ਜੀ ਐਸ ਪੰਨੂ
- ਯੂਨੀਅਨ ਦੁਆਰਾ ਕੀਤਾ ਗਿਆ ਡੀਨ ਅਕਾਦਮਿਕ ਦਫਤਰ ਦਾ ਘਿਰਾਓ, ਪ੍ਰਸ਼ਾਸ਼ਨ ਦੁਆਰਾ ਕਰਵਾਈ ਗਈ ਅਧਿਆਪਕਾਂ ਨਾਲ ਧੱਕਾ ਮੁੱਕੀ
ਪਟਿਆਲਾ, 6 ਨਵੰਬਰ 2020 - ਪੰਜਾਬੀ ਯੂਨੀਵਰਸਿਟੀ ਦੇ ਕਾਂਸਟੀਚੂਐਂਟ ਕਾਲਜਾਂ ਦੇ ਗੈਸਟ ਫੈਕਲਟੀ ਅਧਿਆਪਕਾਂ ਵੱਲੋਂ ਵੱਡੀ ਗਿਣਤੀ ਵਿਚ ਆਪਣੀਆਂ ਸੇਵਾਵਾਂ 12 ਮਹੀਨੇ ਕਰਵਾਉਣ ਅਤੇ ਪਿਛਲੇ ਸਾਲ ਤੋਂ ਰੁਕੀਆਂ ਤਨਖਾਹਾਂ ਰਿਲੀਜ ਕਰਵਾਉਣ ਸਬੰਧੀ ਅਣਮਿੱਥੇ ਸਮੇਂ ਲਈ ਦਿਨ ਰਾਤ ਦਾ ਧਰਨਾ ਅੱਜ 06/ 11/2020 ਨੂੰ ਗਿਆਰ੍ਹਵੇਂ ਦਿਨ ਵੀ ਜਾਰੀ ਰਿਹਾ। ਬੀਤੀ ਰਾਤ 5 ਨਵੰਬਰ2020 ਨੂੰ ਰਾਤ ਨੌਂ ਵਜੇ ਤੋਂ ਲੈ ਕੇ 11:30 ਤੱਕ ਗੈਸਟ ਫੈਕਲਟੀ ਯੂਨੀਅਨ ਦੁਆਰਾ ਵਾਈਸ ਚਾਂਸਲਰ ਦੀ ਕੋਠੀ ਦਾ ਘਿਰਾਓ ਕੀਤਾ ਗਿਆ।
ਸੰਘਰਸ਼ ਨੂੰ ਹੋਰ ਤਿੱਖਾ ਕਰਦਿਆਂ ਯੂਨੀਅਨ ਦੇ ਵਲੋਂ ਅੱਜ 11:30 ਵਜੇ ਤੋਂ ਲੈ ਕੇ ਡੀਨ ਅਕਾਦਮਿਕ ਦਫਤਰ ਦਾ ਘਿਰਾਓ ਕੀਤਾ ਗਿਆ ਜਿੱਥੇ ਕੇ ਅਧਿਆਪਕਾਂ ਨਾਲ ਗੇਟ ਅੰਦਰ ਵੜ੍ਹਨ ਤੋਂ ਰੋਕਣ ਲਈ ਅਧਿਆਪਕਾਂ ਨਾਲ ਧੱਕਾ ਮੁੱਕੀ ਕੀਤੀ ਗਈ।ਇਸ ਐਕਸ਼ਨ ਦੇ ਦੌਰਾਨ DSO ਦੇ ਕਾਰਕੁੰਨ ਅਮਰਜੀਤ ਸਿੰਘ ਦੁਆਰਾ ਪ੍ਰਸ਼ਾਸਨ ਦੀਆਂ ਕਾਰਗੁਜ਼ਾਰੀਆਂ ਦਾ ਕੱਚਾ ਚਿੱਠਾ ਸਭ ਦੇ ਸਾਹਮਣੇ ਰੱਖਿਆ ਗਿਆ।PSU, AISF, SFI,PSI (L) ਅਤੇ SWAG ਵਿਦਿਆਰਥੀ ਜਥੇਬੰਦੀਆਂ ਵਲੋਂ ਵੀ ਧਰਨੇ ਦਾ ਸਮਰਥਨ ਕੀਤਾ ਗਿਆ।
ਗੈਸਟ ਫੈਕਲਟੀ ਅਧਿਆਪਕਾਂ ਦੇ ਸੰਘਰਸ਼ ਵਿਚ ਪੰਜਾਬੀ ਯੂਨੀਵਰਸਿਟੀ ਟੀਚਰਜ਼ ਐਸੋਸੀਏਸ਼ਨ, ਜੁਆਇੰਟ ਐਕਸ਼ਨ ਕਮੇਟੀ,ਪੰਜਾਬੀ ਯੂਨੀਵਰਸਿਟੀ ਕੰਟਰੈਕਟ ਟੀਚਰਜ਼ ਐਸੋਸੀਏਸ਼ਨ ਅਧਿਆਪਕ ਜਥੇਬੰਦੀਆਂ ਦੁਆਰਾ ਧਰਨੇ ਦਾ ਸਮਰਥਨ ਕੀਤਾ ਗਿਆ। ਇਸ ਤੋਂ ਇਲਾਵਾ ਵੱਖ ਵੱਖ ਕਿਸਾਨ ਜਥੇਬੰਦੀਆਂ ਵੱਲੋਂ ਧਰਨੇ ਦਾ ਪੂਰਨ ਸਮਰਥਨ ਕੀਤਾ ਗਿਆ। ਪੰਜਾਬੀ ਯੂਨੀਵਰਸਿਟੀ ਪਟਿਆਲਾ ਨਿੱਤ ਨਵੇਂ ਬਣਦੇ ਨੇ ਕਨੂੰਨ, ਅਧਿਕਾਰੀਆਂ ਦੀ ਕਿਸੇ ਨੂੰ ਨਹੀਂ ਕੋਈ ਪ੍ਰਵਾਹ। ਵਿਦਿਆਰਥੀਆਂ ਨੂੰ ਨਿੱਤ ਨਵੇਂ ਅਣਚਾਹੇ ਕਨੂੰਨ ਝੰਲਨੇ ਪੇਦੈ ਹਨ।