- ਪੰਜਾਬ ਭਰ ਦੇ ਮੁਲਾਜ਼ਮ ਰੋਸ ਵਜੋਂ ਮਨਾਉਣਗੇ ਕਾਲੀ ਦੀਵਾਲੀ : ਹਰਦੇਵ ਸਿੰਘ, ਜਸਬੀਰ ਗਿੱਲ
- ਪਿਛਲੇ ਮਹੀਨੇ ਹੋਈ ਮੀਟਿੰਗ 'ਚ ਮੰਗਾਂ ਮੰਨਣ ਲਈ ਜਥੇਬੰਦੀ ਨੇ ਦਿੱਤਾ ਸੀ 12 ਤੱਕ ਦਾ ਸਮਾਂ
ਪਟਿਆਲਾ, 12 ਨਵੰਬਰ 2020 ਲੈਂਡਮਾਰਗੇਜ਼ ਬੈਂਕ ਕਰਮਚਾਰੀ ਯੂਨੀਅਨ ਵਲੋਂ ਆਪਣੀਆਂ ਮੰਗਾਂ ਦੇ ਹੱਕ ਕੱਲ੍ਹ 13 ਨਵੰਬਰ ਤੋਂ ਅਣਮਿਥੇ ਸਮੇਂ ਲਈ ਕਲਮਛੋੜ ਹੜਤਾਲ ਸ਼ੁਰੂ ਕਰਨ ਅਤੇ ਰੋਸ ਵਜੋਂ ਕਾਲੀ ਦੀਵਾਲੀ ਮਨਾਉਣ ਦਾ ਐਲਾਨ ਕਰ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਮੈਨੇਜਮੈਂਟ ਵਲੋਂ ਪਿਛਲੇ ਮਹੀਨੇ ਯੂਨੀਅਨ ਨਾਲ ਹੋਈ ਮੀਟਿੰਗ ਵਿਚ 30 ਨਵੰਬਰ ਤੱਕ ਦਾ ਸਮਾਂ ਮੰਗਿਆ ਗਿਆ ਸੀ, ਪਰ ਇਸਦੇ ਬਾਵਜੂਦ ਕਰਮਚਾਰੀ ਯੂਨੀਅਨ ਵਲੋਂ ਸਿਰਫ਼ 12 ਨਵੰਬਰ ਤੱਕ ਦਾ ਸਮਾਂ ਦਿੱਤਾ ਗਿਆ ਸੀ ਅਤੇ ਮੈਨੇਜਮੈਂਟ ਨੂੰ ਸਾਫ਼ਾ ਤੌਰ 'ਤੇ ਇਹ ਕਹਿ ਦਿੱਤਾ ਗਿਆ ਸੀ ਜੇਕਰ 12 ਨਵੰਬਰ ਤੱਕ ਮੁਲਾਜ਼ਮਾਂ ਦੀਆਂ ਸਮੁੱਚੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ ਐਸ.ਡੀ.ਏ.ਬੀ. ਚੰਡੀਗੜ੍ਹ, ਆਰ.ਓ ਤੇ ਏ.ਜੀ. ਦਫਤਰ, ਪੀ.ਏ.ਡੀ.ਬੀਜ ਤੇ ਪੰਜਾਬ ਦੇ ਸਮੂਹ ਦਫਤਰ ਅਣ ਮਿਥੇ ਸਮੇਂ ਲਈ ਕਲਮਛੋੜ ਹੜਤਾਲ 'ਤੇ ਜਾਣ ਲਈ ਮਜ਼ਬੂਰ ਹੋਣਗੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਯੂਨੀਅਨ ਦੇ ਮੁੱਖ ਬੁਲਾਰੇ ਹਰਦੇਵ ਸਿੰਘ ਅਤੇ ਜਸਬੀਰ ਸਿੰਘ ਗਿੱਲ ਨੇ ਆਖਿਆ ਕਿ ਮੈਨੇਜਮੈਂਟ ਵਲੋਂ ਕਰਮਚਾਰੀਆਂ ਦੀਆਂ ਮੰਗਾਂ ਮੰਨਣ ਦੇ ਮੁੱਦੇ 'ਤੇ ਟਾਲਮਟੋਲ ਦੀ ਨੀਤੀ ਅਪਣਾਈ ਜਾ ਰਹੀ ਹੈ ਅਤੇ ਸਰਕਾਰ ਕਰਮਚਾਰੀਆਂ ਦੀਆਂ ਮੰਗਾਂ ਪ੍ਰਤੀ ਸੁਹਿਰਦ ਨਹੀਂ ਹੈ। ਉਨ੍ਹਾਂ ਆਖਿਆ ਕਿ ਲੈਂਡ ਮਾਰਗੇਜ ਬੈਂਕ ਦੇ ਸਮੁੱਚੇ ਫੀਲਡ ਅਤੇ ਦਫਤਰੀ ਸਟਾਫ ਕਾਲੀ ਦੀਵਾਲੀ ਮਨਾ ਕੇ ਸਰਕਾਰ ਵਿਰੁੱਧ ਆਪਣਾ ਰੋਸ ਪ੍ਰਗਟ ਕਰਨਗੇ।
ਬੁਲਾਰਿਆਂ ਨੇ ਆਖਿਆ ਕਿ ਪਿਛਲੇ ਮਹੀਨੇ ਐਮ.ਡੀ. ਸ. ਚਰਨਦੇਵ ਸਿੰਘ ਮਾਨ, ਜੀ.ਐਮ. ਜਗਦੀਸ਼ ਕੁਮਾਰ, ਜੀ. ਐਮ. ਰੁਪਿੰਦਰ ਕੌਰ ਰੰਧਾਵਾ, ਡੀ.ਜੀ.ਐਮ. ਸ੍ਰੀ ਘਈ, ਸ. ਪ੍ਰੀਤਮਹਿੰਦਰ ਸਿੰਘ ਅਤੇ ਚੇਅਰਮੈਨ ਸਾਹਿਬ ਨਾਲ ਮੀਟਿੰਗ ਕੀਤੀ ਗਈ ਸੀ, ਜਿਸ ਤੋਂ ਬਾਅਦ ਉਨ੍ਹਾਂ ਵਲੋਂ ਭਰੋਸਾ ਮਿਲਣ ਦੇ ਬਾਵਜੂਦ ਵੀ ਯੂਨੀਅਨ ਵਲੋਂ ਦਿੱਤੇ 12 ਨਵੰਬਰ ਤੱਕ ਦੇ ਸਮੇਂ ਤੱਕ ਮੰਗਾਂ ਨਹੀਂ ਮੰਗੀਆਂ ਗਈਆਂ ਜਿਸ ਕਾਰਨ ਸਮੁੱਚੇ ਕਰਮਚਾਰੀਆਂ ਵਿਚ ਰੋਸ ਦੀ ਲਹਿਰ ਹੈ। ਉਨ੍ਹਾਂ ਆਖਿਆ ਕਿ ਜਦੋਂ ਤੱਕ ਮੁਲਾਜ਼ਮਾਂ ਦੀਆਂ ਸਾਰੀਆਂ ਜਾਇਜ਼ ਮੰਗਾਂ ਮੰਨੀਆਂ ਨਹੀਂ ਜਾਂਦੀਆਂ ਉਦੋਂ ਤੱਕ ਸਮੁੱਚੇ ਮੁਲਾਜ਼ਮ ਸੰਘਰਸ਼ ਲਈ ਮਜ਼ਬੂਰ ਰਹਿਣਗੇ। ਉਨ੍ਹਾਂ ਆਖਿਆ ਕਿ ਕਲਮਛੋੜ ਹੜਤਾਲ ਨਾਲ ਪ੍ਰਭਾਵਿਤ ਹੋਣ ਵਾਲੇ ਕੰਮ ਦੀ ਸਾਰੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ, ਕਿਉਂਕਿ ਮੁਲਾਜ਼ਮ ਜਥੇਬੰਦੀ ਵਲੋਂ ਕਈ ਵਾਰ ਮੈਨੇਜਮੈਂਟ ਨੂੰ ਮੰਗਾਂ ਸਬੰਧੀ ਦੱਸਣ ਦੇ ਬਾਵਜੂਦ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ।
ਅਖ਼ੀਰ ਵਿਚ ਬੁਲਾਰਿਆਂ ਨੇ ਆਖਿਆ ਕਿ ਮੁਲਾਜ਼ਮਾਂ ਵਲੋਂ ਸਰਕਾਰ ਅਤੇ ਮੈਨੇਜਮੈਂਟ ਨੂੰ ਮੰਗਾਂ ਮੰਨਣ ਲਈ ਬਹੁਤ ਸਮਾਂ ਦਿੱਤਾ ਜਾ ਚੁੱਕਿਆ ਹੈ ਅਤੇ ਹੁਣ ਮੁਲਾਜ਼ਮ ਜਥੇਬੰਦੀ ਹੋਰ ਸਮਾਂ ਨਹੀਂ ਦੇਣਗੀਆਂ ਅਤੇ ਇਹ ਵੀ ਸਾਫ਼ ਕੀਤਾ ਕਿ ਜਦੋਂ ਤੱਕ ਸਾਰੀਆਂ ਮੰਗਾਂ ਪ੍ਰਵਾਨ ਨਹੀਂ ਕੀਤੀਆਂ ਜਾਂਦੀਆਂ ਉਦੋਂ ਤੱਕ ਸੰਘਰਸ਼ ਜਾਰੀ ਰਹੇਗੀ।
ਇਸ ਮੌਕੇ ਰਵਿੰਦਰਪਾਲ ਸਿੰਘ ਸੇਖੋਂ ਮੁਕਤਸਰ ਸਾਹਿਬ, ਵਰੁਨ ਮਹਿਤਾ ਫਿਰੋਜ਼ਪੁਰ, ਧਰਮਿੰਦਰ ਸਿੰਘ ਸੰਧੂ ਜ਼ਿਲ•ਾ ਅੰਮ੍ਰਿਤਸਰ, ਬਲਜਿੰਦਰ ਸਿੰਘ ਚੰਦੂਮਾਜਰਾ ਪਟਿਆਲਾ, ਲਖਵਿੰਦਰ ਕੁਮਾਰ ਹੁਸ਼ਿਆਰਪੁਰ, ਗੁਰਵਿੰਦਰ ਸਿੰਘ ਸੰਗਰੂਰ, ਪਵਨ ਸਿੰਘ ਪਠਾਨਕੋਟ, ਸ਼ਮਸ਼ੇਰ ਸਿੰਘ, ਗਗਨਦੀਪ ਸਿੰਘ ਚੰਡੀਗੜ੍ਹ ਹਾਜ਼ਰ ਸਨ।