← ਪਿਛੇ ਪਰਤੋ
ਮਨਿੰਦਰਜੀਤ ਸਿੱਧੂ
ਜੈਤੋ, 13 ਨਵੰਬਰ 2020 - ਪੰਜਾਬ ਕਿਸਾਨ ਯੂਨੀਅਨ ਬਲਾਕ ਜੈਤੋ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਗੁਰਜੀਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਉਹਨਾਂ ਮਤਾ ਪਾਇਆ ਕਿ ਪੰਜਾਬ ਕਿਸਾਨ ਯੂਨੀਅਨ ਦੇ ਮੈਂਬਰ ਕੁਲਦੀਪ ਸਿੰਘ ਪੁੱਤਰ ਜਲੰਧਰ ਸਿੰਘ ਵਾਸੀ ਪਿੰਡ ਢੈਪਈ ਨਾਲ ਇੱਕ ਠੱਗ ਨੇ ਬੈਂਕ ਵਿੱਚੋਂ ਲੋਨ ਕਰਵਾਉਣ ਦੇ ਨਾਮ ਤੇ 10000 ਹਜਾਰ ਰੁਪੈ ਦੀ ਠੱਗੀ ਮਾਰੀ। ਜਿਕਰਯੋਗ ਹੈ ਕਿ ਕੁਲਦੀਪ ਸਿੰਘ ਦਾ ਪੁੱਤਰ ਬਿਮਾਰ ਸੀ ਜਿਸ ਲਈ ਉਸਨੂੰ ਪੈਸੇ ਦੀ ਜ਼ਰੂਰਤ ਸੀ। ਠੱਗ ਨੇ ਸਾਰੇ ਕਾਗਜ ਅਸਲੀ ਅਤੇ 10000 ਨਗਦ ਇਹ ਕਹਿ ਕੇ ਲਿਆ ਕਿ ਉਹ ਉਸਦਾ ਬੈਂਕ ਤੋਂ ਲੋਨ ਪਾਸ ਕਰਵਾ ਦੇਵੇਗਾ। ਲੋਨ ਪਾਸ ਕਰਵਾਉਣ ਦੇ ਨਾਮ ਤੇ ਉਸਨੇ ਸਾਡੇ ਸਾਥੀ ਨਾਲ ਠੱਗੀ ਮਾਰ ਲਈ। ਜਿਸਦੇ ਬਾਅਦ ਉਸਨੇ ਪੁਲਿਸ ਕੋਲ ਉਕਤ ਠੱਗ ਦੀ ਸ਼ਿਕਾਇਤ ਕੀਤੀ, ਪਰ ਨੌਂ ਮਹੀਨੇ ਬੀਤ ਜਾਣ ਦੇ ਬਾਵਜ਼ੂਦ ਵੀ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ। ਉਹਨਾਂ ਪੁਲਿਸ ਪ੍ਰਸ਼ਾਸਨ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਉਹਨਾਂ ਆਉਣ ਵਾਲੇ ਕੁੱਝ ਦਿਨਾਂ ਵਿੱਚ ਇਹ ਕਾਰਵਾਈ ਅਮਲ ਵਿੱਚ ਲਿਆ ਕਿ ਉਕਤ ਠੱਗ ਖਿਲਾਫ ਮਾਮਲਾ ਦਰਜ ਨਾ ਕੀਤਾ ਤਾਂ ਮਜ਼ਬੂਰੀ ਵੱਸ ਸਾਨੂੰ ਧਰਨਾ ਲਗਾਉਣਾ ਪਵੇਗਾ।
Total Responses : 862