- ਇਤਿਹਾਸਕ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਵਿਖੇ ਦੀਵਾਲੀ , ਮੱਸਿਆ ਤੇ ਸ਼ੰਗਰਾਂਦ ਦੇ ਦਿਹਾੜੇ ਤੇ ਭਾਰੀ ਗਿਣਤੀ ਚ ਸੰਗਤਾਂ ਹੋਈਆਂ ਨਤਮਸਤਕ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ , 15 ਨਵੰਬਰ 2020 - ਜਗਤ ਗੁਰੂ ਪਹਿਲੇ ਪਾਤਸ਼ਾਹ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 551 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਤੇ ਬੰਦੀ ਛੋੜ ਦਿਵਸ (ਦੀਵਾਲੀ), ਤੇ ਮੱਸਿਆ , ਸ਼ੰਗਰਾਂਦ ਦੇ ਦਿਹਾੜੇ ਤੇ ਦੋ ਦਿਨ ਇਤਿਹਾਸਕ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਨਾਲ ਮਨਾਇਆ ਗਿਆ ਜਿਸ ਵਿੱਚ ਭਾਰੀ ਗਿਣਤੀ ਚ ਸੰਗਤਾਂ ਨਤਮਸਤਕ ਹੋਣ ਲਈ ਪੁੱਜੀਆਂ ।ਇਸ ਸਮੇਂ ਦੂਰ ਦੁਰਾਡੇ ਤੋਂ ਪੁੱਜੇ ਸ਼ਰਧਾਲੂਆਂ ਬੇਰ ਸਾਹਿਬ ਦੇ ਪਵਿੱਤਰ ਵੇਈਂ ਨਦੀ ਅਤੇ ਗੁਰੂ ਘਰ ਵਿੱਚ ਬਣੇ ਸਰੋਵਰ ਚ ਇਸ਼ਨਾਨ ਕੀਤਾ ਤੇ ਦਰਬਾਰ ਸਾਹਿਬ ਚ ਮੱਥਾ ਟੇਕ ਕੇ ਗੁਰਬਾਣੀ ਕੀਰਤਨ ਸਰਵਣ ਕੀਤਾ । ਇਸ ਮੌਕੇ ਸੰਗਤਾਂ ਲਈ ਲੰਗਰ ਵੀ ਲਗਾੲੇ ਗੲੇ ਮੱਸਿਆ ਦੇ ਦਿਹਾੜੇ ਤੇ ਸੰਤ ਜਗਜੀਤ ਸਿੰਘ ਹਰਖੋਵਾਲ ਵਾਲੇ ਤੇ ਗਿਆਨੀ ਗੁਰਪ੍ਰੀਤ ਸਿੰਘ ਹੈਡ ਗ੍ਰੰਥੀ ਨੇ ਗੁਰਬਾਣੀ ਤੇ ਗੁਰ ਇਤਿਹਾਸ ਦੀ ਕਥਾ ਕੀਤੀ ।
ਗੁਰਦੁਆਰਾ ਸ਼੍ਰੀ ਬੇਰ ਸਾਹਿਬ ਦੇ ਵੱਖ ਵੱਖ ਹਜੂਰੀ ਰਾਗੀ ਜਥਿਆਂ ਭਾਈ ਜਗਜੀਤ ਸਿੰਘ , ਭਾਈ ਭਜਨ ਸਿੰਘ ਖੜਕ , ਭਾਈ ਸੁਖਵਿੰਦਰ ਸਿੰਘ , ਭਾਈ ਦਿਲਬਾਗ ਸਿੰਘ , ਭਾਈ ਬਲਬੀਰ ਸਿੰਘ ਮੁਹੱਬਲੀਪੁਰ , ਭਾਈ ਦਿਆਲ ਸਿੰਘ , ਭਾਈ ਸੁਖਦੇਵ ਸਿੰਘ , ਭਾਈ ਸਰਬਜੀਤ ਸਿੰਘ ਲੋਹੀਆਂ , ਭਾਈ ਸਰਬਜੀਤ ਸਿੰਘ ਸੁਲਤਾਨਪੁਰ ਤੇ ਭਾਈ ਮਨਜੀਤ ਸਿੰਘ ਆਦਿ ਨੇ ਸੰਗਤਾਂ ਗੁਰਬਾਣੀ ਕੀਰਤਨ ਨਾਲ ਨਿਹਾਲ ਕੀਤਾ ।ਇਸ ਸਮੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 100 ਸਾਲਾ ਸਥਾਪਨਾ ਦਿਵਸ ਨੂੰ ਸਮਰਪਿਤ ਪ੍ਰਬੰਧਕਾਂ ਵਲੋਂ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਤੇ ਭਾਈ ਮਰਦਾਨਾ ਜੀ ਦੀਵਾਨ ਹਾਲ , ਬੇਬੇ ਨਾਨਕੀ ਨਿਵਾਸ ਤੇ ਸ਼੍ਰੋਮਣੀ ਕਮੇਟੀ ਬੇਰ ਸਾਹਿਬ ਦੇ ਮੁੱਖ ਦਫਤਰ ਅਤੇ ਦਰਸ਼ਨੀ ਡਿਊੜੀ ਨੂੰ ਬਿਜਲੀ ਲੜੀਆਂ ਲਗਾ ਕੇ ਸੁੰਦਰ ਢੰਗ ਨਾਲ ਸਜਾਇਆ ਗਿਆ । ਇਸਤੋਂ ਪਹਿਲਾਂ ਦੀਵਾਲੀ ਦੇ ਦਿਹਾੜੇ ਤੇ ਰਾਤ ਨੂੰ ਸੰਗਤਾਂ ਵਲੋਂ ਦੀਵੇ ਤੇ ਮੋਮਬੱਤੀਆਂ ਜਗਾ ਕੇ ਦੀਪਮਾਲਾ ਕੀਤੀ ਗਈ ।
ਮੁੱਖ ਲੰਗਰ ਹਾਲ ਚ ਪ੍ਰਬੰਧਕਾਂ ਵਲੋ ਗੁਰੂ ਕੇ ਅਤੁੱਟ ਲੰਗਰ ਲਗਾਏ ਗਏ । ਇਸ ਸਮੇ ਬੇਰ ਸਾਹਿਬ ਦੇ ਮੈਨੇਜਰ ਭਾਈ ਜਰਨੈਲ ਸਿੰਘ ਬੂਲੇ , ਭਾਈ ਸਰਬਜੀਤ ਸਿੰਘ ਧੂੰਦਾ ਐਡੀਸਨਲ ਮੈਨੇਜਰ , ਹੈਡ ਗ੍ਰੰਥੀ ਭਾਈ ਗੁਰਪ੍ਰੀਤ ਸਿੰਘ , ਭੁਪਿੰਦਰ ਸਿੰਘ ਹੈਬਤਪੁਰੀ ਰਿਕਾਰਡ ਕੀਪਰ , ਰਣਜੀਤ ਸਿੰਘ ਠੱਟਾ ਸਹਾਇਕ ਆਰ ਕੇ , ਜਰਨੈਲ ਸਿੰਘ ਅਕਾਉਟੈਟ , ਸੁਖਵਿੰਦਰ ਸਿੰਘ ਖਜਾਨਚੀ , ਭਾਈ ਕਸ਼ਮੀਰ ਸਿੰਘ ਗ੍ਰੰਥੀ , ਭਾਈ ਸਤਨਾਮ ਸਿੰਘ ਗ੍ਰੰਥੀ , ਭਾਈ ਅਵਤਾਰ ਸਿੰਘ ਨੱਲ ਗ੍ਰੰਥੀ , ਇੰਦਰਜੀਤ ਸਿੰਘ , ਡਾ. ਨਿਰਵੈਲ ਸਿੰਘ ਧਾਲੀਵਾਲ , ਜਥੇ ਹਰਜਿੰਦਰ ਸਿੰਘ ਖਾਲਸਾ , ਜਥੇ ਭੁਪਿੰਦਰ ਸਿੰਘ ਖਾਲਸਾ , ਅਮਨਪ੍ਰੀਤ ਸਿੰਘ ਬੂਲੇ , ਸੁਖਜਿੰਦਰ ਸਿੰਘ ਭਗਤਪੁਰ , ਗੁਰਪ੍ਰੀਤ ਸਿੰਘ ਫੱਤੂਢੀਘਾ , ਦਿਲਬਾਗ ਸਿੰਘ ਸਟੋਰ ਕੀਪਰ ਨੇ ਸ਼ਿਰਕਤ ਕੀਤੀ । ਇਸ ਸਮੇ ਨਿਰਵੈਰ ਖਾਲਸਾ ਸੇਵਾ ਸੁਸਾਇਟੀ , ਗੁਰੂ ਨਾਨਕ ਸੇਵਕ ਜਥਾ ਸੁਲਤਾਨਪੁਰ , ਭਾਈ ਬਾਲਾ ਜੀ ਨਿਸ਼ਕਾਮ ਸੇਵਕ ਸੇਵਾ ਸੁਸਾਇਟੀ , ਸ਼੍ਰੀ ਗੁਰੂ ਨਾਨਕ ਦੇਵ ਸੇਵਾ ਸੁਸਾਇਟੀ ਜੋੜਾ ਘਰ ਤੇ ਹੋਰ ਜਥੇਬੰਦੀਆਂ ਵੱਖ ਵੱਖ ਸੇਵਾ ਨਿਭਾਈ ।