← ਪਿਛੇ ਪਰਤੋ
- ਭਾਜਪਾ ਦੀਆਂ ਨੀਤੀਆਂ ਨੂੰ ਘਰ ਘਰ ਪਹੁੰਚਾਣ ਲਈ ਦਿਨ ਰਾਤ ਇੱਕ ਕਰਕੇ ਕਾਰਜ ਕਰਾਂਗਾ - ਬਿੰਨੀ ਸਹਿਗਲ
ਪਟਿਆਲਾ 18 ਨਵੰਬਰ 2020 - ਕੁੱਝ ਸਮਾਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਛੱਡਕੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ ਹੋਏ ਵਿਨੀਤ ਸਹਿਗਲ ਬਿੰਨੀ ਨੂੰ ਭਾਜਪਾ ਪਟਿਆਲਾ ਸ਼ਹਿਰੀ ਦਾ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਜਿਸ ਨੂੰ ਸ਼ਹਿਰੀ ਪ੍ਰਧਾਨ ਹਰਿੰਦਰ ਕੋਹਲੀ, ਮੀਤ ਪ੍ਰਧਾਨ ਵਰੁਣ ਜਿੰਦਲ ਅਤੇ ਮੀਡਿਆ ਇੰਚਾਰਜ ਰਾਹੁਲ ਮੇਹਤਾ ਵੱਲੋਂ ਸਿਰੋਪਾ ਪਾਇਆ ਗਿਆ। ਇਸ ਮੌਕੇ ਸ਼ਹਿਰੀ ਪ੍ਰਧਾਨ ਹਰਿੰਦਰ ਕੋਹਲੀ ਨੇ ਵਿਨੀਤ ਸਹਿਗਲ ਬਿੰਨੀ ਨੂੰ ਭਾਜਪਾ ਦੀਆਂ ਗਤੀਵਿਧੀਆਂ ਤੋਂ ਜਾਣੂ ਕਰਵਾਇਆ ਗਿਆ। ਪਾਰਟੀ ਲਈ ਤਨ ਮਨ ਤੋਂ ਕਾਰਜ ਕਰਨ ਲਈ ਪ੍ਰੇਰਿਤ ਕੀਤਾ ਗਿਆ। ਵਿਨੀਤ ਸਹਿਗਲ ਬਿੰਨੀ ਨੇ ਸ਼ਹਿਰੀ ਪ੍ਰਧਾਨ ਹਰਿੰਦਰ ਕੋਹਲੀ ਅਤੇ ਹੋਰ ਭਾਜਪਾ ਆਗੂਆਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਭਾਰਤੀ ਜਨਤਾ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਤੱਕ ਪਹੁੰਚਾਉਣਗੇ। ਜਿਸ ਦੇ ਨਾਲ ਵਿਧਾਨ ਸਭਾ ਚੋਣ 2022 ਵਿੱਚ ਭਾਜਪਾ ਬਹੁਮਤ ਦੇ ਨਾਲ ਸੱਤਾ ਵਿੱਚ ਕਾਬਿਜ ਹੋ ਸਕੇ।
Total Responses : 934