ਮਨਿੰਦਰਜੀਤ ਸਿੱਧੂ
- ਪੁਲਿਸ ਪ੍ਰਸ਼ਾਸਨ ਸੁੱਤਾ ਕੁੰਭਕਰਨੀ ਨੀਂਦ ਰੋਜ਼ਾਨਾ ਹੁੰਦੇ ਹਨ ਅਨੇਕਾਂ ਐਕਸੀਡੈਂਟ
ਜੈਤੋ, 18 ਨਵੰਬਰ 2020 - ਝੋਨੇ ਦੇ ਸ਼ੀਜਨ ਕਰਕੇ ਸੁਖਬੀਰ ਐਗਰੋ ਐਨਰਜੀ ਪਰਾਲੀ ਤੋਂ ਬਿਜਲੀ ਬਨਾਉਣ ਵਾਲੀ ਫੈਕਟਰੀ ਜੋ ਪਿੰਡ ਸੇਢਾ ਸਿੰਘ ਵਾਲਾ ਵਿਖੇ ਲੱਗੀ ਹੈ ਵਿੱਚ ਹਰ ਰੋਜ਼ ਸੈਂਕੜੇ ਓਵਰ-ਲੋਡ ਟਰਾਲੀਆਂ ਪਰਾਲੀ ਦੀਆਂ ਗੱਠਾਂ ਨਾਲ ਲੱਦੀਆਂ ਆਉਦੀਆਂ ਹਨ। ਟਰਾਲੀ ਦਾ ਅਕਾਰ ਆਮ ਟਰਾਲੀ ਨਾਲੋਂ ਕਈ ਗੁਣੇ ਵੱਡਾ ਅਤੇ ਪਰਾਲੀ ਨਾਲ ਲੱਦੀ ਹੋਣ ਕਰਕੇ ਜਦੋਂ ਭਰੇ ਬਜਾਰਾਂ ਵਿੱਚ ਦੀ ਲੰਘਦੀਆਂ ਹਨ ਤਾਂ ਲੋਕਾਂ ਦੇ ਸਾਹ ਸੂਤ ਦਿੰਦੀਆਂ ਹਨ।
ਇਹ ਟਰਾਲੀਆਂ ਜੈਤੋ ਸ਼ਹਿਰ ਲਈ ਇੱਕ ਬੜੀ ਵੱਡੀ ਸਮੱਸਿਆ ਦਾ ਰੂਪ ਧਾਰਨ ਕਰ ਚੁੱਕੀਆਂ ਹਨ। ਹਰ ਰੋਜ ਕਈ ਐਕਸੀਡੈਂਟ ਇਹਨਾਂ ਟਰਾਲੀਆਂ ਦੀ ਬਦੌਲਤ ਹੁੰਦੇ ਹਨ। ਸ਼ੜਕ ਉੱਤੋ ਲੰਘਣ ਵਾਲੇ ਲੋਕਾਂ ਦਾ ਆਉਣਾ ਜਾਣਾ ਇਹਨਾਂ ਟਰਾਰੀਆਂ ਦੁੱਭਰ ਕੀਤਾ ਹੋਇਆ ਹੈ। ਬੀਤੀ ਸ਼ਾਮ ਇੱਕ ਟਰਾਲੀ ਅਤੇ ਸਕਾਰਪੀਓ ਗੱਡੀ ਦੀ ਆਪਸੀ ਟੱਕਰ ਹੋ ਗਈ ਜਿਸ ਤੋ ਅੱਧਾ ਘੰਟਾ ਬਾਅਦ ਬੱਸ ਸਟੈਂਡ ਜੈਤੋ ਵਿਖੇ ਜਾਮ ਲੱਗਾ ਰਿਹਾ ਜਿਸ ਕਰਕੇ ਸ਼ਹਿਰ ਵਾਸੀਆਂ ਅਤੇ ਦੁਕਾਨਦਾਰਾਂ ਨੂੰ ਭਾਰੀ ਮੁਸਿ਼ਕਲਾਂ ਦਾ ਸਾਹਮਣਾ ਕਰਨਾ ਪਿਆ।ਬੀਤੀ ਰਾਤ ਅੱਧਾ ਘੰਟਾ ਜਾਮ ਲੱਗਣ ਦੇ ਬਾਵਜੂਦ ਵੀ ਕੋਈ ਵੀ ਪੁਲਿਸ ਅਧਿਕਾਰੀ ਉੱਥੇ ਨਹੀ ਪਹੁੰਚਿਆ।
ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਇਹ ਟਰਾਲੇ ਦਿਨ ਦਿਹਾੜੇ ਬਜਾਰਾਂ ਵਿੱਚੋਂ ਦੀ ਮੌਤ ਬਣਕੇ ਲੰਘਦੇ ਹਨ ਅਤੇ ਪ੍ਰਸਾਸਨਿਕ ਅਧਿਕਾਰੀ ਕੁੰਭਕਰਨੀ ਨੀਂਦ ਸੁੱਤੇ ਹੋਏ ਹਨ। ਲੋਕਾਂ ਦਾ ਕਹਿਣਾ ਹੈ ਕਿ ਅਧਿਕਾਰੀ ਕਿਸੇ ਵੱਡੇ ਹਾਦਸੇ ਦੀ ਉਡੀਕ ਵਿੱਚ ਹਨ।ਉਹਨਾਂ ਨਾਲ ਇਹ ਵੀ ਕਿਹਾ ਕਿ ਇਹ ਪਰਾਲੀ ਵਾਲੀਆਂ ਟਰਾਲੀਆਂ ਜਿਸ ਫੈਕਟਰੀ ਵਿੱਚ ਜਾਂਦੀਆਂ ਹਨ, ਉਹ ਇੱਕ ਕਰੋੜਪਤੀ ਕਾਂਗਰਸੀ ਵਿਧਾਇਕ ਦੀ ਹੋਣ ਕਰਕੇ ਪੁਲਿਸ ਪ੍ਰਸ਼ਾਸਨ ਫੈਕਟਰੀ ਉੱਪਰ ਕੋਈ ਕਾਰਵਾਈ ਕਰਨ ਦੀ ਬਜਾਏ ਉਹਨਾਂ ਦੇ ਹੱਥਠੋਕੇ ਬਣ ਕੇ ਕੰਮ ਕਰ ਰਿਹਾ ਹੈ। ਸ਼ਹਿਰ ਵਾਸੀਆਂ ਅਤੇ ਦੁਕਾਨਦਾਰਾਂ ਨੇ ਕਿਹਾ ਕਿ ਜੇਕਰ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋ ਇਸ ਮਸ਼ਲੇ ਵੱਲ ਕੋਈ ਧਿਆਨ ਨਾ ਦਿੱਤਾ ਗਿਆ ਤਾਂ ਉਹ ਸੰਘਰਸ਼ ਕਰਨ ਲਈ ਮਜਬੂਰ ਹੋਣਗੇ। ਜਿਕਰਯੋਗ ਹੈ ਕਿ ਇਸਤੋਂ ਪਹਿਲਾਂ ਇਸ ਫੈਕਟਰੀ ਦੇ ਸਾਹਮਣੇ ਟਰਾਲੀ ਥੱਲੇ ਆਉਣ ਕਾਰਨ ਇੱਕ ਨੌਜਵਾਨ ਦੀ ਮੌਤ ਹੋ ਗਈ ਸੀ।
ਕੀ ਕਹਿੰਦੇ ਹਨ ਡੀ.ਐਸ.ਪੀ ਜੈਤੋ ਪਰਮਿੰਦਰ ਸਿੰਘ ਗਰੇਵਾਲ
ਜਦ ਇਸ ਮਸ਼ਲੇ ਸਬੰਧੀ ਡੀਐਸਪੀ ਪਰਮਿੰਦਰ ਸਿੰਘ ਗਰੇਵਾਲ ਨਾਲ ਗੱਲਬਾਤ ਕੀਤੀ ਗਈ ਕਿ ਉਹਨਾਂ ਕਿਹਾ ਕਿ ਕੋਈ ਵੀ ਟਰਾਲੇ ਵਾਲਾ ਟਰੈਫਿਕ ਵਿੱਚ ਵਿਘਨ ਪਾਉਦਾ ਹੈ ਤਾਂ ਉਸ ਵਿਰੁੱਧ ਕਾਰਵਾਈ ਕਰਾਂਗੇ। ਉਹਨਾਂ ਕਿਹਾ ਕਿ ਸਾਡੇ ਮੁਲਾਜ਼ਮ ਦਿਨ ਰਾਤ ਆਪਣੀ ਡਿਊਟੀ ਦੇ ਰਹੇ ਹਨ।