ਮੈਲਬੌਰਨ, 20 ਨਵੰਬਰ 2020 - ਸਾਊਥ ਆਸਟਰੇਲੀਆ 'ਚ ਕੋਰੋਨਾ ਦੀ ਦੂਜੀ ਲਹਿਰ ਫਿਰ ਤੋਂ ਵਧਣ ਲੱਗੀ ਹੈ ਜਿਸ ਤੋਂ ਬਚਣ ਲਈ ਆਸਟ੍ਰਲੀਆ ਦੀ ਸਰਕਾਰ ਵੱਲੋਂ 'ਸਰਕਟ ਬ੍ਰੇਕਰ' ਨਾਂਅ ਹੇਠ ਛੇ ਦਿਨ ਦਾ ਲਾਕਡਾਊਨ ਲਾਇਆ ਗਿਆ ਹੈ। ਇਸ ਲਾਕਡਾਊਨ ਸਬੰਧੀ ਪ੍ਰੀਮੀਅਰ ਸਟੀਵਨ ਮਾਰਸ਼ਲ ਨੇ ਕਿਹਾ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਵਧਾਨੀ ਦੇ ਤੌਰ 'ਤੇ ਦੱਖਣੀ ਆਸਟ੍ਰੇਲੀਆ 'ਚ ਸਕੂਲ, ਕੈਫੇ ਤੇ ਪੱਬ ਬੰਦ ਰਹਿਣਗੇ ਅਤੇ ਲਾਕਡਾਊਨ ਦੌਰਾਨ ਘਰ 'ਚੋਂ ਸਿਰਫ ਇੱਕ ਪਰਿਵਾਰਕ ਮੈਂਬਰ ਨੂੰ ਸਿਰਫ ਇੱਕ ਵੇਲੇ ਬਾਹਰ ਜਾਣ ਦੀ ਇਜਾਜ਼ਤ ਹੋਵੇਗੀ।
ਇਸ ਤੋਂ ਇਲਾਵਾ ਜ਼ਰੂਰੀ ਸੇਵਾਵਾਂ ਦੇਣ ਵਾਲਿਆਂ ਨੂੰ ਛੋਟ ਹੋਵੇਗੀ। ਕਿਸੇ ਵੀ ਪ੍ਰੋਗਰਾਮ, ਪਾਰਟੀ, ਵਿਆਹ ਜਾਂ ਸਸਕਾਰ 'ਤੇ ਇਕੱਠ ਨਹੀਂ ਹੋਵੇਗਾ। ਮਾਸਕ ਦੀ ਵਰਤੋਂ ਲਾਜ਼ਮੀ ਕੀਤੀ ਗਈ ਹੈ, ਯਾਤਰਾ 'ਤੇ ਵੀ ਪਾਬੰਦੀ ਲਾਈ ਗਈ ਹੈ।