ਚੰਡੀਗੜ੍ਹ, 20 ਨਵੰਬਰ 2020 - ਵਿਵਾਦਾਂ 'ਚ ਰਹਿਣ ਵਾਲੇ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੇ ਨਾਂਅ ਇੱਕ ਹੋਰ ਵਿਵਾਦ ਜੁੜ ਗਿਆ ਹੈ ਪਰ ਇਸ ਵਾਰ ਵਿਵਾਦਾਂ ਸਿੱਧੂ ਦੇ ਗੀਤ ਦੇ ਬੋਲਾਂ ਕਾਰਨ ਨਹੀਂ ਹੈ ਸਗੋਂ ਉਸ ਦੇ ਗੀਤ 'ਚ ਫਿਲਮਾਏ ਇੱਕ ਦ੍ਰਿਸ਼ ਕਾਰਨ ਖੜ੍ਹਾ ਹੋਇਆ ਹੈ। ਅਸਲ 'ਚ ਸਿੱਧੂ ਮੂਸੇਵਾਲਾ ਵਲੋਂ ਆਪਣੇ ਗੀਤ 'ਚ ਦੋ ਮੁਰਗਿਆਂ ਦੀ ਲੜਾਈ ਨੂੰ ਫਿਲਮਾਇਆ ਗਿਆ ਹੈ ਅਤੇ ਜਿਸ 'ਤੇ ਐਨੀਮਲ ਵੈੱਲਫੇਅਰ ਬੋਰਡ ਆਫ਼ ਇੰਡੀਆ ਨੇ ਸਿੱਧੂ ਮੂਸੇਵਾਲਾ ਦੀ ਟੀਮ ਨੂੰ ਕਾਰਣ ਦੱਸੋ ਨੋਟਿਸ ਭੇਜਿਆ ਹੈ। ਬੋਰਡ ਨੇ ਨੋਟਿਸ ਜਾਰੀ ਕਰਦਿਆਂ ਹੋਇਆਂ ਫਿਲਹਾਲ 7 ਦਿਨ ਵਿੱਚ ਲਿਖਤ ਅਰਜ਼ੀ ਮੰਗੀ ਹੈ।
ਇਸ ਸਬੰਧੀ ਪ੍ਰੋਫੈਸਰ ਡਾ਼ ਪੰਡਿਤ ਰਾਓ ਨੇ ਐਨੀਮਲ ਵੈਲਫੇਅਰ ਬੋਰਡ ਆਫ ਇੰਡੀਆ ਨੂੰ ਸ਼ਿਕਾਇਤ ਕੀਤੀ ਸੀ। ਜਿਸ 'ਤੇ ਕਾਰਵਾਈ ਕਰਦੇ ਹੋਏ ਬੋਰਡ ਨੇ ਗੁਲਾਬ ਸਿੰਘ ਅਤੇ ਸਿੱਧੂ ਦੇ ਗੀਤ ਵਿੱਚ ਵਿਖਾਏ ਗਏ ਇਸ ਦ੍ਰਿਸ਼ ਉੱਤੇ ਇਤਰਾਜ ਜ਼ਾਹਰ ਕੀਤਾ ਹੈ।