ਚੰਡੀਗੜ੍ਹ, 20 ਨਵੰਬਰ 2020 - ਜਥੇਦਾਰ ਅਕਾਲ ਤਖ਼ਤ ਗਿਆਨੀ ਹਰਪ੍ਰੀਤ ਸਿੰਘ ਦੁਆਰਾ ਬੀਤੇ ਦਿਨੀਂ ਈ.ਵੀ.ਐਮ ਮਸ਼ੀਨਾਂ ਬਾਰੇ ਦਿੱਤੇ ਬਿਆਨ ਤੋਂ ਬਾਅਦ ਹੁਣ ਸ਼੍ਰੋਮਣੀ ਅਕਾਲੀ ਦਲ (ਡੀ) ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੇ ਸਵਾਲ ਖੜ੍ਹੇ ਕੀਤੇ ਹਨ। ਢੀਂਡਸਾ ਨੇ ਜਥੇਦਾਰ ਦੇ ਬਿਆਨ ਨੂੰ ਸਿਆਸੀ ਕਰਾਰਦਿਆਂ ਕਿਹਾ ਕਿ ਸਿੱਖਾਂ ਸੇ ਸਭ ਤੋਂ ਉੱਤਮ ਸਥਾਨ ਸ੍ਰੀ ਅਕਾਲ ਤਖਤ ਸਾਹਿਬ ਦੇ ਸਭ ਤੋਂ ਉੱਚੇ ਅਹੁਦੇ 'ਤੇ ਹੁੰਦਿਆਂ ਜਥੇਦਾਰ ਨੂੰ ਅਜਿਹਾ ਬਿਆਨ ਸੋਭਦਾ ਨਹੀਂ।
ਢੀਂਡਸਾ ਨੇ ਜਥੇਦਾਰ ਅਕਾਲ ਤਖਤ ਨੂੰ ਈ.ਵੀ.ਐਮ ਵਾਲੇ ਬਿਆਨ 'ਤੇ ਸਵਾਲ ਪਾਉਂਦਿਆਂ ਕਿਹਾ ਕਿ ਜੇਕਰ ਵਾਕਿਆ ਹੀ
ਮੋਦੀ ਸਰਕਾਰ ਈ.ਵੀ.ਐਮ ਨਾਲ ਰਾਜ ਕਰ ਰਹੀ ਹੈ ਤਾਂ ਉਸਦੇ ਕੋਈ ਸਬੂਤ ਜੱਗ ਜਾਹਰ ਕੀਤੇ ਜਾਣ। ਢੀਂਡਸਾ ਨੇ ਸੁਖਬੀਰ ਬਾਦਲ ਨੂੰ ਸਵਾਲ ਕਰਦਿਆਂ ਕਿਹਾ ਕਿ, "ਜਦੋਂ ਬਾਦਲ ਸਰਕਾਰ ਸੀ ਤਾਂ ਕੀ, ਉਸ ਵਕਤ ਤੁਸੀਂ ਵੀ ਈ.ਵੀ.ਐਮ ਦੇ ਸਿਰ 'ਤੇ ਜਿੱਤੇ ਹੋ?"