ਜਗਦੀਸ਼ ਥਿੰਦ
ਫਾਜਿਲਕਾ 19 ਨਵੰਬਰ
ਸਿਵਲ ਸਰਜਨ ਫਾਜਿਲਕਾ ਡਾਕਟਰ ਕੁੰਦਨ ਕੇ ਪਾਲ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸੀਨੀਅਰ ਮੈਡੀਕਲ ਅਫਸਰ ਡਾਕਟਰ ਰੋਹਿਤ ਗੋਇਲ ਦੀ ਅਗਵਾਈ ਹੇਠ ਪ੍ਰੋਜੇਕਟ ਚੇਤਨ ਫਾਜਿਲਕਾ ਅਧੀਨ ਮੀਰਾਂ ਨਰਸਿੰਗ ਕਾਲਜ ਵਿਖੇ ਸਿਹਤ ਵਿਭਾਗ ਵਲੋ ਕੋਰੋਨਾ ਸੈਪਲਿੰਗ ਕਰਵਾਉਣ ਲਈ ਮੀਟਿੰਗ ਕੀਤੀ ਗਈ। ਜਿਸ ਵਿਚ ਕਾਲਜ ਦੇ ਟੀਚਰ ਅਤੇ ਸਿਹਤ ਵਿਭਾਗ ਦੇ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਸੀ।
ਮੀਟਿੰਗ ਦੌਰਾਨ ਐਸਐਮਓ ਡਾ. ਰੋਹਿਤ ਗੋਇਲ ਨੇ ਕਿਹਾ ਕਿ ਕੋਵਿਡ ਦੇ ਖਿਲਾਫ ਲੜਾਈ ਸਿਰਫ ਸਿਹਤ ਵਿਭਾਗ ਦੀ ਨਹੀਂ ਹੈ ਬਲਕਿ ਹਰ ਆਦਮੀ ਦਾ ਇਸ ਮੁਹਿੰਮ ਵਿਚ ਸ਼ਾਮਿਲ ਹੋਣਾ ਜਰੂਰੀ ਹੈ ਤਾ ਕਿ ਇਸ ਮਹਾਮਾਰੀ ਨੂੰ ਕਾਬੂ ਕੀਤਾ ਜਾ ਸਕੇ। ਉਹਨਾਂ ਕਿਹਾ ਕਿ ਹੁਣ ਲੋਕਾਂ ਦਾ ਵਿਭਾਗ ਨੂੰ ਟੈਸਟ ਕਰਵਾਉਣ ਲਈ ਕਾਫੀ ਲੋਕਾਂ ਦਾ ਸਾਥ ਮਿਲ ਰਿਹਾ ਹੈ ਅਤੇ ਆਮ ਲੱਛਣ ਆਉਣ ਤੇ ਲੋਕ ਖੁਦ ਚਲ ਕੇ ਸਿਹਤ ਕੇਂਦਰ ਆ ਰਹੇ ਹੈ।ਇਸ ਦੌਰਾਨ ਲੋਕਾਂ ਨੂੰ ਮਾਸਕ ਅਤੇ ਸਮਾਜਿਕ ਦੂਰੀ ਬਣਾ ਕੇ ਰੱਖਣ ਬਾਰੇ ਵੀ ਜਾਗਰੂਕ ਕੀਤਾ ਗਿਆ।
ਬਲਾਕ ਮਾਸ ਮੀਡਿਆ ਇੰਚਾਰਜ ਸੁਸ਼ੀਲ ਕੁਮਾਰ ਨੇ ਦੱਸਿਆ ਕਿ ਸਿਹਤ ਵਿਭਾਗ ਦੀਆ ਟੀਮਾਂ ਲੋਕਾਂ ਨੂੰ ਕੋਵਿਡ 19 ਦੇ ਸੈਂਪਲ ਕਰਵਾਉਣ ਲਈ ਜਾਗਰੂਕ ਕਰ ਰਹੀਆਂ ਹਨ।ਜਿਸ ਵਿਚ ਬਿਮਾਰੀ ਦੇ ਲੱਛਣ, ਬਚਾਅ ਬਾਰੇ ਵਿਸਤਾਰ ਨਾਲ ਦੱਸਿਆ ਜਾਂਦਾ ਹੈ। ਉਹਨਾਂ ਦੱਸਿਆ ਕਿ ਪਿੰਡਾਂ ਅਤੇ ਸ਼ਹਿਰ ਵਿਚ ਟੈਸਟ ਕਰਵਾਉਣ ਲਈ ਸਿਹਤ ਵਿਭਾਗ ਦੀ ਟੀਮ ਵਲੋਂ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਹੁਣ ਲੋਕਾਂ ਵਿਚ ਵੀ ਟੈਸਟ ਕਰਵਾਉਣ ਲਈ ਉਤਸ਼ਾਹ ਹੈ ਕਿਉਂਕਿ ਸਰਕਾਰ ਨੇ ਹਰ ਮਰੀਜ ਨੂੰ ਹਸਪਤਾਲ ਨਹੀਂ ਭੇਜਣਾ ਬਲਕਿ ਘਰ ਵਿਚ ਵੀ ਇਲਾਜ ਲਈ ਹਦਾਇਤਾਂ ਜਾਰੀ ਕੀਤੀਆਂ ਹਨ ਜਿਸ ਕਰਕੇ ਲੋਕਾਂ ਵਿਚ ਜੋ ਡਰ ਸੀ ਹੁਣ ਨਹੀਂ ਹੈ। ਜਿਸ ਬਾਰੇ ਵੀ ਵਿਭਾਗ ਵਲੋ ਵੀ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।
ਕਾਲਜ ਦੇ ਚੈਅਰਮੇਨ ਗੋਰੀ ਸ਼ੰਕਰ ਮਿਤਲ ਨੇ ਦੱਸਿਆ ਕਿ ਸਕੂਲ ਅਤੇ ਕਾਲਜ ਖੂਲ ਰਹੇ ਹਨ ਜਿਸ ਕਾਰਨ ਕਾਲਜ ਦੇ ਟੀਚਰ ਅਤੇ ਵਿੱਦਿਆਰਥੀਆਂ ਦੇ ਸੰਪਲਿੰਗ ਕਰਵਾਉਣੇ ਜਰੂਰੀ ਹੈ। ਉਹਨਾਂ ਨੇ ਦੱਸਿਆ ਕਿ ਵਿਭਾਗ ਵਲੋ ਲੋਕਾਂ ਨੂੰ ਜਾਗਰੂਕ ਕਰਨ ਲਈ ਹਰੇਕ ਪੱਧਰ ਤੇ ਮੀਟਿੰਗ ਕਰਨ ਨਾਲ ਲੋਕ ਟੈਸਟ ਲਈ ਜਾਗਰੂਕ ਹੋ ਜਾਂਦੇ ਹੈ। ਜਿਸ ਵਿਚ ਉਹਨਾਂ ਨੂੰ ਮੌਕੇ ਤੇ ਉਹਨਾਂ ਦੇ ਸਵਾਲ ਦੇ ਜਵਾਬ ਮਿਲ ਜਾਂਦੇ ਹੈ ਅਤੇ ਲੋਕਾਂ ਵਲੋਂ ਵੀ ਵਿਭਾਗ ਨੂੰ ਪੂਰੀ ਮਦਦ ਦਿਤੀ ਜਾ ਰਹੀ ਹੈ।
ਇਸ ਦੌਰਾਨ ਵਾਈਸ ਪ੍ਰਿੰਸੀਪਲ ਰਹੀਸ਼ ਚੰਦ, ਟੀਚਰ ਤ੍ਰੀਲੋਕ ਗੁਪਤਾ, ਅਰਸ਼ਦੀਪ ਸਿੰਘ, ਰੋਹਿਤ ਨਾਗਪਾਲ, ਹੈਲਥ ਸੁਪਰਵਾਈਜ਼ਰ ਲਖਵਿੰਦਰ ਸਿੰਘ, ਫਾਰਮਾਸਿਸਟ ਮੋਹਿੰਦਰ ਕੁਮਾਰ, ਕਮਿਊਨਟੀ ਹੈਲਥ ਅਫਸਰ ਪ੍ਰਵੀਨ ਰਾਯ, ਪ੍ਰਮੋਦ ਕੁਮਾਰ, ਪੂਜਾ ਰਾਣੀ ਮੌਜੂਦ ਸੀ।