ਇੰਦਰਜੀਤ ਸਿੰਘ
ਫਾਜ਼ਿਲਕਾ, 20 ਨਵੰਬਰ 2020 - ਜ਼ਿਲ੍ਹਾ ਫਾਜ਼ਿਲਕਾ ਦੇ ਅਬੋਹਰ ਦੀ ਹਨੁਮਾਨਗੜ੍ਹ ਰੋਡ ਤੋਂ ਲੰਗਦੀ ਮਲੂਕਪੁਰ ਮਾਇਨਰ ਵਿੱਚ ਅੱਜ ਪਾੜ ਪੈ ਗਿਆ ਗਿਆ, ਜਿਸਦੇ ਕਾਰਨ ਆਸਪਾਸ ਦੀਆਂ ਢਾਣੀਆਂ, ਬੀਐਸਸਐਫ ਦਾ ਏਰੀਆ ਅਤੇ ਬ੍ਰਹਮਰਿਸ਼ੀ ਸਕੂਲ ਦੇ ਆਸਪਾਸ ਪਾਣੀ ਭਰ ਗਿਆ ਅਤੇ ਲਗਭਗ 50 ਏਕੜ ਤੋਂ ਵੱਧ ਖੇਤ ਨਹਿਰ ਦੇ ਪਾਣੀ 'ਚ ਡੁੱਬ ਗਏ। ਨਹਿਰ ਟੁੱਟਣ ਦੀ ਸੂਚਨਾ ਮਿਲਣ ਦੇ ਬਾਅਦ ਹਾਲਾਂਕਿ ਅਧਿਕਾਰੀਆਂ ਨੇ ਪਿੱਛੇ ਤੋਂ ਪਾਣੀ ਬੰਦ ਕਰਵਾ ਦਿੱਤਾ, ਪਰ ਪਾਣੀ ਦੀ ਰਫ਼ਤਾਰ ਜਿਆਦਾ ਹੋਣ ਦੇ ਕਾਰਨ ਪਾਣੀ ਬੰਦ ਹੋਣ ਵਿੱਚ ਕਈ ਘੰਟੇ ਲੱਗ ਸਕਦੇ ਹਨ। ਜਿਸ ਦੇ ਕਾਰਨ ਨੁਕਸਾਨ ਹੋਰ ਵੱਧਣ ਦਾ ਸ਼ੱਕ ਜਤਾਇਆ ਜਾ ਰਹਾ ਹੈ।
ਇਥੋਂ ਦੇ ਨਿਵਾਸੀ ਕਿਸਾਨ ਨੇ ਦੱਸਿਆ ਕਿ ਨਹਿਰ ਦੇ ਆਸਪਾਸ ਛੋਟੇ ਛੋਟੇ ਖੇਤ ਹਨ ਅਤੇ ਛੋਟੇ ਛੋਟੇ ਕਿਸਾਨ ਖੇਤੀ ਕਰਕੇ ਰੋਜੀ ਰੋਟੀ ਕਮਾ ਰਹੇ ਹਨ। ਪਰ ਨਹਿਰ ਟੁੱਟਣ ਦੇ ਕਾਰਨ ਇਸ ਵਾਰ ਕਣਕ ਦੀ ਤਾਜ਼ਾ ਬੀਜੀ ਹੋਈ ਫਸਲ ਖ਼ਰਾਬ ਹੋ ਜਾਵੇਗੀ ਅਤੇ ਆਉਣ ਵਾਲੇ ਦਿਨਾਂ ਵਿੱਚ ਵੀ ਉਹ ਫਸਲ ਦੀ ਬਿਜਾਈ ਨਹੀਂ ਕਰ ਸਕਣਗੇ। ਕਿਸਾਨਾਂ ਨੇ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ। ਨਹਿਰ ਵਿੱਚ ਲਗਭਗ 150ਫੀ ਦਾ ਪਾੜ ਪੈ ਗਿਆ ਹੈ ਅਤੇ ਇਹ ਵਧਦਾ ਹੀ ਜਾ ਰਿਹਾ ਹੈ ਕਿਸਾਨ ਨੇ ਦੱਸਿਆ ਕਿ ਨਹਿਰ ਦੇ ਕੰਡੇ ਕਾਫ਼ੀ ਕਮਜੋਰ ਹੋ ਚੁੱਕੇ ਹਨ ਅਤੇ ਇਸ ਕਾਰਨ ਅੱਜ ਨਹਿਰ ਕਈ ਥਾਵਾਂ ਤੋਂ ਟੁੱਟਣ ਦੇ ਲੱਛਣ ਬੰਨ ਗਏ ਹਣ ਜਦੋਂ ਤੱਕ ਅਧਿਕਾਰੀ ਦੂਜੇ ਕੰਡੇ ਨੂੰ ਬਣਦੇ ਓਦੋਂ ਤੱਦ ਤੱਕ ਨਹਿਰ ਟੁੱਟ ਗਈ। ਇਸ ਕਾਰਨ ਉਨ੍ਹਾਂ ਦਾ ਕਾਫ਼ੀ ਨੁਕਸਾਨ ਹੋ ਗਿਆ।