← ਪਿਛੇ ਪਰਤੋ
ਅਮਰੀਕਾ : ਫਰਿਜ਼ਨੋ ਕਾਨੂੰਨ ਪ੍ਰਸ਼ਾਸਨ ਕੈਲੇਫੋਰਨੀਆ ਦੇ ਕੋਰੋਨਾ ਵਾਇਰਸ ਕਰਫ਼ਿਊ ਤੋਂ ਕਰ ਸਕਦਾ ਹੈ ਕਿਨਾਰਾ ਗੁਰਿੰਦਰਜੀਤ ਨੀਟਾ ਮਾਛੀਕੇ ਫਰਿਜ਼ਨੋ (ਕੈਲੇਫੋਰਨੀਆ), 21 ਨਵੰਬਰ 2020 ਫਰਿਜ਼ਨੋ ਕਾਊਂਟੀ ਵਿੱਚ ਕਾਨੂੰਨੀ ਅਥਾਰਿਟੀਜ਼ ਗਵਰਨਰ ਗੈਵਿਨ ਨਿਊਸਮ ਦੇ ਦਫ਼ਤਰ ਦੁਆਰਾ ਵੀਰਵਾਰ ਨੂੰ ਜਾਰੀ ਕੀਤੇ ਗਏ ਕੈਲੇਫੋਰਨੀਆ ਦੇ ਨਵੇਂ ਕਰਫ਼ਿਊ ਨੂੰ ਲਾਗੂ ਕਰਨ ਦੀ ਯੋਜਨਾ ਨਹੀਂ ਬਣਾ ਰਹੀਆਂ ਹਨ। ਸ਼ਨੀਵਾਰ ਤੋਂ ਲਾਗੂ ਹੋ ਰਿਹਾ ਇਹ ਕਰਫ਼ਿਊ ਰਾਤ ਦੇ 10 ਵਜੇ ਤੋਂ ਸਵੇਰੇ 5 ਵਜੇ ਤੱਕ ਜ਼ਾਮਨੀ ਰੰਗ ਦੇ ਲੈਵਲ ਵਿਚਲੀਆਂ ਕਾਉਂਟੀਜ਼ ਵਿੱਚ ਪਾਬੰਦੀਆਂ ਲਗਾਏਗਾ। ਇਸ ਮਾਮਲੇ ਵਿੱਚ ਫਰਿਜ਼ਨੋ ਕਾਊਂਟੀ ਦੇ ਸ਼ੈਰਿਫ ਮਾਰਗਰੇਟ ਮੀਮਜ਼ ਅਨੁਸਾਰ ਫਰਿਜ਼ਨੋ ਕਾਊਂਟੀ ਸ਼ੈਰਿਫ ਦਾ ਦਫ਼ਤਰ ਇਸ ਸੀਮਤ ਘੰਟਿਆਂ ਦੇ ਬੰਦ ਕਰਨ ਦੇ ਹੁਕਮ ਨੂੰ ਲਾਗੂ ਕਰਨ ਤੋਂ ਬਾਹਰ ਨਹੀਂ ਹੋਵੇਗਾ ਪਰ ਕਾਊਂਟੀ ਵਿੱਚ ਕੋਈ ਡਾਟਾ ਸਾਹਮਣੇ ਨਹੀਂ ਆਇਆ ਜੋ ਰਾਤ 10 ਤੋਂ ਸਵੇਰੇ 5 ਵਜੇ ਤੱਕ ਕਿਸੇ ਤਰ੍ਹਾਂ ਦੀਆਂ ਗਤੀਵਿਧੀਆਂ ਨਾਲ ਕੋਵਿਡ ਦੇ ਵੱਧ ਫੈਲਣ ਦਾ ਕਾਰਨ ਬਣਿਆ ਹੋਵੇ ਇਸ ਦੇ ਨਾਲ ਸਧਾਰਨ ਕਾਨੂੰਨਾਂ ਦੀ ਪਾਲਣਾ ਕਰਨ ਵਾਲੇ ਨਾਗਰਿਕਾਂ ਨੂੰ ਅਪਰਾਧੀ ਬਣਾਉਣ ਤੋਂ ਉਹ ਗੁਰੇਜ਼ ਕਰਨਗੇ। ਪਿਛਲੇ ਹਫ਼ਤੇ ਇਕੱਲੀ, ਫਰਿਜ਼ਨੋ ਕਾਊਂਟੀ ਵਿੱਚ ਕੋਰੋਨਾ ਦੇ 287 ਨਵੇਂ ਕੇਸ ਸਾਹਮਣੇ ਆਏ ਹਨ ਜਿਨ੍ਹਾਂ ਵਿੱਚ ਕੈਲੇਫੋਰਨੀਆ ਦੇ ਜਨਤਕ ਸਿਹਤ ਵਿਭਾਗ ਦੇ ਅੰਕੜਿਆਂ ਦੇ ਅਧਾਰ ਤੇ 164.5% ਦਾ ਵਾਧਾ ਹੋਇਆ ਹੈ। ਇਸ ਸੰਬੰਧੀ ਫਰਿਜ਼ਨੋ ਦੇ ਮੇਅਰ ਲੀ ਬ੍ਰਾਂਡ ਨੇ ਵੀ ਕੈਲੇਫੋਰਨੀਆ ਦੇ ਕਰਫ਼ਿਊ ਆਦੇਸ਼ ਸੰਬੰਧੀ ਸ਼ਹਿਰ ਨੂੰ ਸੰਭਾਲਣ ਦੇ ਸੰਬੰਧ ਵਿੱਚ ਇੱਕ ਵੱਖਰਾ ਬਿਆਨ ਜਾਰੀ ਕੀਤਾ ਹੈ ਜਿਸ ਅਨੁਸਾਰ ਲਾਗ ਦੇ ਮਾਮਲਿਆਂ ਵਿੱਚ ਭਾਰੀ ਤੇਜ਼ੀ ਦੇ ਮੱਦੇਨਜ਼ਰ ਕਮਿਊਨਿਟੀ ਦੇ ਮੈਂਬਰਾਂ ਦੀ ਰੱਖਿਆ ਲਈ ਤਿਆਰ ਕੀਤੇ ਗਏ ਹੋਰ COVID-19 ਦੇ ਆਦੇਸ਼ਾਂ ਦੀ ਤਰ੍ਹਾਂ, ਫਰਿਜ਼ਨੋ ਸ਼ਹਿਰ ਸਾਡੇ ਵਸਨੀਕਾਂ ਨੂੰ ਸਵੈ-ਇੱਛਿਤ ਤੌਰ ਤੇ ਰਾਜ ਦੇ ਨਵੇਂ ਨਿਯਮ ਦੀ ਪਾਲਣਾ ਕਰਨ ਲਈ ਕਹਿ ਰਿਹਾ ਹੈ ਅਤੇ ਇਸ ਦੌਰਾਨ ਪੁਲਿਸ ਵਿਭਾਗ ਲੋਕਾਂ ਦੀ ਸੇਵਾ ਅਤੇ ਸੁਰੱਖਿਆ ਲਈ ਉਨ੍ਹਾਂ ਦੀਆਂ ਜ਼ਿੰਮੇਵਾਰੀਆਂ 'ਤੇ ਧਿਆਨ ਕੇਂਦਰਿਤ ਕਰੇਗਾ। ਇਸ ਤੋਂ ਇਲਾਵਾ ਮੀਮਜ਼ ਅਨੁਸਾਰ ਕੈਲੀਫੋਰਨੀਆਂ ਦੇ ਐਮਰਜੈਂਸੀ ਸੇਵਾਵਾਂ ਨਾਲ ਉਸ ਦੀ ਕਾਨਫ਼ਰੰਸ ਕਾਲ ਦੇ ਅਧਾਰ ਤੇ ਗਵਰਨਰ ਦਫ਼ਤਰ ਦਾ ਅਮਲਾ ਕਰਫ਼ਿਊ ਲਾਗੂ ਕਰਨ ਲਈ ਕਿਸੇ ਟੀਮ ਦੀ ਵਰਤੋਂ ਨਹੀਂ ਕਰੇਗਾ । ਸ਼ੈਰਿਫ ਅਨੁਸਾਰ ਸਥਾਨਕ ਕਾਨੂੰਨ ਪ੍ਰਸ਼ਾਸਨ ਦੁਆਰਾ ਇਸ ਆਦੇਸ਼ ਨੂੰ ਲਾਗੂ ਕਰਨ ਦੀ ਕੋਈ ਉਮੀਦ ਨਹੀਂ ਸੀ ਕਿਉਂਕਿ ਇਸ ਨੂੰ ਲਾਗੂ ਕਰਨ ਦੀ ਬਜਾਏ ਹੋਰ ਬਹੁਤ ਕੁੱਝ ਕਰਨਾ ਹੈ।
Total Responses : 930