ਚੰਡੀਗੜ੍ਹ, 21 ਨਵੰਬਰ 2020 - ਭਾਜਪਾ ਦੇ ਸੀਨੀਅਰ ਆਗੂ ਅਤੇ ਸਾਬਕਾ ਕੇਂਦਰੀ ਵਜ਼ੀਰ ਵਿਜੇ ਸਾਂਪਲਾ ਨੇ ਕਰਤਾਰਪੁਰ ਕਾਰੀਡੋਰ ਮੁੜ ਖੋਲ੍ਹੇ ਜਾਣ ਦੇ ਦਾਅਵੇ ਦਾ ਟਵੀਟ ਕਰਨ ਉਪਰੰਤ ਇੱਕ ਨਵਾਂ ਟਵਿਸਟ ਦਿੰਦਿਆਂ ਹੁਣ ਵੀਡੀੳ ਬਿਆਨ ਜਾਰੀ ਕੀਤਾ, ਜਿਸ 'ਚ ਉਨ੍ਹਾਂ ਕਿਹਾ ਕਿ ਗੁਰੂ ਨਾਨਕ ਸਾਹਿਬ ਦੇ 551ਵੇਂ ਪ੍ਰਕਾਸ਼ ਪੁਰਬ ਮੌਕੇ ਸਿਰਫ ਜਥਾ ਹੀ ਪਾਕਿਸਤਾਨ ਦੇ ਗੁ. ਸ੍ਰੀ ਕਰਤਾਰਪੁਰ ਸਾਹਿਬ ਵਿਖੇ ਨਤਮਸਤਕ ਹੋਣ ਜਾਏਗਾ। ਜਿਸਦਾ ਮਤਲਬ ਹੈ ਕਿ ਕਰਤਾਰਪੁਰ ਕਾਰੀਡੋਰ ਨੂੰ ਮੁੜ ਖੋਲ੍ਹੇ ਜਾਣ ਬਾਰੇ ਕੋਈ ਰਾਇ ਨਹੀਂ ਬਣੀ ਹੈ।
ਸਾਂਪਲਾ ਨੇ ਦੱਸਿਆ ਕਿ ਮਨਿਸਟਰੀ ਆਫ ਐਕਸਟਰਨਲ ਅਫੇਅਰਸ ਦੁਆਰਾ ਉਨ੍ਹਾਂ ਨੂੰ ਸੂਚਿਤ ਕੀਤਾ ਗਿਆ ਹੈ ਕਿ 27 ਤਰੀਕ ਨੂੰ ਜਥਾ ਭਾਰਤ ਤੋਂ ਰਵਾਨ ਹੋਏਗਾ ਅਤੇ 1 ਤਰੀਕ ਤੱਕ ਇਹ ਜਥਾ ਭਾਰਤ ਵਾਪਸ ਪਰਤੇਗਾ। ਉਨ੍ਹਾਂ ਕਿਹਾ ਕਿ, 'ਚੰਗਾ ਹੁੰਦਾ ਕਿ ਇਹ ਲਾਂਘਾ ਖੁੁੱਲ੍ਹਾ ਹੁੰਦਾ ਤਾਂ ਲਾਂਘੇ 'ਚੋਂ ਉਸ ਪਾਸੇ ਦੀ ਜਾਂਦੇ, ਪਰ ਪਾਕਿਸਤਾਨ ਦੇ ਰਵੱਈਏ ਕਾਰਨ ਇਹ ਲਾਂਘਾ ਨਹੀਂ ਖੁੱਲ੍ਹ ਰਿਹਾ, ਪਰ ਭਾਰਤ ਸਰਕਾਰ ਇਸ ਬਾਰੇ ਪੂਰਾ ਜ਼ੋਰ ਲਾ ਰਹੀ ਹੈ।"
Watch Video Below:
Kartarpur Corridor ਖੋਲ੍ਹਣ ਬਾਰੇ BJP ਲੀਡਰ ਨੇ ਪਹਿਲਾਂ ਕੀਤਾ tweet, ਬਾਅਦ 'ਚ ਦਿੱਤਾ ਨਵਾਂ twist, ਸੁਣੋ - YouTube
Facebook