← ਪਿਛੇ ਪਰਤੋ
22 ਨਵੰਬਰ, 5 ਤੇ 6 ਦਸੰਬਰ ਨੂੰ ਪੋਲਿੰਗ ਬੂਥਾਂ ਉਤੇ ਦਾਅਵੇ ਅਤੇ ਇਤਰਾਜ ਲੈਣ ਲਈ ਬੈਠਣਗੇ ਬੂਥ ਲੈਵਲ ਅਫਸਰ: ਚੋਣਕਾਰ ਰਜਿਸਟ੍ਰੇਸਨ ਅਫਸਰ ਹਰੀਸ਼ ਕਾਲੜਾ ਸ੍ਰੀ ਅਨੰਦਪੁਰ ਸਾਹਿਬ 21 ਨਵੰਬਰ 2020 : ਮੁੱਖ ਚੋਣ ਅਫਸਰ, ਪੰਜਾਬ ਵੱਲੋਂ ਜਾਰੀ ਪ੍ਰੋਗਰਾਮ ਅਨੁਸਾਰ ਅੱਜ 21 ਨਵੰਬਰ 2020 ਨੂੰ ਵਿਧਾਨ ਸਭਾ ਹਲਕਾ 49-ਸ੍ਰੀ ਅਨੰਦਪੁਰ ਸਾਹਿਬ ਅਧੀਨ ਪੈਂਦੇ ਪੋਲਿੰਗ ਸਟੇਸ਼ਨਾਂ ਤੇ ਬੀ.ਐਲ.ਓਜ਼ ਵੱਲੋਂ ਬੈਠ ਕੇ ਵੋਟਾਂ ਸਬੰਧੀ ਦਾਅਵੇ/ਇਤਰਾਜ ਪ੍ਰਾਪਤ ਕੀਤੇ ਗਏ। ਇਸ ਸਬੰਧੀ ਈ.ਆਰ.ਓ.-ਕਮ-ਐਸ.ਡੀ.ਐਮ. ਕਨੂੰ ਗਰਗ ਸ੍ਰੀ ਅਨੰਦਪੁਰ ਸਾਹਿਬ ਅਤੇ ਏ.ਈ.ਆਰ.ਓ-1-ਕਮ-ਤਹਿਸੀਲਦਾਰ ਰਾਮ ਕ੍ਰਿਸ਼ਨ ਸ੍ਰੀ ਅਨੰਦਪੁਰ ਸਾਹਿਬ ਵੱਲੋਂ ਵੱਖ-ਵੱਖ ਪੋਲਿੰਗ ਸਟੇਸ਼ਨਾਂ ਤੇ ਬੀ.ਐਲ.ਓਜ਼ ਦੀ ਚੈਕਿੰਗ ਕੀਤੀ ਗਈ ਅਤੇ ਬੀ.ਐਲ.ਓਜ ਵੱਲੋਂ ਭਰੇ ਜਾ ਰਹੇ ਫਾਰਮਾਂ ਦੀ ਪੜਤਾਲ ਵੀ ਕੀਤੀ ਗਈ।ਇਸ ਸਬੰਧੀ ਐਸ.ਡੀ.ਐਮ ਮੈਡਮ ਕਨੂੰ ਗਰਗ ਨੇ ਹਲਕੇ ਦੇ ਸਮੂਹ ਵੋਟਰਾਂ ਨੂੰ ਸੂਚਿਤ ਕੀਤਾ ਕਿ 16 ਨਵੰਬਰ 2020 ਤੋਂ 15 ਦਸੰਬਰ 2020 ਤੱਕ ਵੋਟਰ ਸੂਚੀ ਦੀ ਚਲ ਰਹੀ ਸਰਸਰੀ ਸੁਧਾਈ ਦੌਰਾਨ 21 ਤੇ 22 ਨਵੰਬਰ 2020 ਅਤੇ 05 ਤੇ 06 ਦਸੰਬਰ 2020 ਨੂੰ ਬੀ.ਐਲ.ਓਜ਼ ਵੱਲੋਂ ਪੋਲਿੰਗ ਸਟੇਸ਼ਨਾਂ ਤੇ ਬੈਠ ਕੇ ਦਾਅਵੇ/ਇਤਰਾਜ ਪ੍ਰਾਪਤ ਕੀਤੇ ਜਾਣਗੇ। ਇਸ ਸਬੰਧੀ ਉਨਾਂ ਆਮ ਵੋਟਰਾਂ ਨੂੰ ਅਪੀਲ ਕੀਤੀ ਗਈ ਕਿ ਜਿਨ੍ਹਾਂ ਵੀ ਨਾਗਰਿਕਾਂ ਦੀ ਉਮਰ 01.01.2021 ਨੂੰ 18 ਸਾਲ ਦੀ ਹੋ ਰਹੀ ਹੈ ਉਹ ਆਪਣੀ ਵੋਟ ਜਰੂਰ ਬਣਵਾ ਲੈਣ। ਇਸ ਤੋਂ ਇਲਾਵਾ ਜੋ ਵੀ ਵੋਟਰ ਆਪਣੀ ਵੋਟ ਦੇ ਵੇਰਵਿਆਂ ਵਿੱਚ ਸੋਧ ਕਰਵਾਉਣਾ ਚਾਹੁੰਦਾ ਹੈ ਜਾਂ ਵੋਟ ਸਿਫ਼ਟ ਕਰਨਾ ਚਾਹੁੰਦਾ ਹੈ ਉਹ ਵੀ ਆਪਣਾ ਫਾਰਮ ਸਬੰਧਤ ਬੀ.ਐਲ.ਓ.ਪਾਸ ਜਾਂ ਸਿੱਧੇ ਤੌਰ ਤੇ ਐਸ.ਡੀ.ਐਮ.ਦਫਤਰ ਵਿਖੇ 15 ਦਸੰਬਰ 2020 ਤੱਕ ਜਮਾਂ ਕਰਵਾ ਸਕਦਾ ਹੈ।
Total Responses : 936