ਨਰਸਿੰਗ ਟ੍ਰੇਨਿੰਗ ਇੰਸਟੀਚਿਊਟਸ ਪੰਜਾਬ ਦੇ ਪ੍ਰਧਾਨ ਚਰਨਜੀਤ ਸਿੰਘ ਵਾਲੀਆ ਦਾ ਜਾਣਿਆ ਹਾਲ ਚਾਲ
ਮੋਹਾਲੀ 21 ਨਵੰਬਰ 2020: ਮਾਤਾ ਸਾਹਿਬ ਕੌਰ ਕਾਲਜ ਦੇ ਚੇਅਰਮੈਨ, ਨਰਸਿੰਗ ਟ੍ਰੇਨਿੰਗ ਇੰਸਟੀਚਿਊਟਸ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਅਤੇ ਜਾਇੰਟ ਐਸੋਸੀਏਸ਼ਨ ਆਫ ਕਾਲੇਜਿਸ ਦੇ ਸਰਪ੍ਰਸਤ ਚਰਨਜੀਤ ਸਿੰਘ ਵਾਲੀਆ ਜੋ ਕਿ ਫੋਰਟਿਸ ਹਸਪਤਾਲ ਵਿਚ ਜੇਰੇ ਇਲਾਜ ਹਨ, ਦਾ ਹਾਲ ਚਾਲ ਜਾਨਣ ਲਈ ਸਾਬਕਾ ਸਿਹਤ ਅਤੇ ਜੇਲ੍ਹਾਂ ਬਾਰੇ ਮੰਤਰੀ ਇੰਦਰਜੀਤ ਸਿੰਘ ਜੀਰਾ ਹਸਪਤਾਲ ਪੁੱਜੇ|
ਇਸ ਮੌਕੇ ਸਾਬਕਾ ਮੰਤਰੀ ਜੀਰਾ ਨੇ ਕਿਹਾ ਕਿ ਚਰਨਜੀਤ ਸਿੰਘ ਵਾਲੀਆ ਦੀ ਨਰਸਿੰਗ ਟ੍ਰੇਨਿੰਗ ਦੇ ਖੇਤਰ ਵਿਚ ਵੱਡੀ ਦੇਣ ਹੈ ਅਤੇ ਉਨ੍ਹਾਂ ਦੇ ਕਾਲਜ ਵਿਚ ਸਿੱਖਿਆ ਲੈ ਕੇ ਨਰਸਾਂ ਦੇਸ਼ ਅਤੇ ਵਿਦੇਸ਼ਾਂ ਵਿਚ ਨਾਮਣਾ ਖੱਟ ਰਹੀਆਂ ਹਨ ਅਤੇ ਆਪਣੇ ਮੁਲਕ ਅਤੇ ਪੰਜਾਬ ਦਾ ਨਾਂ ਰੌਸ਼ਨ ਕਰ ਰਹੀਆਂ ਹਨ| ਉਨ੍ਹਾਂ ਇਸ ਮੌਕੇ ਚਰਨਜੀਤ ਸਿੰਘ ਵਾਲੀਆ ਦੀ ਛੇਤੀ ਸਿਹਤਯਾਬੀ ਲਈ ਅਰਦਾਸ ਕੀਤੀ ਅਤੇ ਫੋਰਟਿਸ ਦੇ ਡਾਕਟਰਾਂ ਤੋਂ ਵੀ ਵਾਲੀਆ ਦੀ ਸਿਹਤ ਬਾਰੇ ਜਾਣਕਾਰੀ ਹਾਸਿਲ ਕੀਤੀ|
ਇਸ ਮੌਕੇ ਚਰਨਜੀਤ ਸਿੰਘ ਵਾਲੀਆ ਦੀ ਪਤਨੀ ਅਤੇ ਮਾਤਾ ਸਾਹਿਬ ਕੌਰ ਕਾਲਜ ਦੇ ਐਮ.ਡੀ. ਜਸਵਿੰਦਰ ਕੌਰ ਵਾਲੀਆ, ਮਸ਼ਹੂਰ ਸਕਿਨ ਸਪੈਸ਼ਲਿਸਟ ਡਾ. ਪਰਮਜੀਤ ਸਿੰਘ ਵਾਲੀਆ ਅਤੇ ਫੋਰਟਿਸ ਦੇ ਡਾਕਟਰ ਵੀ ਹਾਜਿਰ ਸਨ|