← ਪਿਛੇ ਪਰਤੋ
ਅਮਰੀਕਾ : ਕੋਰੋਨਾ ਕਾਰਨ ਇਕਾਂਤਵਾਸ ਕੈਲੇਫੋਰਨੀਆ ਦੇ ਗਵਰਨਰ ਦਾ ਪਰਿਵਾਰ ਗੁਰਿੰਦਰਜੀਤ ਨੀਟਾ ਮਾਛੀਕੇ ਫਰਿਜ਼ਨੋ (ਕੈਲੇਫੋਰਨੀਆ), 22 ਨਵੰਬਰ 2020 ਕੋਰੋਨਾ ਵਾਇਰਸ ਇੱਕ ਲਾਗ ਦੀ ਬਿਮਾਰੀ ਹੈ, ਇਸ ਨਾਲ ਪੀੜਿਤ ਵਿਅਕਤੀ ਦੇ ਸੰਪਰਕ ਵਿੱਚ ਆਉਣ ਵਾਲੇ ਨੂੰ ਵੀ ਇਹ ਆਪਣੀ ਲਪੇਟ ਵਿੱਚ ਲੈ ਲੈਂਦਾ ਹੈ। ਇਸ ਤਰ੍ਹਾਂ ਦਾ ਸਾਹਮਣਾ ਕੈਲੇਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ ਦਾ ਪਰਿਵਾਰ ਕਰ ਰਿਹਾ ਹੈ। ਇਸ ਸੰਬੰਧੀ ਰਾਜਪਾਲ ਦੇ ਦਫ਼ਤਰ ਨੇ ਸ਼ੁੱਕਰਵਾਰ ਰਾਤ ਨੂੰ ਦੱਸਿਆ ਕਿ ਗੈਵਿਨ ਨਿਊਸਮ ਦਾ ਇੱਕ ਬੱਚਾ ਕੋਵਿਡ -19 ਨਾਲ ਪੀੜਿਤ ਇੱਕ ਸਹਿਪਾਠੀ ਦੇ ਸੰਪਰਕ ਵਿਚ ਆਉਣ ਤੋਂ ਬਾਅਦ ਅਲੱਗ ਹੋ ਰਿਹਾ ਹੈ। ਇਹ ਸੂਚਨਾ ਨਿਊਸਮ ਦੁਆਰਾ ਕੈਲੇਫੋਰਨੀਆ ਵਾਸੀਆਂ ਲਈ 10 ਵਜੇ ਦੇ ਕਰਫ਼ਿਊ ਦੇ ਐਲਾਨ ਕਰਨ ਤੋਂ ਇੱਕ ਦਿਨ ਬਾਅਦ ਆਈ ਹੈ। ਦਫ਼ਤਰ ਦੇ ਇੱਕ ਬੁਲਾਰੇ ਨੇਥਨ ਕਲਿਕ ਅਨੁਸਾਰ ਨਿਊਸਮ ਦਾ ਬੱਚਾ ਉਸ ਸਮੇਂ ਇਕਾਂਤਵਾਸ ਵਿੱਚ ਗਿਆ ਜਦੋਂ ਉਹ ਪ੍ਰਾਈਵੇਟ ਸਕੂਲ ਵਿੱਚ ਹਾਜ਼ਰ ਹੋਇਆ ਸੀ ਤਾਂ ਸਕੂਲ ਵੱਲੋਂ ਪਰਿਵਾਰ ਨੂੰ ਇਸ ਬਾਰੇ ਸੁਚੇਤ ਕੀਤਾ ਗਿਆ ਸੀ। ਗਵਰਨਰ ਦਾ ਬਾਕੀ ਪਰਿਵਾਰ ਇਕਾਂਤ ਵਿੱਚ ਨਹੀਂ ਹੈ ਕਿਉਂਕਿ ਉਹ ਸਿੱਧੇ ਤੌਰ 'ਤੇ ਕਿਸੇ ਪੀੜਿਤ ਦੇ ਸੰਪਰਕ ਵਿੱਚ ਨਹੀਂ ਆਏ। ਇਸ ਬੱਚੇ ਨੇ ਐਕਸਪੋਜਰ ਤੋਂ 5 ਅਤੇ 7 ਦਿਨਾਂ ਬਾਅਦ ਦੋ ਵਾਰ ਨਕਾਰਾਤਮਿਕ ਟੈੱਸਟ ਕੀਤਾ ਹੈ ਅਤੇ ਇਸ ਦੇ ਨਾਲ ਹੀ ਨਿਊਸਮ, ਉਸ ਦੀ ਪਤਨੀ ਜੈਨੀਫਰ ਸਿਏਬਲ ਅਤੇ ਉਨ੍ਹਾਂ ਦੇ ਹੋਰ ਤਿੰਨ ਬੱਚਿਆਂ ਨੇ ਵੀ ਨਕਾਰਾਤਮਿਕ ਟੈਸਟ ਕੀਤਾ ਹੈ। ਕਲਿਕ ਨੇ ਕਿਹਾ ਕਿ ਨਿਊਸਮ ਨੇ ਇਸ ਹਫ਼ਤੇ ਇਕ ਰੈਪਿਡ ਟੈੱਸਟ ਲਿਆ ਹੈ ਅਤੇ ਇਸ ਹਫ਼ਤੇ ਦੇ ਅਖੀਰ ਵਿਚ ਉਹਨਾਂ ਦੁਆਰਾ ਪੀ.ਸੀ.ਆਰ. ਦਾ ਨਿਯਮਤ ਟੈੱਸਟ ਲੈਣ ਦੀ ਵੀ ਯੋਜਨਾ ਹੈ।
Total Responses : 193