← ਪਿਛੇ ਪਰਤੋ
ਕਾਈਲ ਰਿਟਨਹਾਊਸ ਨੂੰ 20 ਲੱਖ ਡਾਲਰ ਦਾ ਬਾਂਡ ਭਰਨ 'ਤੇ ਮਿਲੀ ਜੇਲ੍ਹ ਤੋਂ ਰਿਹਾਈ ਗੁਰਿੰਦਰਜੀਤ ਨੀਟਾ ਮਾਛੀਕੇ ਫਰਿਜ਼ਨੋ (ਕੈਲੇਫੋਰਨੀਆ), 22 ਨਵੰਬਰ 2020 ਦੇਸ਼ ਦੇ ਸੂਬੇ ਵਿਸਕਾਨਸਿਨ ਦੇ ਕੇਨੋਸ਼ਾ ਵਿੱਚ ਇੱਕ ਵਿਰੋਧ ਪ੍ਰਦਰਸ਼ਨ ਦੌਰਾਨ ਦੋ ਲੋਕਾਂ ਦੀ ਹੱਤਿਆ ਕਰਨ ਦੇ 17 ਸਾਲਾ ਦੋਸ਼ੀ ਕਾਈਲ ਰਿਟਨਹਾਊਸ ਨੂੰ 2 ਮਿਲੀਅਨ ਡਾਲਰ ਦੇ ਬਾਂਡ ਭਰਨ ਤੋਂ ਬਾਅਦ ਸ਼ੁੱਕਰਵਾਰ ਨੂੰ ਜੇਲ੍ਹ ਤੋਂ ਰਿਹਾ ਕੀਤਾ ਗਿਆ ਹੈ। ਰਿਟਨਹਾਊਸ ਨੂੰ ਕੇਸ ਦੀ ਪੈਰਵਾਈ ਲਈ ਇਲੀਨੋਏ ਤੋਂ ਕੇਨੋਸ਼ਾ ਅਧਿਕਾਰੀਆਂ ਦੇ ਹਵਾਲੇ ਕੀਤਾ ਗਿਆ ਸੀ ਅਤੇ ਉਹ ਦਸੰਬਰ ਵਿੱਚ ਮੁੱਢਲੀ ਸੁਣਵਾਈ ਲਈ ਅਦਾਲਤ ਵਿੱਚ ਵਾਪਸ ਆਵੇਗਾ। ਰਿਟਨਹਾਊਸ 'ਤੇ ਲੱਗੇ ਦੋਸ਼ਾਂ ਅਨੁਸਾਰ ਉਸ ਨੇ 25 ਅਗਸਤ ਨੂੰ ਦੋ ਵਿਅਕਤੀਆਂ ਜੋਸਫ ਰੋਸੇਨਬੌਮ ਅਤੇ ਐਂਥਨੀ ਹੁਬਰ ਨੂੰ ਏ ਆਰ ਸਟਾਈਲ ਦੀ ਇੱਕ ਰਾਈਫ਼ਲ ਨਾਲ ਗੋਲ਼ੀਬਾਰੀ ਕਰਕੇ ਮਾਰ ਦਿੱਤਾ ਸੀ ਜਦਕਿ ਇੱਕ ਹੋਰ ਤੀਜਾ ਵਿਅਕਤੀ ਜ਼ਖ਼ਮੀ ਕਰ ਦਿੱਤਾ ਸੀ।ਉਸ ਸਮੇਂ ਇੱਕ ਵਿਅਕਤੀ ਜੈਕਬ ਬਲੇਕ ਦੀ ਪੁਲਿਸ ਦੁਆਰਾ ਕੀਤੀ ਗੋਲ਼ੀਬਾਰੀ ਦੇ ਵਿਰੋਧ ਵਿੱਚ ਪ੍ਰਦਰਸ਼ਨ ਵਿੱਚ ਇਹ ਘਟਨਾ ਵਾਪਰੀ ਸੀ। ਰਿਟਨਹਾਊਸ ਉੱਤੇ ਇੱਕ ਬਾਲਗ ਵਜੋਂ ਕਤਲੇਆਮ ਦੇ ਦੋ ਅਤੇ ਇੱਕ ਹੱਤਿਆ ਦੀ ਕੋਸ਼ਿਸ਼ ਕਰਨ ਦੇ ਮੁਕੱਦਮੇ ਦਰਜ਼ ਕੀਤੇ ਗਏ ਸਨ ਜਦਕਿ ਰਿਟਨਹਾਊਸ ਦੇ ਵਕੀਲ ਨੇ ਦਾਅਵਾ ਕੀਤਾ ਸੀ ਕਿ ਇਹ ਸਭ ਉਸਨੇ ਉਸ ਹਿੰਸਕ ਪ੍ਰਦਰਸ਼ਨ ਵਿੱਚ ਆਪਣੀ ਸਵੈ-ਰੱਖਿਆ ਵਿੱਚ ਕੀਤਾ ਸੀ। ਇਸ ਕੇਸ ਵਿੱਚ ਇੱਕ ਹੋਰ ਵਿਅਕਤੀ, 19 ਸਾਲਾ ਡੋਮਿਨਿਕ ਬਲੈਕ ਨੂੰ ਕਥਿਤ ਤੌਰ 'ਤੇ ਰਿਟਨਹਾਊਸ ਨੂੰ ਹਥਿਆਰ ਮੁਹੱਈਆ ਕਰਾਉਣ ਦੇ ਗੰਭੀਰ ਅਪਰਾਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
Total Responses : 257