ਮੁੜ ਪਿਆ ਪੰਗਾ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੈਸੰਜਰ ਗੱਡੀਆਂ ਨਾਲ ਚਲਾਉਣ ’ਤੇ ਅੜੀ
ਫਿਰੋਜ਼ਪੁਰ, 22 ਨਵੰਬਰ, 2020 : ਪੰਜਾਬ ਵਿਚ ਮਾਲ ਤੇ ਪੈਸੰਜਰ ਗੱਡੀਆਂ ਚਲਾਉਣ ਲਈ ਕਿਸਾਨਾਂ ਵੱਲੋਂ ਕੱਲ੍ਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੀਟਿੰਗ ਵਿਚ ਸਹਿਮਤੀ ਦੇਣ ਮਗਰੋਂ ਤੇ ਰੇਲਵੇ ਵੱਲੋਂ ਰੇਲ ਆਵਾਜਾਈ ਛੇਤੀ ਬਹਾਲ ਕੀਤੇ ਜਾਣ ਦਾ ਭਰੋਸਾ ਦੇਣ ਮਗਰੋਂ ਹੁਣ ਨਵਾਂ ਪੰਗਾ ਪੈ ਗਿਆ ਜਦੋਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਪੈਸੰਜਰ ਗੱਡੀਆਂ ਯਾਨੀ ਮੁਸਾਫਰ ਚਲਾਉਣ ਦਾ ਵਿਰੋਧ ਕਰ ਦਿੱਤਾ।
ਯੂਨੀਅਨ ਨੇਤਾਵਾਂ ਦੀ ਭਲਕੇ 23 ਨਵੰਬਰ ਨੂੰ ਮੁੱਖ ਮੰਤਰੀ ਨਾਲ ਮੀਟਿੰਗ ਰੱਖੀ ਗਈ ਦੱਸੀ ਜਾ ਰਹੀ ਹੈ। ਇਸ ਮੀਟਿੰਗ ਦਾ ਕੀ ਨਤੀਜਾ ਨਿਕਲਦਾ ਹੈ, ਇਸ ’ਤੇ ਹੀ ਰੇਲਾਂ ਚੱਲਣ ਜਾਂ ਨਾ ਚੱਲਣ ਜਾਂ ਅੰਸ਼ਕ ਤੌਰ ’ਤੇ ਚੱਲਣਾ ਨਿਰਭਰ ਕਰਦਾ ਹੈ।