ਚੋਵੇਸ਼ ਲਟਾਵਾ
- ਪੰਜਾਬ ਦੇ ਵਿੱਚ ਵਿਦੇਸ਼ੀ ਪੰਛੀਆਂ ਨੇ ਦਿੱਤੀ ਦਸਤਕ
- ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਵਿਦੇਸ਼ਾਂ ਤੋਂ ਪੰਛੀ ਉੱਡ ਕੇ ਪੰਜਾਬ ਦੀਆ ਸੁੰਦਰ ਝੀਲਾਂ ਦੇ ਆਲੇ ਦੁਆਲੇ ਆਪਣੇ ਘਰ ਬਣਾਏ
ਨੰਗਲ, ਨਵੰਬਰ 22, 2020 - ਮੌਸਮ ਬਦਲਣ ਦੇ ਨਾਲ ਹੀ ਵਿਦੇਸ਼ੀ ਪੰਛੀਆਂ ਨੇ ਵੀ ਕੌਮੀ ਜਲਗਾਹ ਸਤਲੁਜ ਝੀਲ ਨੰਗਲ ਵੱਲ ਆਪਣਾ ਰੁੱਖ ਕਰਨਾ ਸ਼ੁਰੂ ਕਰ ਦਿੱਤਾ ਹੈ। ਹੁਣ ਤੱਕ ਸਤਲੁਜ ਝੀਲ ਵਿੱਚ 2 ਹਜ਼ਾਰ ਦੇ ਲੱਗਭੱਗ ਪਰਵਾਸੀ ਪੰਛੀਆਂ ਦੀ ਆਮਦ ਨਾਲ ਝੀਲ ਦੀ ਰੌਣਕ ਹੋਰ ਵਧ ਗਈ ਹੈ। ਇਸੇ ਤਰ੍ਹਾਂ ਵਿਦੇਸ਼ੀ ਪੰਛੀਆਂ ਦੀ ਆਮਦ ਹੋ ਚੁੱਕੀ ਹੈ। ਇਨ੍ਹਾਂ ਦਿਨਾਂ ’ਚ ਹਰ ਸਾਲ ਲਗਭਗ 10 ਹਜ਼ਾਰ ਦੇ ਕਰੀਬ ਵਿਦੇਸ਼ੀ ਪੰਛੀ ਸਤਲੁਜ ਝੀਲ ਵਿੱਚ ਮਾਰਚ ਤੱਕ ਠਹਿਰਦੇ ਹਨ।
ਪੰਛੀ ਪ੍ਰੇਮੀ ਪ੍ਰਭਾਤ ਭੱਟੀ ਅਨੁਸਾਰ ਸਤਲੁਜ ਝੀਲ ’ਚ ਇਨ੍ਹਾਂ ਦਿਨਾਂ ਵਿੱਚ ਚੀਨ, ਰਸ਼ੀਆ, ਸਾਈਬੇਰੀਆ, ਅਫਗਾਨਿਸਤਾਨ, ਮਗੋਲੀਆ, ਇੰਡੋ-ਤਿੱਬਤ ਅਤੇ ਸੈਂਟਰਲ ਏਸ਼ੀਆ ਤੋਂ ਵਿਦੇਸ਼ੀ ਪੰਛੀ ਆਉਂਦੇ ਹਨ। ਉਨ੍ਹਾਂ ਦੱਸਿਆ ਕਿ ਮਾਰਚ ਤੱਕ ਇਹ ਵਿਦੇਸ਼ੀ ਪੰਛੀ ਸਤਲੁਜ ਝੀਲ ਅਤੇ ਆਸ ਪਾਸ ਦੇ ਇਲਾਕਿਆਂ ਵਿੱਚ ਠਹਿਰਦੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿਦੇਸ਼ੀ ਪੰਛੀਆਂ ਨੂੰ ਦੇਖਣ ਲਈ ਦੂਰ-ਦਰਾਡੇ ਤੋਂ ਪੰਛੀ ਪ੍ਰੇਮੀ ਇੱਥੇ ਆਉਣੇ ਸ਼ੁਰੂ ਹੋ ਚੁੱਕੇ ਹਨ।