← ਪਿਛੇ ਪਰਤੋ
ਅੰਮ੍ਰਿਤਸਰ : ਗਰਭਵਤੀ ਮਹਿਲਾ ਦੀ ਡਲੀਵਰੀ ਵੀਡੀਓ ਵਾਇਰਲ ਕਰਨ ਦੇ ਮਾਮਲੇ ’ਚ ਸਰਕਾਰ ਦੀ ਵੱਡੀ ਕਾਰਵਾਈ ਅੰਮ੍ਰਿਤਸਰ, 22 ਨਵੰਬਰ, 2020 : ਅੰਮ੍ਰਿਤਸਰ ਵਿਚ ਇਕ ਗਰਭਵਤੀ ਮਹਿਲਾ ਦੀ ਡਲੀਵਰੀ ਦੀ ਵੀਡੀਓ ਵਾਇਰਲ ਹੋਣ ਦੇ ਮਾਮਲੇ ਵਿਚ ਪੰਜਾਬ ਸਰਕਾਰ ਨੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਸਿੱਧੂ ਦੇ ਹੁਕਮਾਂ ’ਤੇ ਵੱਡੀ ਕਾਰਵਾਈ ਕੀਤੀ ਹੈ। ਸਰਕਾਰ ਨੇ ਅੰਮ੍ਰਿਤਸਰ ਦੇ ਸਿਵਲ ਸਰਜਨ ਡਾ. ਨਵਦੀਪ ਸਿੰਘ ਦਾ ਤਬਾਦਲਾ ਕਰ ਦਿੱਤਾ ਹੈ ਤੇ ਉਹਨਾਂ ਦੀ ਥਾਂ ’ਤੇ ਡਾ. ਰਵਿੰਦਰ ਸਿੰਘ ਸੇਠੀ ਨੂੰ ਨਵਾਂ ਸਿਵਲ ਸਰਜਨ ਨਿਯੁਕਤ ਕਰ ਦਿੱਤਾ ਹੈ। ਇਸ ਗੱਲ ਦੀ ਪੁਸ਼ਟੀ ਸਿਹਤ ਵਿਭਾਗ ਦੇ ਸਕੱਤਰ ਹੁਸਨ ਲਾਲ ਨੇ ਕੀਤੀ ਹੈ। ਯਾਦ ਰਹੇ ਕਿ ਰਾਜ ਮਾਹਿਲਾ ਕਮਿਸ਼ਨ ਨੇ ਇਸ ਮਾਮਲੇ ਵਿਚ ਜਵਾਬ ਤਲਬੀ ਕੀਤੀ ਹੋਈ ਹੈ। ਇਹ ਦੋਸ਼ ਸਿਵਲ ਸਰਜਨ ’ਤੇ ਹੀ ਲੱਗੇ ਸਨ ਕਿ ਉਹਨਾਂ ਵੀਡੀਓ ਵਾਇਰਲ ਕੀਤੀ ਹੈ ਪਰ ਉਹਨਾਂ ਅਜਿਹੇ ਦੋਸ਼ਾਂ ਦਾ ਖੰਡਨ ਕੀਤਾ ਹੈ।
Total Responses : 188