ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ , 22 ਨਵੰਬਰ 2020 - ਥਾਣਾ ਤਲਵੰਡੀ ਚੌਧਰੀਆਂ ਦੀ ਪੁਲਿਸ ਨੇ ਛਾਪੇਮਾਰੀ ਦੌਰਾਨ ਚਾਲੂ ਭੱਠੀ ,10 ਹਜ਼ਾਰ 500 ਮਿਲੀਲੀਟਰ ਨਜਾਇਜ਼ ਸ਼ਰਾਬ ਅਤੇ 45 ਕਿਲੋ ਲਾਹਣ ਬਰਾਮਦ ਕਰਨ ਵਿਚ ਕਾਮਯਾਬੀ ਹਾਸਿਲ ਕੀਤੀ ਹੈ। ਜਦਕਿ ਛਾਪੇਮਾਰੀ ਭਿਣਕ ਲੱਗਦੀਆਂ ਹੀ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ। ਮਾਮਲੇ ਚ ਥਾਣਾ ਤਲਵੰਡੀ ਚੌਧਰੀਆਂ ਦੀ ਪੁਲਿਸ ਵਲੋਂ ਦੋ ਦੋਸ਼ੀਆਂ ਦੇ ਖਿਲਾਫ ਕੇਸ ਦਰਜ ਕੀਤਾ ਗਿਆ ਹੈ ਅਤੇ ਦੋਸ਼ੀਆਂ ਦੀ ਭਾਲ ਚ ਛਾਪੇਮਾਰੀ ਕੀਤੀ ਜਾ ਰਹੀ ਹੈ।
ਇਸ ਸੰਬੰਧੀ ਵਿਚ ਜਾਣਕਾਰੀ ਦਿੰਦੇ ਹੋਏ ਥਾਣਾ ਤਲਵੰਡੀ ਚੌਧਰੀਆਂ ਦੇ ਐਸ ਐਚ ਓ ਸਬ ਇੰਸਪੈਕਟਰ ਜਸਬੀਰ ਸਿੰਘ ਨੇ ਦੱਸਿਆ ਕਿ ਏ ਐਸ ਆਈ ਹਰਜਿੰਦਰ ਸਿੰਘ ਪਾਰਟੀ ਸਮੇਤ ਗਸ਼ਤ ਦੇ ਦੌਰਾਨ ਬੰਨ ਤਲਵੰਡੀ ਚੋਧਰੀਆਂ ਪੁੱਜੇ ਤਾਂ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਕਾਲਾ ਸਿੰਘ ਪੁੱਤਰ ਕਸ਼ਮੀਰ ਸਿੰਘ ਅਤੇ ਲਾਲੋ ਭਾਈ ਪੁੱਤਰ ਕਾਲਾ ਸਿੰਘ ਦੋਵੇਂ ਵਾਸੀ ਭੈਣੀ ਹੁਸੈਖਾਂ ਨਾਜਾਇਜ ਸ਼ਰਾਬ ਵੇਚਣ ਦਾ ਧੰਦਾ ਕਰਦੇ ਹਨ ਤੇ ਅੱਜ ਵੀ ਆਪਣੇ ਘਰ ਚ ਭੱਠੀ ਲਗਾ ਕੇ ਨਜਾਇਜ਼ ਸ਼ਰਾਬ ਕੱਢ ਰਹੇ ਹਨ। ਜਿਸ ਮਗਰੋਂ ਜਦ ਪੁਲਿਸ ਪਾਰਟੀ ਵਲੋਂ ਰੇਡ ਕੀਤੀ ਗਈ ਤਾਂ ਚਾਲੂ ਭੱਠੀ , 10500 ਮਿਲੀਲਿਟਰ ਨਾਜਾਇਜ਼ ਸ਼ਰਾਬ ਅਤੇ 45 ਕਿਲੋ ਲਾਹਣ ਬਰਾਮਦ ਹੋਈ। ਜਦਕਿ ਉਕਤ ਦੋਵੇ ਮੁਲਜ਼ਮ ਮੌਕੇ ਤੋਂ ਫਰਾਰ ਹੋ ਹੋ ਗਏ।
ਐਸ.ਐਚ.ਓ. ਨੇ ਦੱਸਿਆ ਕਿ ਪੁਲਿਸ ਵਲੋਂ ਦੋਸ਼ੀਆਂ ਖਿਲਾਫ ਅਕਸਾਈਜ ਐਕਟ 61-1-14 ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਉੰਨਾ ਦੀ ਭਾਲ ਚ ਜਾਰੀ ਹੈ।