ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ , 22 ਨਵੰਬਰ 2020 - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਅਗਵਾਈ ਚ ਜਗਤ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 551 ਵਾਂ ਪ੍ਰਕਾਸ਼ ਪੁਰਬ ਸ਼ਰਧਾ ਭਾਵ ਤੇ ਧੂਮ ਧਾਮ ਨਾਲ ਇਤਿਹਾਸਕ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਵਿਸ਼ਵ ਪੱਧਰ ਤੇ 28, 29 ਤੇ 30 ਨਵੰਬਰ ਨੂੰ ਮਨਾਇਆ ਜਾ ਰਿਹਾ ਹੈ, ਜਿਸਦੀਆਂ ਤਿਆਰੀਆਂ ਜੰਗੀ ਪੱਧਰ ਤੇ ਚੱਲ ਰਹੀਆਂ ਹਨ । ਇਹ ਵਿਚਾਰ ਅੈਤਵਾਰ ਇਤਿਹਾਸਕ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਇਲਾਕੇ ਦੀਆਂ ਧਾਰਮਿਕ ਜਥੇਬੰਦੀਆਂ ਤੇ ਸਭਾ ਸੁਸਾਇਟੀਆਂ ਨਾਲ ਹੋਈ ਸਮਾਗਮਾਂ ਦੀਆਂ ਤਿਆਰੀਆਂ ਸੰਬੰਧੀ ਹੋਈ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸ਼੍ਰੋਮਣੀ ਕਮੇਟੀ ਸ਼੍ਰੀ ਅੰਮ੍ਰਿਤਸਰ ਦੇ ਮੁੱਖ ਸਕੱਤਰ ਸ. ਮਹਿੰਦਰ ਸਿੰਘ ਆਹਲੀ ਨੇ ਪ੍ਰਗਟ ਕਰਦਿਆਂ ਸਮੂਹ ਸੰਤਾਂ ਮਹਾਂਪੁਰਸ਼ਾਂ , ਧਾਰਮਿਕ ਜਥੇਬੰਦੀਆਂ , ਸਭਾ ਸੁਸਾਇਟੀਆਂ ਤੇ ਗੁਰੂ ਨਾਨਕ ਨਾਮ ਲੇਵਾ ਸਮੂਹ ਸੰਗਤਾਂ ਨੂੰ ਸਹਿਯੋਗ ਕਰਨ ਦੀ ਅਪੀਲ ਕੀਤੀ ।
ਉਨ੍ਹਾਂ ਕਿਹਾ ਕਿ ਤੁਹਾਡੇ ਸਹਿਯੋਗ ਨਾਲ ਹੀ ਸ਼੍ਰੋਮਣੀ ਕਮੇਟੀ ਸਾਰੇ ਕਾਰਜ ਕਰਦੀ ਹੈ । ਸ. ਆਹਲੀ ਨੇ ਕਿਹਾ ਕਿ ਸ਼੍ਰੀ ਗੁਰੂ ਨਾਨਕ ਸਾਹਿਬ ਦਾ 550 ਸਾਲਾ ਪ੍ਰਕਾਸ਼ ਪੁਰਬ ਸੁਲਤਾਨਪੁਰ ਲੋਧੀ ਵਿੱਚ ਪਿਛਲੇ ਸਾਲ ਵਿਸ਼ਵ ਪੱਧਰੀ ਮਨਾਇਆ ਗਿਆ ਜਿਸ ਵਿੱਚ ਕਰੋੜਾਂ ਸੰਗਤਾਂ ਹਾਜਰੀ ਭਰੀ ਤੇ ਪਵੇਗਾ ਨਗਰੀ ਸੁਲਤਾਨਪੁਰ ਲੋਧੀ ਦਾ ਨਾਮ ਪੂਰੇ ਵਿਸ਼ਵ ਪੱਧਰ ਤੇ ਹੋਰ ਚਮਕਿਆ ਹੈ । ਇਸ ਸਮੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਬੀਬੀ ਗੁਰਪ੍ਰੀਤ ਕੌਰ ਰੂਹੀ , ਜਥੇ ਸਰਵਣ ਸਿੰਘ ਕੁਲਾਰ ਨੇ ਸਮੂਹ ਜਥੇਬੰਦੀਆਂ ਦਾ ਮਿਲ ਰਹੇ ਸਹਿਯੋਗ ਲਈ ਧੰਨਵਾਦ ਕੀਤਾ ।ਇਸ ਸਮੇ ਪ੍ਰਕਾਸ਼ ਪੁਰਬ ਸਮਾਗਮ ਦੌਰਾਨ ਗੁਰੂ ਕੇ ਲੰਗਰ , ਫੁੱਲਾਂ ਦੀ ਸੇਵਾ , ਤੇ ਹੋਰ ਸੇਵਾਵਾਂ ਕਰਨ ਦੀਆਂ ਡਿਊਟੀਆਂ ਵੱਖ ਵੱਖ ਜਥੇਬੰਦੀਆਂ ਦੀਆਂ ਲਗਾਈਆਂ ਗਈਆਂ ।
ਗੁਰਦੁਆਰਾ ਬੇਰ ਸਾਹਿਬ ਦੇ ਮੈਨੇਜਰ ਭਾਈ ਜਰਨੈਲ ਸਿੰਘ ਬੂਲੇ ਤੇ ਹੈਡ ਗ੍ਰੰਥੀ ਗਿਆਨੀ ਗੁਰਪ੍ਰੀਤ ਸਿੰਘ ਨੇ ਸਮਾਗਮ ਦੀ ਰੂਪ ਰੇਖਾ ਬਿਆਨ ਕਰਦੇ ਦੱਸਿਆ ਕਿ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਦੇ ਪ੍ਰਕਾਸ਼ ਪੁਰਬ ਦੀ ਖੁਸ਼ੀ ਚ ਚੇਅਰਮੈਨ 28 ਨਵੰਬਰ ਦੀ ਰਾਤ 8 ਵਜੇ ਭਾਈ ਮਰਦਾਨਾ ਜੀ ਦੀਵਾਨ ਹਾਲ ਵਿਖੇ ਧਾਰਮਿਕ ਨਾਟਕ ਖੇਡੇ ਜਾਣਗੇ ਤੇ ਇਸੇ ਦਿਨ ਦੇਰ ਰਾਤ ਨੂੰ 2.30 ਵਜੇ ਸ਼੍ਰੀ ਆਖੰਡ ਪਾਠ ਸਾਹਿਬ ਆਰੰਭ ਹੋਣਗੇ ਤੇ 30 ਦੀ ਦੇਰ ਰਾਤ 1.40 ਵਜੇ ਭੋਗ ਪਾਏ ਜਾਣਗੇ । ਇਸ ਸਮੇ ਫੁੱਲਾਂ ਦੀ ਵਰਖਾ ਹੋਵੇਗੀ । 29 ਨੂੰ ਗੁਰਦੁਆਰਾ ਸ਼੍ਰੀ ਸੰਤਘਾਟ ਸਾਹਿਬ ਤੋਂ ਨਗਰ ਕੀਰਤਨ ਸਜਾਇਆ ਜਾਵੇਗਾ ਅਤੇ ਸ਼ਾਮ ਤੋਂ ਭਾਈ ਮਰਦਾਨਾ ਜੀ ਦੀਵਾਨ ਹਾਲ ਚ ਲਗਾਤਾਰ ਦੀਵਾਨ ਸਜਣਗੇ ਤੇ ਕੀਰਤਨ , ਕਵੀ ਦਰਬਾਰ ਹੋਵੇਗਾ ਜੋ ਕਿ ਦੀਵਾਨ 1 ਦਸੰਬਰ ਸਵੇਰ ਨੂੰ ਸਮਾਪਤ ਹੋਣਗੇ।
ਇਸ ਸਮੇ ਮੀਟਿੰਗ ਚ ਉਕਤ ਤੋਂ ਇਲਾਵਾ ਇੰਜੀਨੀਅਰ ਸਵਰਨ ਸਿੰਘ ਮੈਂਬਰ ਪੀ ਏ ਸੀ ਅਕਾਲੀ ਦਲ , ਭਾਈ ਗੁਰਪ੍ਰੀਤ ਸਿੰਘ ਹੈਡ ਗ੍ਰੰਥੀ ਬੇਰ ਸਾਹਿਬ , ਭਾਈ ਹਰਜਿੰਦਰ ਸਿੰਘ ਚੰਡੀਗੜ੍ਹ , ਭਾਈ ਕਸ਼ਮੀਰ ਸਿੰਘ ਗ੍ਰੰਥੀ , ਐਡੀਸਨਲ ਮੈਨੇਜਰ ਸਰਬਜੀਤ ਸਿੰਘ ਧੂੰਦਾ , ਜਥੇ ਪਰਮਿੰਦਰ ਸਿੰਘ ਖਾਲਸਾ ,ਜਥੇ ਗੁਰਦਿਆਲ ਸਿੰਘ ਖਾਲਸਾ , ਭਾਈ ਕੰਵਲਨੈਨ ਸਿੰਘ ਕੇਨੀ , ਭਾਈ ਮਨਦੀਪ ਸਿੰਘ ਖਿੰਡਾ ਮਾਛੀਜੋਆ, ਡਾ. ਨਿਰਵੈਲ ਸਿੰਘ ਧਾਲੀਵਾਲ , ਜਰਨੈਲ ਸਿੰਘ ਅਕਾਉਟੈਟ , ਭੁਪਿੰਦਰ ਸਿੰਘ ਆਰ ਕੇ , ਰਣਜੀਤ ਸਿੰਘ ਠੱਟਾ ਆਰ ਕੇ , ਜਥੇ ਹਰਜਿੰਦਰ ਸਿੰਘ ਖਾਲਸਾ , ਸੁਖਦੇਵ ਸਿੰਘ , ਸੂਰਤ ਸਿੰਘ ਮਿਰਜਾਪੁਰ , ਸਮੁੰਦਰ ਸਿੰਘ ਢਿੱਲੋਂ , ਸੋਢੀ ਸਿੰਘ , ਜਥੇ ਸਵਰਨ ਸਿੰਘ , ਜਥੇ ਸੂਬਾ ਸਿੰਘ , ਜਥੇ ਸਰਵਣ ਸਿੰਘ ਵਸੀਕਾ ਨਵੀਸ , ਜਸਕਰਨਬੀਰ ਸਿੰਘ ਗੋਲਡੀ , ਸੈਕਟਰੀ ਸੰਤੋਖ ਸਿੰਘ , ਜਥੇ ਰਘਬੀਰ ਸਿੰਘ , ਡਾ. ਗੁਰਦੇਵ ਸਿੰਘ ਜੋਸਣ , ਗੁਰਪ੍ਰੀਤ ਸਿੰਘ , ਤਲਵਿੰਦਰ ਸਿੰਘ ਬਿੱਟੂ , ਜਥੇ ਸੁਰਜਨ ਸਿੰਘ , ਬੀਬੀ ਬਲਜੀਤ ਕੌਰ ਕਮਾਲਪੁਰ , ਦਰਸ਼ਨ ਸਿੰਘ , ਇੰਦਰਜੀਤ ਸਿੰਘ ਸਟੋਰ ਕੀਪਰ , ਬੀਬੀ ਪਰਮਜੀਤ ਕੌਰ , ਨਵਜੋਤ ਸਿੰਘ ਸੌਡ ਵਿਭਾਗ , ਜਥੇ ਜਗੀਰ ਸਿੰਘ ਢਿੱਲੋਂ , ਗੁਰਪ੍ਰਤਾਪ ਸਿੰਘ , ਮਨਜੀਤ ਸਿੰਘ , ਮਲਕੀਤ ਸਿੰਘ ਤੇ ਹੋਰਨਾਂ ਸ਼ਿਰਕਤ ਕੀਤੀ ਤੇ ਆਪਣੇ ਸੁਝਾਅ ਦਿੱਤੇ।