ਪੁੱਜੇ ਆਗੂਆਂ ਨੂੰ ਸੰਬੋਧਨ ਕਰਦੇ ਹੋਏ ਰਾਏ ਸਿੱਖ ਆਗੂ ਕਾਮਰੇਡ ਹੰਸਾ ਸਿੰਘ , ਸਾਬਕਾ ਮੈਂਬਰ ਪਾਰਲੀਮੈਂਟ ਸ਼ੇਰ ਸਿੰਘ ਘੁਬਾਇਆ ਅਤੇ ਹੋਰ
ਜਗਦੀਸ਼ ਥਿੰਦ
ਗੁਰੂ ਹਰਸਹਾਏ / ਫਿਰੋਜ਼ਪੁਰ 23 ਨਵੰਬਰ ,
ਵੱਖ - ਵੱਖ ਰਾਜਨੀਤਿਕ ਪਾਰਟੀਆਂ ਨਾਲ ਜੁੜੇ ਰਾਏ ਸਿੱਖ ਭਾਈਚਾਰੇ ਦੇ ਰਾਜਨੀਤਕ , ਸਮਾਜਿਕ ਅਤੇ ਹੋਰ ਖੇਤਰਾਂ ਨਾਲ ਜੁੜੀਆਂ ਹਸਤੀਆਂ ਦੀ ਹੋਈ ਰਾਜ ਪੱਧਰੀ ਇਕੱਤਰਤਾ ਵਿੱਚ ਅਹਿਮ ਮਤੇ ਪਾਸ ਕੀਤੇ ਗਏ ।
ਵਿਚਾਰ ਪੇਸ਼ ਕਰਦੇ ਹੋਏ ਦਵਿੰਦਰ ਸਿੰਘ ਘੁਬਾਇਆ ਐੱਮ ਐੱਲ ਏ ਫ਼ਾਜ਼ਿਲਕਾ । ਤਸਵੀਰ : ਜਗਦੀਸ਼ ਥਿੰਦ
ਮੌਜੂਦ ਹਨ ਆਗੂ ਪੂਰਨ ਚੰਦ ਮੁਜੈਦੀਆ , ਮਲਕੀਤ ਸਿੰਘ ਹੀਰਾ ਅਤੇ ਹੋਰ ਪਤਵੰਤੇ
ਰਾਇ ਸਿੱਖ ਸਮਾਜ ਸੁਧਾਰ ਸਭਾ ਪੰਜਾਬ ਦੀ ਮੀਟਿੰਗ ਮਾਤਾ ਨਹਿਰਾ ਦੇ ਅਸਥਾਨ ਤੇ ਹੋਈ ਜਿਸ ਦੀ ਅਗਵਾਈ ਕਾਮਰੇਡ ਹੰਸਾ ਸਿੰਘ ਨੇ ਪੰਜਾਬ ਪ੍ਰਧਾਨ ਰਾਏ ਸਿੱਖ ਸਮਾਜ ਸੁਧਾਰ ਸਭਾ ਨੇ ਕੀਤੀ ।
ਇਸ ਮੀਟਿੰਗ ਵਿੱਚ ਰਾਏ ਸਿੱਖ ਸਮਾਜ ਨਾਲ ਸਬੰਧਤ ਸਾਬਕਾ ਮੈਂਬਰ ਪਾਰਲੀਮੈਂਟ, ਮਾਜੂਦਾ ਵਿਧਾਇਕ , ਮੌਜੂਦਾ ਚੇਅਰਮੈਨ , ਸਾਬਕਾ ਚੇਅਰਮੈਨ,ਪੰਚ ਸਰਪੰਚ, ਨੰਬਰਦਾਰਾਂ ਸੰਮਤੀ ਮੈਂਬਰ ਅਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰਾ ਨੇ ਇਸ ਮੀਟਿੰਗ ਵਿੱਚ ਹਿੱਸਾ ਲਿਆ ।
ਪਾਸ ਕੀਤੇ ਗਏ ਮਤਿਆਂ ਵਿਚ ਸਰਕਾਰੀ ਬੇ ਆਬਾਦ ਜ਼ਮੀਨਾਂ ਨੂੰ ਉਪਜਾਊ ਬਣਾਉਣ ਵਾਲੇ ਕਿਸਾਨਾਂ ਦੇ ਮਾਲਕਾਨਾ ਹੱਕ ਦਿੰਦੀ 2007 ਪਾਲਿਸੀ ਖ਼ਿਲਾਫ਼ ਸੁਪਰੀਮ ਕੋਰਟ ਵੱਲੋਂ ਆਏ ਫ਼ੈਸਲੇ ਤੋਂ ਬਾਅਦ ਇਸ ਫੈਸਲੇ ਵਿਰੁੱਧ ਅਪ੍ਰੈਲ 2016 ਵਿਚ ਪੰਜਾਬ ਵਿਧਾਨ ਸਭਾ ਅੰਦਰ ਇਕ ਐਕਟ ਪਾਸ ਹੋਇਆ ਸੀ ।
ਇਸ ਐਕਟ ਅਧੀਨ ਜਮੀਨ ਕਿਸਾਨਾਂ ਕੋਲ ਹੀ ਰਹੇਗੀ ।
ਮਤਾ ਪਾਸ ਕਰ ਕੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਇਸ ਐਕਟ ਨੂੰ ਪੰਜਾਬ ਅੰਦਰ ਤੁਰੰਤ ਪ੍ਰਭਾਵ ਨਾਲ ਲਾਗੂ ਕੀਤਾ ਜਾਵੇ ।
ਇਸ ਮੌਕੇ ਬੋਲਦਿਆਂ ਰਾਏ ਸਿੱਖ ਬਰਾਦਰੀ ਦੇ ਆਗੂਆ ਨੇ ਕਿਹਾ ਕਿ ਰਾਏ ਸਿੱਖ ਸਮਾਜ ਅੰਦਰ ਪਾਈਆਂ ਜਾਂਦੀਆਂ ਸਮਾਜਿਕ ਕੁਰੀਤੀਆਂ ਜਿਵੇਂ ਕਿ ਦਾਜ ਦਹੇਜ ,ਭਰੂਣ ਹੱਤਿਆ, ਵਿਆਹ ਸ਼ਾਦੀ ਦੋਰਾਨ ਫਾਲਤੂ ਰੀਤੀ ਰਿਵਾਜ, ਪਰਿਵਾਰਕ ਘਰੇਲੂ ਝਗੜਿਆਂ ਨੂੰ ਪੰਚਾਇਤਾਂ ਵਿੱਚ ਵਿੱਚ ਬੈਠ ਕੇ ਆਪਸ ਵਿੱਚ ਨਿਜੱਠਣਾ ਹੈ , ਬਰਾਦਰੀ ਨੂੰ ਆਰਥਿਕ, ਸਮਾਜਿਕ ਖੇਤਰ ਵਿਚ ਬਣਦਾ ਮਾਣ ਸਤਿਕਾਰ ਦਿਵਾਉਣ ਲਈ ਲਗਾਤਾਰ ਕੋਸ਼ਿਸ਼ਾਂ ਜਾਰੀ ਰੱਖੀਆਂ ਜਾਣ ।
ਰਾਇ ਸਿੱਖ ਭਾਈਚਾਰੇ ਨੂੰ ਰਾਜਨੀਤਕ ਪੱਧਰ ਤੇ ਉੱਚਾ ਚੁੱਕਣ ਲਈ ਇਕ ਮੰਚ ਤੇ ਇਕੱਠਾ ਹੋ ਕੇ ਵਿਚਾਰ ਕਰਨੀ ਚਾਹੀਦੀ ਹੈ ।
ਪਾਸ ਕੀਤੇ ਗਏ ਮਤੇ ਵਿੱਚ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਮੋਹਾਲੀ ਵਿਖੇ ਬਣਾਏ ਜਾਣ ਵਾਲੇ ਰਾਏ ਸਿੱਖ ਭਵਨ ਲਈ ਜ਼ਮੀਨ ਮੁਹੱਈਆ ਕਰਵਾਈ ਜਾਵੇ ।
ਇਸ ਸਮੇਂ ਪਾਸ ਹੋਇਆ ਕੇ ਕਿਰਸਾਨੀ ਨਾਲ ਸਬੰਧਤ ਕੇਂਦਰ ਸਰਕਾਰ ਦੇ ਕਾਨੂੰਨ ਦੀ ਵਾਪਸੀ ਤਕ ਇਸ ਦੀ ਵਿਰੋਧਤਾ ਜਾਰੀ ਰੱਖੀ ਜਾਵੇਗੀ ।
ਇਸ ਮੌਕੇ ਸਾਬਕਾ ਮੈਂਬਰ ਪਾਰਲੀਮੈਂਟ ਸ਼ੇਰ ਸਿੰਘ ਘੁਬਾਇਆ, ਦਵਿੰਦਰ ਸਿੰਘ ਘੁਬਾਇਆ ਵਿਧਾਇਕ ਫਜਾਲਿਕਾ, ਹਰਬੰਸ ਸਿੰਘ ਚੇਅਰਮੈਨ ਬਲਾਕ ਸੰਮਤੀ ਮਮਦੋਟ, ,ਕਸ਼ਮੀਰ ਕੌਰ ਪ੍ਰਧਾਨ ਮਹਿਲਾ ਵਿੰਗ ਰਾਏ ਸਿੱਖ ਸਮਾਜ ਸੁਧਾਰ ਸਭਾ , ਓਮ ਪ੍ਰਕਾਸ਼ ਮੇਘਾ ਰਾਇ , ਕਾਂਗਰਸ ਆਗੂ ਮਲਕੀਤ ਸਿੰਘ ਹੀਰਾ , ਅਕਾਲੀ ਆਗੂ ਪੂਰਨ ਚੰਦ ਮੁਜੈਦੀਆ, ਜਿਲਾ ਪ੍ਰੀਸ਼ਦ ਮੈਂਬਰ ਕੌਸ਼ਲ ਬੂਕ,ਮਾਸਟਰ ਮਦਨ ਸਿੰਘ ਜਲਾਲਾਬਾਦ ,ਗੁਰਦੇਵ ਸਿੰਘ ਬਲਾਕ ਸੰਮਤੀ ਮੈਂਬਰ ਪੀਰ ਇਸਮਾਈਲ ਖਾ ,ਬਗੀਚਾ ਸਿੰਘ ਬੋਹੜੀਆ,ਹਰਦੀਪ ਸਿੰਘ ਪ੍ਰਧਾਨ ਰਾਏ ਸਿੱਖ ਸ਼੍ਰੌਮਣੀ ਪੰਚਾਇਤ, ਨਛੱਤਰ ਸਿੰਘ ਚੇਅਰਮੈਨ , ਸਰਪੰਚ ਮੰਗਲ ਸਿੰਘ ਪ੍ਰਧਾਨ ਪੰਚ ਸਰਪੰਚ ਯੂਨੀਅਨ ਹੁਸੈਨੀਵਾਲਾ , ਬਲਜਿੰਦਰ ਸਿੰਘ ਪ੍ਰਧਾਨ ਸਰਪੰਚ ਯੂਨੀਅਨ ਫਜਾਲਿਕਾ ,ਬੂਟਾ ਸਿੰਘ ਪੰਜਾਬ ਪ੍ਰਧਾਨ ਰਾਏ ਸਿੱਖ ਅਜਾਦ ਸੈਨਾ, ਕੁਲਦੀਪ ਸਿੰਘ ਕਚੂਰਾ ਪੰਜਾਬ ਚੇਅਰਮੈਨ ਰਾਏ ਸਿੱਖ ਅਜਾਦ ਸੈਨਾ ,ਸਤਨਾਮ ਸਿੰਘ ਝਾਵਲਾ ਪ੍ਰਧਾਨ ਯੰਗ ਸਟਾਰ ਸ਼੍ਰੌਮਣੀ ਯੂਥ ਵਿੰਗ ਪੰਜਾਬ, ਸਾਬਕਾ ਸਰਪੰਚ ਰੇਸ਼ਮ ਸਿੰਘ,ਸਰਪੰਚ ਬਲਵਿੰਦਰ ਸਿੰਘ ਮੱਤੜ ਹਿਠਾੜ, ਸਰਪੰਚ ਜਗੀਰ ਸਿੰਘ ਹਜਾਰਾ ਸਿੰਘ ਵਾਲਾ ਹਿਠਾੜ ਸਰਪੰਚ ਸੁਖਵਿੰਦਰ ਸਿੰਘ ਘੋੜੇ ਚੱਕ , ਸਰਪੰਚ ਵਿਕਰਮਜੀਤ ਸਿੰਘ ਪੋਜੋ , ਸਰਪੰਚ ਮੇਹਰ ਸਿੰਘ , ਜੋਗਿੰਦਰ ਸਿੰਘ ਭੋਲਾ ਪ੍ਰੈੱਸ ਸਕੱਤਰ, ਸਰਪੰਚ ਮੰਗਤ ਸਿੰਘ ਲਖਮੀਰ ਕੇ ਹਿਠਾੜ, ਸਰਪੰਚ ਅਨੋਖ ਸਿੰਘ ਮਸਤਾ ਗੱਟੀ ਨੰਬਰ 2 ,ਸਰਪੰਚ ਸੁਰਜੀਤ ਸਿੰਘ ਗੱਟੀ ਮਸਤਾ 1,ਸਰਪੰਚ ਮੰਗਲ ਸਿੰਘ ਲੱਖਾ ਵਾਲਾ ਹਿਠਾੜ, ਸਰਪੰਚ ਪਰਗਟ ਮੁਹੰਮਦ ਖਾ ਨਿਆਜੀਆ, ਸਰਪੰਚ ਸੋਨਾ ਸਿੰਘ ਝੁਗੇ ਕਿਸ਼ੋਰ ਵਾਲੇ , ,ਸਰਪੰਚ ਪਰਮਜੀਤ ਸਿੰਘ ਦੋਨਾ ਤੇਲੂ ਮੱਲ, ਰੂਪ ਸਿੰਘ ਹੁਸੈਨੀਵਾਲਾ ਆਦਿ ਹਾਂਜਰ ਸਨ।