ਰਾਜਿੰਦਰ ਕੁਮਾਰ
ਬੰਗਾ 23 ਨਵੰਬਰ 2020 - ਗੜ੍ਹਸ਼ੰਕਰ ਨਵਾਂਸ਼ਹਿਰ ਰੋਡ 'ਤੇ ਪੈਂਦੇ ਪਿੰਡ ਡੋਗਰਪੁਰ ਵਿਖੇ ਅੱਜ ਸਵੇਰੇ ਇਕ ਟਿੱਪਰ ਦਾ ਅਗਲਾ ਹਿੱਸਾ ਅੱਗ ਲੱਗਣ ਨਾਲ ਸੜ ਕੇ ਸੁਆਹ ਹੋ ਗਿਆ, ਜੋ ਅਨੰਦਪੁਰ ਸਾਹਿਬ ਤੋਂ ਬਰਨਾਲਾ ਨੂੰ ਰੇਤ ਲੈ ਕੇ ਜਾ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਟਿੱਪਰ ਦੇ ਕੈਬਿਨ ਨੂੰ ਅੱਗ ਸ਼ਾਟ ਸਰਕਟ ਹੋਣ ਨਾਲ ਲੱਗੀ ਦੱਸੀ ਜਾਂਦੀ ਹੈ।
ਡਰਾਈਵਰ ਵਰਿੰਦਰ ਸਿੰਘ ਨੇ ਨਾਲ ਬੈਠੇ ਸਾਥੀਆਂ ਨਾਲ ਛਾਲ ਮਾਰ ਬਚਾ ਕੀਤਾ। ਮੌਕੇ 'ਤੇ ਨਵਾਂਸ਼ਹਿਰ ਤੋਂ ਪਹੁੰਚੀ ਫਾਇਰ ਬ੍ਰਿਗੇਡ ਦੀ ਗੱਡੀ ਨੇ ਸੁਝਬੂਝ ਨਾਲ ਅੱਗ 'ਤੇ ਕਾਬੂ ਪਾਇਆ। ਪੁਲਿਸ ਵਲੋਂ ਪਹੁੰਚ ਕੇ ਜਾਂਚ ਕੀਤੀ ਜਾ ਰਹੀ ਹੈ।