- ਝੋਨੇ ਦੀ ਆਮਦ ਅੰਦਾਜ਼ੇ ਨਾਲੋ ਹੋਈ ਵੱਧ
- ਕਿਸਾਨਾਂ ਵੱਲੋਂ ਮੰਡੀਆਂ ਵਿੱਚ ਵੇਚਣ ਲਈ ਲਿਆਂਦੀ ਫਸਲ ਦਾ ਦਾਣਾ-ਦਾਣਾ ਕੀਤਾ ਖਰੀਦ: ਡੀ.ਸੀ.
ਐਸ.ਏ.ਐਸ. ਨਗਰ, 23 ਨਵੰਬਰ 2020 - ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਝੋਨੇ ਦੀ ਫਸਲ ਦੀ ਖਰੀਦ / ਲਿਫਟਿੰਗ / ਅਦਾਇਗੀ ਦੇ ਕੰਮ ਨੂੰ ਸਮੇਂ ਸਿਰ ਅਤੇ ਨਿਰਵਿਘਨ ਕਰਵਾਉਣ ਅਤੇ ਕੋਵਿਡ 19 ਨੂੰ ਮੁੱਖ ਰੁੱਖਦੇ ਹੋਏ ਮੰਡੀਆਂ ਵਿੱਚ ਭੀੜ ਨੂੰ ਘਟਾਉਣ ਅਤੇ ਸਮਾਜਿਕ ਦੂਰੀ ਦੇ ਨਿਯਮਾਂ ਨੂੰ ਕਾਇਮ ਰੱਖਣ ਲਈ ਜਿਲ੍ਹੇ ਵਿੱਚ ਕਿਸਾਨਾਂ ਦੀ ਸਹੂਲਤ ਲਈ ਵੱਖ ਵੱਖ ਥਾਵਾਂ ਤੇ ਮੰਡੀ ਯਾਰਡ ਸਥਾਪਿਤ ਕੀਤੇ ਗਏ ਸਨ । ਇਨ੍ਹਾਂ ਯਾਰਡਾਂ ਵਿੱਚ ਕਿਸਾਨਾਂ ਵੱਲੋਂ ਤਕਰੀਬਨ ਇਕ ਮਹੀਨੇ ਦੌਰਾਨ 02 ਲੱਖ 25 ਹਜ਼ਾਰ 232 ਮੀਟਰਕ ਟਨ ਝੋਨਾ ਵੇਚਣ ਲਈ ਪੁੱਜਿਆ । ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਦੱਸਿਆ ਕਿ ਕਿਸਾਨਾਂ ਵੱਲੋਂ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਪੁੱਜੇ ਝੋਨੇ ਦਾ ਦਾਣਾ-ਦਾਣਾ ਖਰੀਦ ਕੀਤਾ ਗਿਆ ।
ਜ਼ਿਲ੍ਹੇ ਵਿੱਚ ਸਥਾਪਿਤ ਕੀਤੇ ਖਰੀਦ ਯਾਰਡਾਂ ਵਿੱਚ ਖਰੀਦ ਕੀਤੇ ਝੋਨੇ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਗਿਰੀਸ਼ ਦਿਆਲਨ ਨੇ ਦੱਸਿਆ ਕਿ ਖਰੀਦ ਕੇਂਦਰ ਖਰੜ ਵਿਖੇ 21312 ਮੀਟਰਕ ਟਨ, ਚੱਪੜਚਿੜੀ ਵਿਖੇ 3243 ਮੀਟਰਕ ਟਨ, ਗਰਗ ਰਾਈਸ ਮਿਲ ਖਰੜ ਵਿਖੇ 1138 ਮੀਟਰਕ ਟਨ, ਖਰੜ ਰਾਈਸ ਮਿਲ ਖਰੜ ਵਿਖੇ 1002 ਮੀਟਰਕ ਟਨ, ਪਿੰਡ ਰੁੜਕੀ ਵਿਖੇ 3675 ਮੀਟਰਕ ਟਨ , ਦਾਉਂਮਾਜਰਾ ਵਿਖੇ 3540 ਮੀਟਰਕ ਟਨ, ਭਾਗੋ ਮਾਜਰਾ ਵਿਖੇ 4870 ਮੀਟਰਕ ਟਨ, ਸਨੇਟਾ ਵਿਖੇ 3247 ਮੀਟਰਕ ਟਨ, ਕੁਰਾਲੀ ਵਿਖੇ 49488 ਮੀਟਰਕ ਟਨ, ਕਾਲੇਵਾਲ ਵਿਖੇ 2458 ਮੀਟਰਕ ਟਨ, ਅਗਰਵਾਲ ਓਵਰਸੀਅਸ ਕੁਰਾਲੀ ਵਿਖੇ 614 ਮੀਟਰਕ ਟਨ, ਖਿਜ਼ਰਾਬਾਦ ਵਿਖੇ 18154 ਮੀਟਰਕ ਟਨ, ਗੁਰੂ ਕ੍ਰਿਪਾ ਚਾਵਲ ਮਿਲ ਐਗਰੋ ਇੰਡ. ਖਿਜ਼ਰਾਬਾਦ ਵਿਖੇ 4033 ਮੀਟਰਕ ਟਨ, ਡੇਰਾਬਾਸੀ ਵਿਖੇ 9302 ਮੀਟਰਕ ਟਨ, ਨਗਲਾ ਵਿਖੇ 5542 ਮੀਟਰਕ ਟਨ, ਜਵਾਹਰਪੁਰ ਵਿਖੇ 2108 ਮੀਟਰਕ ਟਨ, ਅਮਲਾਲਾ ਵਿਖੇ 1210 ਮੀਟਰਕ ਟਨ, ਸਮੋਲੀ ਵਿਖੇ 6162 ਮੀਟਰਕ ਟਨ, ਲਾਲੜੂ ਵਿਖੇ 28401 ਮੀਟਰਕ ਟਨ, ਬਾਬਾ ਲਕਸ਼ਮੀ ਦਾਸ ਵਿਖੇ 707 ਮੀਟਰਕ ਟਨ, ਮਹਾਂ ਲਕਸ਼ਮੀ ਰਾਈਸ ਮਿਲ ਲਾਲੜੂ ਵਿਖੇ 4034 ਮੀਟਰਕ ਟਨ, ਟਿਵਾਣਾ ਵਿਖੇ 1321 ਮੀਟਰਕ ਟਨ, ਤਸਿੰਬਲੀ ਵਿਖੇ 7398 ਮੀਟਰਕ ਟਨ, ਜੈਡੋਤ ਵਿਖੇ 7049 ਮੀਟਰਕ ਟਨ, ਬਨੂੰੜ ਵਿਖੇ 31360 ਮੀਟਰਕ ਟਨ ,ਅਸ਼ੋਕਾ ਰਾਈਸ ਮਿਲ 1940, ਆਰ.ਕੇ. ਰਾਈਸ ਮਿਲ ਵਿਖੇ 100 ਮੀਟਰਕ ਟਨ, ਅਗਰਵਾਲ ਰਾਈਸ ਐਂਡ ਜਨਰਲ ਮਿਲ ਵਿਖੇ 1533 ਮੀਟਰਕ ਟਨ, ਜੈਨ ਰਾਈਸ ਮਿਲ ਵਿਖੇ 291 ਮੀਟਰਕ ਟਨ ਝੋਨੇ ਦੀ ਖਰੀਦ ਕੀਤੀ ਗਈ ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹੁਣ ਤੱਕ ਮੰਡੀਆਂ ਵਿੱਚ ਪੁੱਜੇ ਝੋਨੇ ਦਾ ਦਾਣਾ- ਦਾਣਾ ਖਰੀਦ ਕੀਤਾ ਗਿਆ ਅਤੇ ਮੰਡੀਆਂ ਵਿੱਚੋਂ 100 ਫੀਸਦੀ ਝੋਨੇ ਦੀ ਚੁਕਵਾਈ ਵੀ ਕਰਵਾਈ ਗਈ । ਉਨ੍ਹਾਂ ਦੱਸਿਆ ਕਿ ਕਿਸਾਨਾਂ ਨੂੰ ਝੋਨੇ ਦੀ ਖਰੀਦ ਦੇ ਇਵਜ਼ ਵਿੱਚ 411 ਲੱਖ 43 ਹਜ਼ਾਰ ਰੁਪਏ ਦੀ ਅਦਾਇਗੀ ਕੀਤੀ ਗਈ ਜੋ ਕਿ ਕੁਲ ਰਕਮ ਦੀ 97 ਫੀਸਦੀ ਬਣਦੀ ਹੈ। ਉਨ੍ਹਾਂ ਦੱਸਿਆ ਕਿ ਹੁਣ ਜ਼ਿਲ੍ਹੇ ਵਿੱਚ ਝੋਨੇ ਦੀ ਫਸਲ ਦਾ ਸੀਜ਼ਨ ਤਕਰੀਬਨ ਸਮਾਪਤ ਹੋ ਗਿਆ ਅਤੇ ਮੰਡੀਆਂ ਵਿੱਚ ਝੋਨੇ ਦੀ ਆਮਦ ਨਾ ਮਾਤਰ ਹੋ ਰਹੀ ਹੈ।