• ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਚਾਰ ਦੀਵਾਰੀ ਦਾ ਕੰਮ ਕਰਵਾਇਆ ਸ਼ੁਰੂ
• 10 ਲੱਖ ਰੁਪਏ ਦੀ ਲਾਗਤ ਨਾਲ ਬਣੇਗੀ ਚਾਰ ਦੀਵਾਰੀ
ਐਸ.ਏ.ਐਸ ਨਗਰ, 23 ਨਵੰਬਰ 2020 - ਐਸ.ਏ. ਐਸ ਨਗਰ ਨਗਰ ਨਿਗਮ ਦੀ ਹਦੂਦ ਅੰਦਰ ਮੁਸਲਿਮ ਭਾਈ ਚਾਰੇ ਦੀ ਮੁਸਲਿਮ ਕਬਰਸਤਾਨ ਲਈ ਦਹਾਕਿਆਂ ਪੁਰਾਣੀ ਮੰਗ ਪੂਰੀ ਹੋ ਗਈ । ਹਲਕਾ ਵਿਧਾਇਕ ਅਤੇ ਕੈਬਨਿਟ ਮੰਤਰੀ ਸ. ਬਲਬੀਰ ਸਿੰਘ ਸਿੱਧੂ ਦੇ ਯਤਨਾਂ ਸਦਕਾ ਐਸ.ਏ.ਐਸ ਨਗਰ ਸ਼ਹਿਰ ਦੇ ਸੈਕਟਰ 57 ਵਿਖੇ ਮੁਸਲਿਮ ਕਬਰਸਤਾਨ ਲਈ ਮੁਸਲਿਮ ਭਾਈ ਚਾਰੇ ਨੂੰ ਥਾਂ ਮਿਲ ਗਈ ਹੈ।
ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ. ਸਿੱਧੂ ਨੇ ਅੱਜ ਮੁਸਲਿਮ ਵੈਲਵੇਅਰ ਕਮੇਟੀ (ਰਜਿ) ਮੋਹਾਲੀ ਦੇ ਆਹੁਦੇ ਦਾਰਾਂ ਦੀ ਮੌਜੂਦਗੀ ਵਿੱਚ ਸੈਕਟਰ 57 ਵਿਖੇ ਮੁਸਲਿਮ ਕਬਰਸਤਾਨ ਦੀ ਚਾਰ ਦੀਵਾਰੀ ਦਾ ਕੰਮ ਰਸਮੀ ਤੌਰ ਤੇ ਇੱਟ ਰੱਖਕੇ ਸ਼ੁਰੂ ਕਰਵਾਇਆ । ਇਸ ਚਾਰ ਦੀਵਾਰੀ ਤੇ 10 ਲੱਖ ਰੁਪਏ ਦਾ ਖਰਚਾ ਆਵੇਗਾ । ਉਨ੍ਹਾਂ ਦੱਸਿਆ ਕਿ ਸ਼ਹਿਰ ਦੀ ਅਬਾਦੀ ਵਧਣ ਕਾਰਣ ਵੱਖ ਵੱਖ ਪਿੰਡਾਂ ਵਿੱਚ ਬਣੇ ਕਬਰਸਤਾਨ ਰਿਹਾਇਸ਼ੀ ਖੇਤਰ ਚ ਆ ਗਏ ਹਨ ਜਿਥੇ ਦਫਨਾਉਣ ਦਾ ਕੰਮ ਨਹੀਂ ਸੀ ਹੋ ਸਕਦਾ । ਹੁਣ ਸ਼ਹਿਰ ਚ ਬਣੇ ਸਮਸ਼ਾਨ ਘਾਟ ਦੇ ਨਜ਼ਦੀਕ ਕਬਰਸਤਾਨ ਵੀ ਇਕ ਥਾਂ ਤੇ ਬਣ ਗਿਆ ਹੈ । ਇਸ ਨਾਲ ਮੁਸਲਮ ਭਾਈ ਚਾਰ ਦੀ ਪੁਰਾਣੀ ਮੰਗੀ ਪੂਰੀ ਹੋ ਗਈ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਚੇਅਰਮੈਨ ਮਾਰਕੀਟ ਕਮੇਟੀ ਖਰੜ ਅਤੇ ਕੈਬਨਿਟ ਮੰਤਰੀ ਦੇ ਸਿਆਸੀ ਸਲਾਹਕਾਰ ਸ੍ਰੀ ਹਰਕੇਸ਼ ਚੰਦ ਸ਼ਰਮਾ ਮੱਛਲੀਕਲਾਂ, ਕਮਿਸ਼ਨਰ ਨਗਰ ਨਿਗਮ ਡਾ. ਕਮਲ ਕੁਮਾਰ ਗਰਗ, ਚੀਫ ਇੰਜੀਨੀਅਰ ਸਥਾਨਕ ਸਰਕਾਰਾਂ ਸ੍ਰੀ ਮੁਕੇਸ਼ ਗਰਗ, ਐਸ.ਡੀ.ਓ ਨਗਰ ਨਿਗਮ ਸ੍ਰੀ ਸੁਖਵਿੰਦਰ ਸਿੰਘ, ਮੁਸਲਿਮ ਵੈਲਵੇਅਰ ਕਮੇਟੀ ਦੇ ਪ੍ਰਧਾਲ ਗੁਲਫਾਮ ਅਲੀ, ਖਜ਼ਾਨਚੀ ਬਾਬੂ ਖਾਨ, ਦਿਲਬਾਗ ਖਾਨ ਮਟੌਰ, ਨਸੀਬ ਅਹਿਮਦ, ਨਛੱਤਰ ਸਿੰਘ, ਗੁਰਸਾਹਿਬ ਸਿੰਘ, ਮੁਸਤਦੀਲ ਅਹਿਮਦ, ਅਲੂਮਦੀਨ, ਇਲੂਮਦੀਨ, ਐਸ.ਏ.ਖਾਨ, ਜੀਹਰ ਅਲੀ, ਐਮ.ਡੀ. ਨਸੀਮ, ਅਬਦੁਲ ਸਲਾਮ, ਚਾਂਦ ਮਹੁੰਮਦ ਮੌਜੂਦ ਸਨ।