-ਪੁਰਾਣੀ ਪੈਨਸ਼ਨ ਬਹਾਲ ਨਾ ਹੋਈ ਤਾਂ ਪੰਜਾਬ ਸਰਕਾਰ ਨੂੰ ਭੁਗਤਣੇ ਪੈਣਗੇ ਨਤੀਜੇ : ਅਗਰਵਾਲ/ਭਠੇਜਾ
- 1 ਜਨਵਰੀ 2004 ਤੋਂ ਬਾਅਦ ਭਰਤੀ ਹਜ਼ਾਰਾਂ ਕ੍ਰਮਚਾਰੀ ਪੈਨਸ਼ਨ ਲਈ ਸਰਕਾਰ ਵਿਰੁੱਧ ਸੰਘਰਸ਼ ਦੇ ਰਾਹ ਤੇ
ਫਾਜ਼ਿਲਕਾ 23 ਨਵੰਬਰ 2020 - ਵੱਖ ਵੱਖ ਸਰਕਾਰੀ ਵਿਭਾਗਾਂ ਵਿੱਚ ਇੱਕ ਜਨਵਰੀ 2004 ਤੋਂ ਬਾਅਦ ਭਰਤੀ ਹੋਏ ਨਵੀਂ ਪੈਨਸ਼ਨ ਸਕੀਮ ਅਧੀਨ ਐਨਪੀਐਸ ਕ੍ਰਮਚਾਰੀਆਂ ਦੀ ਸਰਕਾਰ ਵੱਲੋਂ ਪੁਰਾਣੀ ਪੈਨਸ਼ਨ ਖਤਮ ਕਰ ਦਿਤੀ ਗਈ ਹੈ, ਜਿਸ ਨਾਲ ਕ੍ਰਮਚਾਰੀਆਂ ਦੇ ਜਮਹੂਰੀ ਹੱਕ ਉੱਤੇ ਸਰਕਾਰਾਂ ਵੱਲੋਂ ਡਾਕਾ ਮਾਰਿਆ ਗਿਆ ਹੈ ਅਤੇ ਸਰਕਾਰੀ ਸੇਵਾ ਸਮਾਪਤੀ ਜਾਂ ਰਿਟਾਇਰਡ ਹੋਣ ਤੋਂ ਬਾਅਦ ਸਰਕਾਰੀ ਕ੍ਰਮਚਾਰੀਆਂ ਦਾ ਭਵਿੱਖ ਖਤਮ ਕਰ ਦਿਤਾ ਹੈ। ਪੁਰਾਣੀ ਪੈਨਸ਼ਨ ਪ੍ਰਾਪਤੀ ਲਈ ਪੰਜਾਬ ਵਿਚ ਸੀਪੀਐਫ ਕ੍ਰਮਚਾਰੀ ਯੂਨੀਅਨ ਅਤੇ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਸਾਂਝੇ ਮੰਚ ਨਿਊ ਪੈਨਸ਼ਨ ਸਕੀਮ ਇੰਪਲਾਈਜ਼ ਯੂਨੀਅਨ ਪੰਜਾਬ (ਐਨਪੀਐਸਈਯੂ) ਪੰਜਾਬ ਦੇ ਬੈਨਰ ਹੇਠ ਸੂਬਾ ਕਨਵੀਨਰ ਸੁਖਜੀਤ ਸਿੰਘ ਅਤੇ ਜਸਵੀਰ ਸਿੰਘ ਤਲਵਾੜਾ ਦੀ ਅਗਵਾਈ ਵਿਚ ਪੰਜਾਬ ਪੱਧਰ ਤੇ ਸੰਘਰਸ਼ ਵਿਢਿਆ ਗਿਆ।ਇਸੇ ਤਹਿਤ ਜਿਲਾ੍ਹ ਪੱਧਰੀ ਸੰਘਰਸ਼ ਵਿਚ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਦਫਤਰ ਦੇ ਬਾਹਰ ਵੱਖ ਵੱਖ ਸਰਕਾਰੀ ਵਿਭਾਗਾਂ ਦੇ ਕ੍ਰਮਚਾਰੀਆਂ ਨੇ ਇਕੱਠੇ ਹੋ ਕੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਅਤੇ ਮੁੱਖ ਮੰਤਰੀ ਪੰਜਾਬ ਦਾ ਪੁਤਲਾ ਫੂਕਿਆ।
ਮੁਜਾਹਰੇ ਸੰਬੰਧੀ ਜਾਣਕਾਰੀ ਦਿੰਦਿਆਂ ਸੀਪੀਐਫ ਕਰਮਚਾਰੀ ਯੂਨੀਅਨ ਫਾਜ਼ਿਲਕਾ ਦੇ ਜਿਲ੍ਹਾ ਪ੍ਰਧਾਨ ਨਿਸ਼ਾਂਤ ਅਗਰਵਾਲ, ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਸੋਹਣ ਲਾਲ, ਜੀਟੀਯੂ ਦੇ ਜਿਲ੍ਹਾ ਪ੍ਰਧਾਨ ਭਗਵੰਤ ਭਠੇਜਾ ਨੇ ਦੱਸਿਆ ਕਿ ਐਨਪੀਐਸਈਯੂ ਦੀ ਸੂਬਾ ਕਮੇਟੀ ਦੇ ਨਿਰਦੇਸ਼ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਦਫਤਰ ਸਾਹਮਣੇ ਪੁਰਾਣੀ ਪੈਨਸ਼ਨ ਬਹਾਲ ਕਰਨ ਦੀ ਮੰਗ ਨੂੰ ਲੈ ਕੇ ਸਮੁੱਚੇ ਵਿਭਾਗਾਂ ਦੇ ਐਨਪੀਐਸ ਮੁਲਾਜ਼ਮਾਂ ਵੱਲੋਂ ਜ਼ਿਲ੍ਹਾ ਪੱਧਰੀ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ। ਇਸ ਮੁਜਾਹਰੇ ਵਿਚ ਪੰਜਾਬ ਸਰਕਾਰ ਤੋਂ ਪੁਰਾਣੀ ਪੈਨਸ਼ਨ ਦੀ ਮੰਗ ਕੀਤੀ ਗਈ ਅਤੇ ਸਰਕਾਰੀ ਮੁਲਾਜਮਾਂ ਪ੍ਰਤੀ ਸਰਕਾਰ ਦੇ ਮਾੜੇ ਰਵੱਈਏ ਦੀ ਸਖਤ ਸ਼ਬਦਾਂ ਵਿਚ ਨਿੰਦਾਂ ਕੀਤੀ ਗਈ।ਜਿਲ੍ਹਾ ਜਨਰਲ ਸਕੱਤਰ ਮਨਦੀਪ ਸਿੰਘ, ਪ੍ਰੈੱਸ ਸਕੱਤਰ ਹਰਮੀਤ ਸਿੰਘ ਜੱਸਲ ਨੇ ਦੱਸਿਆ ਕਿ ਪੁਰਾਣੀ ਪੈਨਸ਼ਨ ਲਈ ਲੰਮੇ ਸਮੇਂ ਤੋਂ ਸੰਘਰਸ਼ ਕੀਤਾ ਜਾ ਰਿਹਾ ਹੈ।ਇਕ ਜਨਵਰੀ 2004 ਤੋਂ ਬਾਅਦ ਭਰਤੀ ਹੋਏ ਕ੍ਰਮਚਾਰੀਆਂ ਲਈ ਸਰਕਾਰ ਨੇ ਪੁਰਾਣੀ ਪੈਨਸ਼ਨ ਖਤਮ ਕਰ ਦਿਤੀ ਹੈ, ਤੇ ਨਵੀ ਪੈਨਸ਼ਨ ਅਧੀਨ ਸਾਰਾ ਪੈਸਾ ਸ਼ੇਅਰ ਬਾਜ਼ਾਰ ਵਿੱਚ ਨਿਵੇਸ਼ ਕੀਤਾ ਜਾ ਰਿਹਾ ਹੈ ਜਿਸ ਕਾਰਨ ਕਰਮਚਾਰੀ ਰਿਟਾਇਰਡ ਹੋਣ ਤੋਂ ਬਾਅਦ ਆਪਣੇ ਅਤੇ ਆਪਣੇ ਪਰਿਵਾਰਾਂ ਦੇ ਭਵਿੱਖ ਨੂੰ ਲੈਕੇ ਗੰਭੀਰ ਚਿੰਤਾਂ ਵਿਚ ਹਨ।ਜਿਲ੍ਹਾ ਫਾਜ਼ਿਲਕਾ ਦੇ ਸਮੂਹ ਵਿਭਾਗਾਂ ਚ ਕੰਮ ਕਰਦੇ ਐਨਪੀਐਸ/ਸੀਪੀਐਫ ਕ੍ਰਮਚਾਰੀਆਂ ਨੇ ਇਸ ਸੰਘਰਸ਼ ਵਿਚ ਭਾਗ ਲੈਕੇ ਸਰਕਾਰ ਨੂੰ ਚੇਤਾਇਆ ਕਿ ਉਨ੍ਹਾਂ ਦਾ ਜਮਹੂਰੀ ਹੱਕ ਪੁਰਾਣੀ ਪੈਨਸ਼ਨ ਦਿਤੀ ਜਾਵੇ ਨਹੀਂ ਤਾਂ ਸਰਕਾਰ ਦੀ ਇੱਟ ਨਾਲ ਇੱਟ ਖੜਕਾਈ ਜਾਵੇਗੀ।ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਦੀ ਮੌਜੂਦਾ ਕਾਂਗਰਸ ਸਰਕਾਰ ਨੂੰ ਪੰਜਾਬ ਤੋਂ ਚਲਦਾ ਕਰ ਦਿਤਾ ਜਾਵੇਗਾ।
ਇਸ ਸੰਘਰਸ਼ ਮੌਕੇ ਸਮੂਹ ਕ੍ਰਮਚਾਰੀਆਂ ਨੇ ਪੰਜਾਬ ਸਰਕਾਰ ਦੀ ਅਰਥੀ ਮੋਢਿਆ ਤੇ ਚੁੱਕ ਜੀਟੀ ਰੋਡ ਦੇ ਗੋਲ ਚੌਂਕ ਤੋਂ ਡਿਪਟੀ ਕਮਿਸ਼ਨਰ ਦਫਤਰ ਦੇ ਕੰਪਲੈਕਸ ਦੇ ਬਾਹਰ ਪਹੁੰਚ ਕੇ ਜੰਮ ਕੇ ਨਾਅਰੇਬਾਜੀ ਕੀਤੀ ਤੇ ਉਸ ਤੋਂ ਬਾਅਦ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ।ਇਸ ਮੌਕੇ ਕੋਵਿਡ-19 ਵਾਲੰਟੀਅਰਾਂ ਨੇ ਵੀ ਸੰਘਰਸ਼ ਵਿਚ ਸ਼ਮੂਲੀਅਤ ਕੀਤੀ ਅਤੇ ਆਪਣੇ ਨਾਲ ਹੋ ਰਹੇ ਧੱਕੇ ਸੰਬੰਧੀ ਸਰਕਾਰ ਦੀ ਗਲਤ ਨੀਤੀਆਂ ਬਾਰੇ ਦੱਸਿਆ।ਉਨ੍ਹਾਂ ਕਿਹਾ ਕਿ ਸਰਕਾਰ ਨੇ ਉਨ੍ਹਾਂ ਕੋਲੋ ਪੂਰੇ ਕੋਵਿਡ ਸਮੇਂ ਦੌਰਾਨ ਕੰਮ ਕਰਵਾਇਆ ਅਤੇ ਬਣਦਾ ਮਾਣਭੱਤਾ ਵੀ ਨਹੀਂ ਦਿਤਾ ਗਿਆ।ਇਸ ਮੌਕੇ ਹੋਰਨਾਂ ਤੋਂ ਇਲਾਵਾ ਰੈਵੇਨਿਊ ਪਟਵਾਰ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਰਾਧਾ ਕ੍ਰਿਸ਼ਨ, ਸੁਭਾਸ਼ ਚੰਦਰ, ਪ੍ਰਦੀਪ ਗੁਪਤਾ, ਤਾਰਿਕ ਗਰੋਵਰ, ਸਤਨਾਮ, ਅਰਵਿੰਦ, ਮਾਰਕੀਟ ਕਮੇਟੀ ਤੋਂ ਸੰਜੈ ਕੁਮਾਰ, ਬੀਐਡ ਅਧਿਆਪਕ ਫਰੰਟ ਤੋਂ ਸਤਿੰਦਰ ਸਚਦੇਵਾ, ਅਸ਼ਵਨੀ ਖੁੰਗਰ, ਮਿੰਟੂ ਵਰਮਾ, ਰਾਜੀਵ ਚਗਤੀ, ਸਾਹਿਬ ਰਾਜਾ ਕੋਹਲੀ, ਵਿਨੈ ਕੁਮਾਰ, ਅਮਨਦੀਪ ਸਿੰਘ, ਪਰਮਜੀਤ ਸਿੰਘ, ਸੰਦੀਪ ਕੁਮਾਰ, ਰਵਿੰਦਰ, ਵਿਸ਼ਾਲ ਵਧਵਾ, ਯੋਗਿੰਦਰ ਕੁਮਾਰ, ਭਾਲਾ ਰਾਮ, ਕੁਲਦੀਪ ਕੁਮਾਰ ਆਦਿ ਹਾਜਰ ਸਨ।