← ਪਿਛੇ ਪਰਤੋ
ਆਖਰ ਪੰਜਾਬ ਦੀਆਂ ਪੱਟੜੀਆਂ ’ਤੇ ਚੱਲੀਆਂ ਰੇਲਾਂ ਫਿਰੋਜ਼ਪੁਰ, 23 ਨਵੰਬਰ, 2020 : ਆਖਰ ਪੰਜਾਬ ਦੀਆਂ ਪੱਟੜੀਆਂ ’ਤੇ ਰੇਲਾਂ ਦੌੜੀਆਂ ਸ਼ੁਰੂ ਹੋ ਗਈਆਂ ਹਨ। ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਡੀ ਆਰ ਅਮ ਰਾਜੇਸ਼ ਅਗਰਵਾਲ ਨੇ ਦੱਸਿਆ ਕਿ ਪੰਜਾਬ ਵਿਚ ਰੇਲਾਂ ਦੀ ਆਵਾਜਾਈ ਟੈਕਨਿਕਲ ਸਟਾਫ ਵੱਲੋਂ ਪੱਟੜੀਆਂ ਦੇ ਸੁਰੱਖਿਅਤ ਹੋਣ ਤੇ ਸੁਰੱਖਿਆ ਮਾਮਲਿਆਂ ਬਾਰੇ ਕਲੀਅਰੰਸ ਦੇਣ ਮਗਰੋਂ ਰੇਲਾਂ ਦੀ ਆਵਾਜਾਈ ਸ਼ੁਰੂ ਹੋ ਗਈ ਹੈ। ਉਹਨਾਂ ਦੱਸਿਆ ਕਿ ਜਿਪਸਮ ਦਾ ਇਕ ਰੇਕ ਲਖਨਊ ਤੋਂ ਦਿੱਲੀ ਲਈ ਚੱਲ ਪਿਆਹੈ ਜਦਕਿ ਜਲੰਧਰ ਵਿਚ ਖਾਲੀ ਖੜ੍ਹਾ ਰੇਕ ਵੀ ਤੋਰਿਆ ਗਿਆ ਹੈ। ਉਹਨਾਂ ਕਿਹਾ ਕਿ ਸਭ ਤੋਂ ਅਹਿਮ ਗੱਲ ਪੰਜਾਬ ਲਈ ਇਹਹੈ ਕਿ ਗੋਲਡਨ ਟੈਂਪਲ ਮੇਲ ਜੋ ਕਿ ਅੰਬਾਲਾ ਵਿਖੇ ਹੀ ਖਤਮ ਕਰ ਦਿੱਤੀ ਜਾਂਦੀ ਸੀ, ਅੱਜ ਸ਼ਾਮ ਨੂੰ ਅੰਮ੍ਰਿਤਸਰ ਪਹੁੰਚ ਜਾਵੇਗੀ।ਉਹਨਾਂ ਕਿਹਾ ਕਿ ਅਸੀਂ ਨਿਰੰਤਰ ਨਿਗਰਾਨੀ ਕਰਦਿਆਂ ਸਾਰੀਆਂ ਰੇਲਾਂ ਬਹਾਲ ਕਰਾਂਗੇ।
Total Responses : 267