ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ 23 ਨਵੰਬਰ 2020 ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸ਼ਤਾਬਦੀ ਸਮਾਰੋਹ ਦੀ ਸੰਪੂਰਨਤਾ ਵਾਸਤੇ 551ਵੇਂ ਪ੍ਰਕਾਸ਼ ਪੁਰਬ ਤੇ ਕਰਵਾਏ ਜਾ ਰਹੇ ਸਮਾਗਮਾਂ ਦੀ ਤਿਆਰੀ ਲਈ ਪ੍ਰਸ਼ਾਸਨ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੂਰੀਆਂ ਤਿਆਰੀਆਂ ਕਰ ਰਹੀ ਹੈ ਪ੍ਰੰਤੂ ਸੁਲਤਾਨਪੁਰ ਲੋਧੀ ਵਿੱਚ ਸੜਕਾਂ ਤੇ ਭੀੜ ਦੇ ਪ੍ਰਬੰਧਾਂ ਦਾ ਹਾਲ ਬਹੁਤ ਮਾੜਾ ਹੈ। ਐਸ.ਡੀ.ਐਮ ਦਫ਼ਤਰ ਅਤੇ ਕਚਹਿਰੀ ਕੰਪਲੈਕਸ ਨੇੜੇ ਸੜਕਾਂ ਤੇ ਟਰੈਫਿਕ ਦਾ ਹਾਲ ਵਧੀਆ ਨਾ ਹੋਣ ਕਾਰਨ ਸੜਕ ਤੇ ਅੱਜ ਸੜਕ ਤੇ ਇੱਕ ਰੰਗ ਕਰਨ ਵਾਲੇ ਮਜ਼ਦੂਰ ਦੀ ਸੜਕ ਤੇ ਦੁਰਘਟਨਾ ਵਿੱਚ ਮੌਤ ਹੋ ਗਈ ਹੈ।
ਅੱਜ ਕਰੀਬ ਸਵੇਰੇ 10 ਵਜੇ ਐਸ ਡੀ ਐਮ ਦਫ਼ਤਰ ਦੇ ਸਾਹਮਣੇ ਕਾਰ ਦਾ ਅਚਾਨਕ ਦਰਵਾਜਾ ਖੁੱਲ੍ਹਣ ਕਾਰਨ ਪਿੱਛੋਂ ਆ ਰਿਹਾ ਮੋਟਰ-ਸਾਈਕਲ ਸਵਾਰ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਹਾਦਸੇ ਚ ਬੱਸ ਹੇਠ ਆਉਣ ਕਾਰਨ ਮੋਟਰਸਾਈਕਲ ਸਵਾਰ 32 ਸਾਲਾ ਵਿਅਕਤੀ ਰਜਿੰਦਰ ਸਿੰਘ ਬਿੱਲੂ ਪੁੱਤਰ ਤੇਜਾ ਸਿੰਘ ਨਿਵਾਸੀ ਪਿੰਡ ਅਦਾਲਤ ਚੱਕ ਦੀ ਮੌਤ ਹੋ ਗਈ।
ਪ੍ਰਾਪਤ ਜਾਣਕਾਰੀ ਅਨੁਸਾਰ ਰਜਿੰਦਰ ਸਿੰਘ ਬਿੱਲੂ ਆਪਣੇ ਮੋਟਰਸਾਈਕਲ ਤੇ ਤਲਵੰਡੀ ਵੱਲੋਂ ਜਾ ਰਿਹਾ ਸੀ ਕੇ ਐਸਡੀਐਮ ਦਫ਼ਤਰ ਨੇੜੇ ਇੱਕ ਕਾਰ ਚਾਲਕ ਨੇ ਅਚਾਨਕ ਕਾਰ ਦਾ ਦਰਵਾਜ਼ਾ ਖੋਲ੍ਹ ਦਿੱਤਾ। ਜਿਸ ਵਿਚ ਵੱਜ ਕੇ ਮੋਟਰ ਸਾਈਕਲ ਸਵਾਰ ਸੜਕ ਤੇ ਡਿੱਗ ਗਿਆ। ਇਸ ਦੌਰਾਨ ਪਿੱਛੋਂ ਆ ਰਹੀ ਇਕ ਪ੍ਰਾਈਵੇਟ ਬੱਸ ਨੇ ਉਸ ਨੂੰ ਕੁਚਲ ਦਿੱਤਾ ਤੇ ਰਜਿੰਦਰ ਸਿੰਘ ਬਿੱਲੂ ਦੀ ਮੌਕੇ ਤੇ ਹੀ ਮੌਤ ਹੋ ਗਈ।
ਮੌਕੇ 'ਤੇ ਪੁੱਜੀ ਥਾਣਾ ਸੁਲਤਾਨਪੁਰ ਲੋਧੀ ਉਸ ਵੱਲੋਂ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਸੁਲਤਾਨਪੁਰ ਲੋਧੀ ਦੇ ਸਿਵਲ ਹਸਪਤਾਲ ਵਿੱਚ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਜ਼ਿਕਰਯੋਗ ਹੈ ਕਿ ਨੌਜਵਾਨ ਦੀ ਮੌਤ ਨਾਲ ਪਿੰਡ ਅਦਾਲਤ ਚੱਕ ਚ ਸੋਗ ਦੀ ਲਹਿਰ ਦੌੜ ਗਈ ਹੈ ਅਤੇ ਮ੍ਰਿਤਕ ਅਪਣੇ ਪਿੱਛੇ ਦੋ ਨਿੱਕੀਆਂ ਧੀਆਂ ਅਤੇ ਪਤਨੀ ਨੂੰ ਰੋਂਦਿਆ ਛੱਡ ਗਿਆ।