ਸੰਜੀਵ ਸੂਦ
ਲੁਧਿਆਣਾ, 23 ਨਵੰਬਰ 2020 - ਲੁਧਿਆਣਾ ਪੁਲਿਸ ਦੁਆਰਾ ਲੁੱਟਾ-ਖੋਹ 'ਤੇ ਨਕੇਲ ਪਾਉਣ ਵਾਸਤੇ ਇਕ ਵੱਡੀ ਕਾਰਵਾਈ ਕੀਤੀ ਗਈ ਹੈ। ਪੁਲਿਸ ਨੇ 8 ਮੁਲਜ਼ਮ ਕਾਬੂ ਕੀਤੇ ਹਨ, ਜਿਨ੍ਹਾਂ ਵਿੱਚ 4 ਲੜਕੀਆਂ ਅਤੇ 4 ਲੜਕਿਆਂ ਨੂੰ ਕਾਬੂ ਕੀਤਾ ਗਿਆ ਹੈ, ਜਿੰਨ੍ਹਾਂ ਦੀ ਉਮਰ ਤਕਰੀਬਨ ਤਕਰੀਬਨ ਪੱਚੀ ਸਾਲ ਤੋਂ ਲੈ ਕੇ 32 ਸਾਲ ਤੱਕ ਹੈ।
ਏ.ਡੀ.ਸੀ.ਪੀ ਦੀਪਕ ਪਾਰੇਖ ਨੇ ਅੱਜ ਇੱਕ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਲੁੱਟਾਂ-ਖੋਹਾਂ ਅਤੇ ਚੋਰੀਆਂ ਕਰਨ ਵਾਲੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਇਨ੍ਹਾਂ ਵਿਚੋਂ ਚਾਰ ਔਰਤਾਂ ਅਤੇ ਚਾਰ ਮਰਦ ਹਨ ਇਹ ਆਰੋਪੀ ਵੱਖ-ਵੱਖ ਮੁਕੱਦਮਿਆਂ ਵਿੱਚ ਲੋੜੀਂਦੇ ਸਨ ਅਤੇ ਇਨ੍ਹਾਂ ਕੋਲੋਂ ਕੁਝ ਬਰਾਮਦਗੀ ਵੀ ਕੀਤੀ ਗਈ ਹੈ।
ਵਧੇਰੇ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਨੇ ਦੱਸਿਆ ਕਿ ਦਿੱਲੀ ਤੋਂ ਆਏ ਵਪਾਰੀ ਤੋਂ ਦਾਤ ਦਿਖਾ ਕੇ ਲੁੱਟ ਕੀਤੀ ਗਈ ਸੀ। ਉਸ ਮੁਕੱਦਮੇ ਵਿੱਚ ਦੋਸ਼ੀਆਂ ਨੂੰ ਕਾਬੂ ਕਰ ਲਿਆ ਗਿਆ ਹੈ ਅਤੇ ਖੋਹੇ ਗਏ ਮੋਬਾਇਲ ਵੀ ਬਰਾਮਦ ਕਰ ਲਏ ਗਏ ਹਨ ਅਤੇ ਇਸ ਤਰ੍ਹਾਂ ਹੀ ਗ੍ਰਿਫ਼ਤਾਰ ਕੀਤੀਆਂ ਔਰਤਾਂ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹਨਾਂ ਔਰਤਾਂ ਨੇ ਸ਼ਟਰ ਤੋੜ ਕੇ ਜੈਕਟਾਂ ਚੋਰੀ ਕੀਤੀਆਂ ਸਨ ਅਤੇ ਇਨ੍ਹਾਂ ਤੋਂ ਵੀ ਕੁਝ ਜੈਕਟ ਦੀ ਰਿਕਵਰੀ ਕਰ ਲਈ ਗਈ ਹੈ।