← ਪਿਛੇ ਪਰਤੋ
ਲੁਧਿਆਣਾ,23 ਨਵੰਬਰ,2020: ਬਲਾਤਕਾਰ ਦੇ ਇਲਜ਼ਾਮਾਂ ਦਾ ਸਾਹਮਣਾ ਕਰ ਰਹੇ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਆਪਣੇ ਬਿਆਨ ਦਰਜ ਕਰਵਾਉਣ ਲਈ ਲੁਧਿਆਣਾ ਪੁਲੀਸ ਅੱਗੇ ਪੇਸ਼ ਹੋਏ। ਪੁਲਿਸ ਨੂੰ ਆਪਣੇ ਬਿਆਨ ਦੇਣ ਤੋਂ ਬਾਅਦ ਬੈਂਸ ਨੇ ਆਪਣੇ ਤੇ ਲੱਗੇ ਸਾਰੇ ਇਲਜ਼ਾਮਾਂ ਨੂੰ ਨਕਾਰ ਦਿੱਤਾ। ਬੈਂਸ ਨੇ ਕਿਹਾ ਕਿ ਅੱਜ ਜੋ ਅਕਾਲੀ ਦਲ ਅਤੇ ਭਾਜਪਾ ਉਹਨਾਂ ਦੇ ਖ਼ਿਲਾਫ਼ ਧਰਨੇ ਲਗਾ ਰਹੇ ਨੇ ਉਸ ਤੋਂ ਸਾਫ ਹੈ ਕਿ ਇਹ ਪੂਰੀ ਸਾਜ਼ਿਸ਼ ਉਹਨਾਂ ਵੱਲੋਂ ਵੀ ਘੜੀ ਗਈ ਹੈ ਤੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਬੈਂਸ ਨੇ ਕਿਹਾ ਕਿ ਉਹ ਨਿਰਦੋਸ਼ ਨੇ ਅਤੇ ਅਜਿਹੇ ਇਲਜ਼ਾਮ ਅਤੇ ਝੂਠੇ ਕੇਸ ਪਹਿਲਾਂ ਵੀ ਲੱਗਦੇ ਰਹੇ ਨੇ ਪਰ ਉਹਨਾਂ ਵਿੱਚ ਸਾਰਿਆਂ ਮਾਮਲਿਆਂ ਚੋਂ ਅਦਾਲਤ ਨੇ ਉਹਨਾਂ ਨੂੰ ਬਰੀ ਕੀਤਾ ਹੈ, ਬੈਂਸ ਨੇ ਕਿਹਾ ਉਹਨਾਂ ਨੂੰ ਕਾਨੂੰਨ ਤੇ ਪੂਰਾ ਭਰੋਸਾ ਹੈ। ਸਿਮਰਜੀਤ ਬੈਂਸ ਨੇ ਕਿਹਾ ਕਿ ਪੰਜਾਬ ਪਾਣੀ ਬਚਾਓ ਯਾਤਰਾ ਨੂੰ ਪ੍ਰਭਾਵਿਤ ਕਰਨ ਲਈ ਇਹ ਸਾਰੇ ਇਲਜ਼ਾਮ ਉਹਨਾਂ ਤੇ ਲਗਾਏ ਗਏ ਅਤੇ ਇਹ ਸਭ ਵਿਰੋਧੀ ਪਾਰਟੀਆਂ ਦੀ ਹੀ ਸਾਜ਼ਿਸ਼ ਹੈ ।
Total Responses : 930