ਚੰਡੀਗੜ੍ਹ,23 ਨਵੰਬਰ,2020: ਰਮਨਦੀਪ ਸਿੰਘ ਗੋਲਡੀ ਤੇ ਬਿਕਰਮਜੀਤ ਸਿੰਘ ਜੇਲ੍ਹ ਚੋਂ ਰਿਹਾਅ ਹੋ ਗਏ ਨੇ। ਦੋਵੇਂ ਯੂ ਏ ਪੀ ਏ ਕੇਸ ਤਹਿਤ ਜੇਲ੍ਹ ’ਚ ਬੰਦ ਸਨ। ਰਮਨਦੀਪ ਸਿੰਘ ਗੋਲਡੀ ਫਰੀਦਕੋਟ ’ਤੇ ਬਿਕਰਮਜੀਤ ਸਿੰਘ ਨੂੰ ਅੰਮ੍ਰਿਤਸਰ ਦੀ ਸੈਂਟਰਲ ਜੇਲ੍ਹ ਚੋਂ ਰਿਹਾਅ ਕੀਤਾ ਗਿਆ।
ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਦੱਸਿਆ ਕਿ ਰਮਨਦੀਪ ਗੋਲਡੀ ਨੂੰ ਰੁਲਦਾ ਸਿੰਘ ਕਤਲ ਕੇਸ ਵਿਚ ਹਾਈ ਕੋਰਟ ਤੋਂ ਜ਼ਮਾਨਤ ਮਿਲੀ ਹੈ ਜਦਕਿ ਉਹ ਪਟਿਆਲਾ ਵਿਖੇ ਕਾਲੀ ਮਾਤਾ ਮੰਦਿਰ ਵਿਖੇ ਬੰਬ ਧਮਾਕੇ ਦੇ ਕੇਸ ਵਿਚੋਂ ਬਰੀ ਹੋ ਗਿਆ ਹੈ।
ਉਹਨਾਂ ਦੱਸਿਆ ਕਿ ਬਿਕਮਰਜੀਤ ਸਿੰਘ ਨੂੰ ਅੰਮ੍ਰਿਤਸਰ ਵਿਚ ਅਦਲੀ ਬਾਗ ’ਤੇ ਨਿਰੰਕਾਰੀਆਂ ’ਤੇ ਗ੍ਰਨੇਡ ਹਮਲੇ ਵਿਚ ਸੁਪਰੀਮ ਕੋਰਟ ਤੋਂ ਜ਼ਮਾਨਤ ਮਿਲ ਗਈ ਸੀ ਤੇ ਦੂਜਾ ਕੇਸ ਜੇਲ੍ਹ ਵਿਚ ਲੜਾਈ ਦਾ 307 ਦਾ ਸੀ ਜਿਸ ਵਿਚੋਂ ਹੁਣ ਹਾਈ ਕੋਰਟ ਵਿਚੋਂ ਜ਼ਮਾਲਤ ਮਿਲੀ ਹੈ।ਦੋਵੇ. ਹੁਣ ਜੇਲ੍ਹ ਵਿਚੋਂ ਜ਼ਮਾਨਤ ’ਤੇ ਰਿਹਾਅ ਹੋ ਗਏ ਹਨ।