ਲੁਧਿਆਣਾ, 24 ਨਵੰਬਰ 2020 - ਲੁਧਿਆਣਾ ਦੇ ਮਯੂਰ ਵਿਹਾਰ ਇਲਾਕੇ 'ਚ ਅੱਜ ਇਕ ਪ੍ਰਾਪਰਟੀ ਡੀਲਰ ਦੁਆਰਾ ਆਪਣੇ ਪਰਿਵਾਰ ਦੇ ਚਾਰ ਜੀਆਂ ਦਾ ਬੇਰਹਿਮੀ ਨਾਲ ਕਤਲ ਕਰਨ ਦੀ ਬੇਹੱਦ ਦੁਖਦਈ ਖ਼ਬਰ ਮਿਲੀ ਹੈ। ਜਿਸ ਉਪਰੰਤ ਕਾਤਲ ਫ਼ਰਾਰ ਹੋ ਗਿਆ।
ਜਾਣਕਾਰੀ ਮੁਤਾਬਕ ਪ੍ਰਾਪਰਟੀ ਡੀਲਰੀ ਦਾ ਕੰਮ ਕਰਨ ਵਾਲੇ ਰਾਜੀਵ ਨਾਮੀ ਬੰਦੇ ਨੇ ਆਪਣੀ ਪਤਨੀ, ਪੁੱਤ, ਨੂੰਹ ਅਤੇ 13 ਸਾਲਾ ਪੋਤੇ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਘਟਨਾ ਦਾ ਪਤਾ ਮੰਗਲਵਾਰ ਦੀ ਸਵੇਰ ਉਸ ਸਮੇਂ ਲੱਗਾ ਜਦੋਂ ਰਾਜੀਵ ਦੇ ਕੁੜਮ ਨੇ ਆਪਣੀ ਲੜਕੀ ਨੂੰ ਫੋਨ ਕੀਤਾ ਪਰ ਪਰਿਵਾਰ ਦੇ ਕਿਸੇ ਵੀ ਮੈਂਬਰ ਨੇ ਫੋਨ ਨਹੀਂ ਚੁੱਕਿਆ, ਜਿਸ 'ਤੇ ਉਹ ਖ਼ੁਦ ਘਰ ਆ ਗਿਆ ਅਤੇ ਘਰ 'ਚ ਉਸ ਨੇ ਜਦੋਂ ਲਾਸ਼ਾਂ ਪਈਆਂ ਦੇਖੀਆਂ ਤਾਂ ਇਸ ਸਬੰਧੀ ਉਸ ਨੇ ਪੁਲਿਸ ਨੂੰ ਸੂਚਿਤ ਕੀਤਾ।
ਫਿਲਹਾਲ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਕਾਤਲ ਫ਼ਰਾਰ ਹੈ।