← ਪਿਛੇ ਪਰਤੋ
ਗੁਰਿੰਦਰਜੀਤ ਨੀਟਾ ਮਾਛੀਕੇ ਫਰਿਜ਼ਨੋ (ਕੈਲੀਫੋਰਨੀਆਂ), 24 ਨਵੰਬਰ 2020: ਅਮਰੀਕਾ ਵਿੱਚ ਵਾਇਰਸ ਦੀ ਲਾਗ ਦੇ ਵਧ ਰਹੇ ਮਾਮਲਿਆਂ ਕਾਰਨ ਸਰਕਾਰ ਵੱਲੋਂ ਯਾਤਰਾ ਸੰਬੰਧੀ ਪਾਬੰਦੀਆਂ ਲਗਾਈਆਂ ਗਈਆਂ ਹਨ ਤਾਂ ਕਿ ਵਾਇਰਸ ਦੇ ਪ੍ਰਸਾਰ ਨੂੰ ਕਾਬੂ ਕੀਤਾ ਜਾ ਸਕੇ ਪਰ ਹੁਣ ਥੈਂਕਸਗਿਵਿੰਗ ਦੇ ਮੱਦੇਨਜ਼ਰ ਅਮਰੀਕਾ ਵਾਸੀ ਰੋਡ ਅਤੇ ਹਵਾਈ ਯਾਤਰਾ ਕਰ ਰਹੇ ਹਨ। ਸਿਹਤ ਮਾਹਿਰ ਇਸ ਗੱਲ ਦਾ ਖਦਸ਼ਾ ਪ੍ਰਗਟ ਕਰ ਰਹੇ ਹਨ ਕਿ ਲੱਖਾਂ ਲੋਕਾਂ ਦੇ ਆਵਾਜਾਈ ਕਰਨ ਨਾਲ ਕੋਰੋਨਾਂ ਵਾਇਰਸ ਦੇ ਕੇਸਾਂ ਦੀ ਗਿਣਤੀ ਵਿੱਚ ਪਹਿਲਾਂ ਨਾਲੋਂ ਜ਼ਿਆਦਾ ਵਾਧਾ ਹੋ ਸਕਦਾ ਹੈ। ਜੋਨਸ ਹੌਪਕਿਨਜ਼ ਯੂਨੀਵਰਸਿਟੀ ਦੇ ਅੰਕੜਿਆਂ ਅਨੁਸਾਰ ਇਸ ਮਹੀਨੇ ਦੀ ਸ਼ੁਰੂਆਤ ਤੋਂ ਹੀ 3 ਮਿਲੀਅਨ ਤੋਂ ਵੱਧ ਅਮਰੀਕੀ ਵਾਇਰਸ ਨਾਲ ਸੰਕਰਮਿਤ ਹੋਏ ਹਨ। ਕੋਵਿਡ -19 ਦੇ ਵੱਧਦੇ ਜਾ ਰਹੇ ਕੇਸਾਂ ਕਰਕੇ ਸਿਹਤ ਵਿਭਾਗ ਦੁਆਰਾ ਲੋਕਾਂ ਨੂੰ ਘਰ ਰਹਿਣ ਦੀ ਅਪੀਲ ਕਰਨ ਦੇ ਬਾਵਜੂਦ ਯਾਤਰਾ ਕਰ ਰਹੇ ਹਨ।ਸ਼ੁੱਕਰਵਾਰ ਤੋਂ ਲੈ ਕੇ ਹੁਣ ਤੱਕ ਟਰਾਂਸਪੋਰਟੇਸ਼ਨ ਸਿਕਿਉਰਿਟੀ ਐਡਮਨਿਸਟ੍ਰੇਸ਼ਨ ਚੈਕ ਪੁਆਇੰਟਸ 'ਤੇ 30 ਲੱਖ ਤੋਂ ਜ਼ਿਆਦਾ ਦੀ ਜਾਂਚ ਕੀਤੀ ਜਾ ਚੁੱਕੀ ਹੈ ਜਦਕਿ ਇਸ ਐਤਵਾਰ ਨੂੰ 16 ਮਾਰਚ ਤੋਂ ਬਾਅਦ ਹਵਾਈ ਯਾਤਰਾ ਦਾ ਵਿਅਸਤ ਦਿਨ ਮੰਨਿਆ ਜਾ ਰਿਹਾ ਹੈ ਅਤੇ ਏਅਰਪੋਰਟ ਅਥਾਰਟੀ ਨੂੰ 50 ਮਿਲੀਅਨ ਅਮਰੀਕੀ ਲੋਕਾਂ ਦੇ ਯਾਤਰਾ ਕਰਨ ਦੀ ਉਮੀਦ ਹੈ।
Total Responses : 188