ਚੰਡੀਗੜ੍ਹ, 25 ਨਵੰਬਰ 2020 - ਪੰਜਾਬ ਭਵਨ, ਨਵੀਂ ਦਿੱਲੀ ਵਿੱਚ ਐਮ.ਐਲ.ਏਜ਼ ਦੀਆਂ ਕਮਰਿਆਂ ਸਬੰਧੀ ਬੁਕਿੰਗ ਬਾਰੇ ਨਵਾਂ ਫੈਸਲਾ ਆਇਆ ਹੈ ਜਿਸਦੇ ਤਹਿਤ ਹੁਣ ਐਮ.ਐਲ.ਏਜ਼ ਨੂੰ ਪ੍ਰੋਟੋਕੋਲ ਵਜੋਂ ਐਮਪੀਜ਼ ਨਾਲ ਕਰ ਦਿੱਤਾ ਹੈ। ਪੰਜਾਬ ਭਵਨ, ਨਵੀਂ ਦਿੱਲੀ ਵਿੱਚ ‘ਏ’ ਬਲਾਕ ਲਈ ਕਮਰਾ ਬੁਕਿੰਗ ਲਈ ਪ੍ਰੋਟੋਕੋਲ ਵਿੱਚ ਸੂਬੇ ਦੇ ਵਿਧਾਇਕਾਂ ਨੂੰ ਪਹਿਲੇ ਪੰਜ ਵਿੱਚ ਰੱਖਿਆ ਹੈ।
ਜਾਣਕਾਰੀ ਲਈ ਦੱਸ ਦੇਈਏ ਕਿ ਪਹਿਲਾਂ ਐਮ.ਐਲ.ਏ ਕਾਫ਼ੀ ਹੇਠਾਂ ਸਨ। ਪੰਜਾਬ ਭਵਨ, ਨਵੀਂ ਦਿੱਲੀ ਵਿੱਚ ਕਮਰਿਆਂ ਦੀ ਬੁਕਿੰਗ ਨੂੰ ਲੈ ਕੇ ਵਿਧਾਇਕ ਵਾਰ ਵਾਰ ਵਿਧਾਨ ਸਭਾ ਵਿੱਚ ਇਤਰਾਜ਼ ਉਠਾ ਰਹੇ ਸਨ ਕਿ ਉਨ੍ਹਾਂ ਨੂੰ ਕਮਰੇ ਨਹੀਂ ਦਿੱਤੇ ਜਾਂਦੇ।
ਹੇਠ ਪੜ੍ਹੋ ਜਾਰੀ ਹੋਏ ਨਵੇਂ ਆਰਡਰ ਦੀ ਪੂਰੀ ਕਾਪੀ :