ਰਾਜਿੰਦਰ ਕੁਮਾਰ
ਬੰਗਾ, 25 ਨਵੰਬਰ 2020 - ਆਦਮਪੁਰ ਟਰੱਕ ਯੂਨੀਅਨ ਚੱਠਾ ਕੰਪਲੈਕਸ ਵਿੱਚ ਸੈਲੂਨ ਵਿੱਚ ਬੈਠੇ ਇੱਕ ਨੌਜਵਾਨ ਨੂੰ ਗੋਲੀਆਂ ਮਾਰ ਕੇ ਦੋ ਨਾਕਾਬਪੋਸ਼ ਵਿਅਕਤੀਆ ਨੇ ਕਤਲ ਕਰ ਦਿੱਤਾ। ਮ੍ਰਿਤਕ ਦੀ ਪਛਾਣ ਸਾਗਰ ਵਜੋਂ ਹੋਈ ਹੈ, ਜੋ ਕਿ ਜਲੰਧਰ ਰੇੜੂ ਪਿੰਡ ਦਾ ਰਹਿਣ ਵਾਲਾ ਹੈ, ਜਦਕਿ ਜ਼ਖਮੀ ਦੀ ਪਛਾਣ ਸੁਨੀਲ ਹਰੀਪੁਰ ਵਜੋਂ ਹੋਈ ਹੈ। ਦੋਵੇਂ ਨੌਜਵਾਨ ਸੈਲੂਨ ਵਿਚ ਬੈਠੇ ਸਨ। ਬਾਅਦ ਦੁਪਹਿਰ, ਦੋ ਨੌਜਵਾਨ ਸਾਈਕਲ 'ਤੇ ਆਏ ਅਤੇ ਆਉਂਦੇ ਹੀ ਉਨ੍ਹਾਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ। ਗੋਲੀ ਸਾਗਰ ਦੀ ਹਿੱਕ 'ਤੇ ਲੱਗੀ ਅਤੇ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ। ਉਸਦਾ ਸਾਥੀ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਸੀ। ਉਸ ਨੂੰ ਉੱਥੇ ਇੱਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਪੁਲਿਸ ਨੇ ਪਹੁੰਚ ਕੇ ਲਾਸ਼ ਕਬਜੇ 'ਚ ਲੈ ਕਾਰਵਾਈ ਸ਼ੁਰੂ ਕਰ ਦਿੱਤੀ ਹੈ।