ਬਲਵਿੰਦਰ ਸਿੰਘ ਧਾਲੀਵਾਲ
- ਭਾਰੀ ਵਾਹਨਾਂ ਲਈ ਰੂਟ ਪਲਾਨ ਵੀ ਜਾਰੀ
ਸੁਲਤਾਨਪੁਰ ਲੋਧੀ, 25 ਨਵੰਬਰ 2020 - ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਸ਼ਤਾਬਦੀ ਸਮਾਰੋਹ ਦੇ ਸਮਾਪਤੀ ਸਮਾਰੋਹ ਮੌਕੇ 28 ਤੋਂ 30 ਨਵੰਬਰ ਤੱਕ ਹੋਣ ਵਾਲੇ ਸਮਾਗਮਾਂ ਦੌਰਾਨ ਸੰਗਤ ਅਤੇ ਪ੍ਰਮੁੱਖ ਸਖਸ਼ੀਅਤਾਂ ਦੀ ਸੁਰੱਖਿਆ ਸਬੰਧੀ ਤਿਆਰੀਆਂ ਬਾਰੇ ਅੱਜ ਜਲੰਧਰ ਰੇਂਜ ਦੇ ਡੀ.ਆਈ.ਜੀ. ਰਣਬੀਰ ਸਿੰਘ ਖੱਟੜਾ ਵਲੋਂ ਐਸ.ਐਸ.ਪੀ.ਕਪੂਰਥਲਾ ਕੰਵਰਦੀਪ ਕੌਰ, ਐਸ.ਐਸ.ਪੀ.ਹੁਸ਼ਿਆਰਪੁਰ ਨਵਜੋਤ ਸਿੰਘ ਮਾਹਲ ਤੇ ਹੋਰ ਉਚ ਪੁਲਿਸ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ।
ਮੀਟਿੰਗ ਵਿਚ ਗੁਰਪੁਰਬ ਸਮਾਗਮਾਂ ਦੌਰਾਨ ਸੰਗਤ ਦੀ ਸੁਰੱਖਿਆ, ਸੁਚਾਰੂ ਅਵਾਜਾਈ ਵੱਲ ਵਿਸ਼ੇਸ਼ ਤਵੱਜੋਂ ਦੇਣ ਦੇ ਹੁਕਮ ਦਿੱਤੇ ਗਏ। ਇਨ੍ਹਾਂ ਸਮਾਗਮਾਂ ਦੌਰਾਨ ਜਿਲ੍ਹਾ ਪੁਲਿਸ ਵਲੋਂ ਸੁਰੱਖਿਆ ਪ੍ਰਬੰਧਾਂ ਦੇ ਨਾਲ-ਨਾਲ ਸੰਗਤ ਦੀ ਸਹੂਲਤ ਲਈ ਮੁੱਖ ਚੌਕਾਂ ਤੇ ਪਾਰਕਿੰਗਾਂ ਵਿਚ ਮੈਡੀਕਲ ਟੀਮਾਂ, ਰਿਕਵਰੀ ਵੈਨਾਂ ਤੇ ਫਾਇਰ ਬਿ੍ਰਗੇਡ ਗੱਡੀਆਂ ਦਾ ਪ੍ਰਬੰਧ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਮੁੱਖ ਚੌਕਾਂ ਵਿਚ 5 ਚੈਕ ਪੋਸਟਾਂ ਬਣਾਈਆਂ ਜਾ ਰਹੀਆਂ ਹਨ। ਉਨਾਂ ਨਾਲ ਹੀ ਕਿਹਾ ਕਿ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਨੇੜੇ ਪਵਿੱਤਰ ਵੇਂਈ ਵਿਖੇ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਾਅ ਲਈ ਵਿਸ਼ੇਸ਼ ਮੋਟਰ ਬੋਟ ਅਤੇ ਗੋਤਾ ਖੋਰਾਂ ਦੀ ਤਾਇਨਾਤੀ ਕੀਤੀ ਜਾਵੇ। ਗੁਰਦੁਆਰਾ ਸੰਤ ਘਾਟ ਤੋਂ ਲੈ ਕੇ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਤੱਕ ਪੈਟਰੋਲਿੰਗ ਲਈ ਮੋਟਰ ਬੋਟਾਂ ਲਗਾਈਆਂ ਗਈਆਂ ਹਨ।
ਇਸ ਮੌਕੇ ਐਸ.ਐਸ.ਪੀ.ਕਪੂਰਥਲਾ ਕੰਵਰਦੀਪ ਕੌਰ ਨੇ ਦੱਸਿਆ ਕਿ 28 ਤੋਂ 30 ਨਵੰਬਰ ਤੱਕ ਸਮਾਗਮਾਂ ਦੌਰਾਨ ਵੱਡੀ ਗਿਣਤੀ ਵਿੱਚ ਸੰਗਤ ਦੇ ਪੁੱਜਣ ਦੀ ਉਮੀਦ ਹੈ ਜਿਸ ਲਈ ਕਪੂਰਥਲਾ ਸਾਇਡ ਤੋਂ ਆਉਣ ਵਾਲੇ ਵਹੀਕਲਾਂ ਲਈ ਪਾਰਕਿੰਗ ਦਾ ਪ੍ਰਬੰਧ ਦਾਣਾ ਮੰਡੀ ਸਾਹਮਣੇ ਪਾਰਕਿੰਗ ਵਿਚ, ਲੋਹੀਆਂ ਸਾਇਡ ਤੋਂ ਆਉਣ ਵਾਲੇ ਵਹੀਕਲਾਂ ਲਈ ਪਾਰਕਿੰਗ ਦਾ ਲੋਹੀਆਂ ਚੁੰਗੀ ਵਿਖੇ ਪਾਰਕਿੰਗ ਵਿਖੇ, ਤਲਵੰਡੀ ਚੌਧਰੀਆਂ ਤੋਂ ਆਉਣ ਵਾਲੇ ਵਾਹਨਾਂ ਦੀ ਪਾਰਕਿੰਗ ਪੁੱਡਾ ਕਾਲੋਨੀ ਵਿਖੇ ਕੀਤਾ ਗਿਆ ਹੈ। ਇਨ੍ਹਾਂ ਪਾਰਕਿੰਗ ਵਾਲੀਆਂ ਸਥਾਨਾਂ ਤੋਂ ਸੰਗਤ ਸ਼ਹਿਰ ਸੁਲਤਾਨਪੁਰ ਲੋਧੀ ਨੂੰ ਪੈਦਲ ਜਾਵੇਗੀ ਤੇ ਇਨ੍ਹਾਂ ਪਾਰਕਿੰਗ ਸਥਾਨਾਂ ਤੋਂ ਸੰਗਤ ਨੂੰ ਗੁਰਦੁਆਰਾ ਸਾਹਿਬਾਨ ਦੇ ਦਰਸ਼ਨ ਕਰਨ ਲਈ ਮੁਫਤ ਲੈ ਕੇ ਜਾਣ ਲਈ ਆਟੋ ਰਿਕਸ਼ਾ ਵੀ ਲਗਾਏ ਜਾ ਰਹੇ ਹਨ।
ਇਸ ਤੋਂ ਇਲਾਵਾ ਕਪੂਰਥਲਾ ਸਾਇਡ ਤੋਂ ਲੋਹੀਅÎਾਂ, ਫਿਰੋਜ਼ਪੁਰ ਨੂੰ ਜਾਣ ਵਾਲੇ ਭਾਰੀ ਵਾਹਨ ਡਡਵਿੰਡੀ ਤੋਂ ਵਾਇਆ ਤਾਸ਼ਪੁਰ ਹੋ ਕੋ ਲੋਹੀਆਂ ਜਾਣਗੇ। ਮੱਖੂ, ਜ਼ੀਰਾ, ਲੋਹੀਆਂ ਸਾਇਡ ਤੋਂ ਕਪੂਰਥਲਾ ਜਾਣ ਵਾਲੇ ਭਾਰੀ ਵਾਹਨ ਵਾਇਆ ਤਾਸ਼ਪੁਰ, ਡਡਵਿੰਡੀ , ਆਰ ਸੀ ਐਫ ਰਸਤੇ ਜਾਣਗੇ।
ਗੋਇੰਦਵਾਲ ਤੋਂ ਲੋਹੀਆਂ ਜਾਣ ਵਾਲੇ ਭਾਰੀ ਵਾਹਨ ਮੁੰਡੀ ਮੋੜ ਤੋਂ ਵਾਇਆ ਕਪੂਰਥਲਾ ਹੋ ਕੇ ਜਾਣਗੇ। ਇਸ ਮੌਕੇ ਐਸ.ਪੀ.ਮਨਦੀਪ ਸਿੰਘ , ਐਸ.ਪੀ.ਜਸਬੀਰ ਸਿੰਘ,ਐਸ.ਪੀ.ਰਮਿੰਦਰ ਸਿੰਘ, ਐਸ.ਪੀ. ਰਮਨੀਸ਼ ਚੌਧਰੀ, ਐਸ.ਪੀ.ਸਰਬਜੀਤ ਸਿੰਘ, ਏ.ਐਸ.ਪੀ.ਅਜੈ ਗਾਂਧੀ, ਡੀ.ਐਸ.ਪੀ.ਸੁਲਤਾਨਪੁਰ ਲੋਧੀ ਸਹਿਬਾਜ਼ ਸਿੰਘ ਤੇ ਸਰਵਣ ਸਿੰਘ ਤੇ ਅਸ਼ੋਕ ਕੁਮਾਰ ਹਾਜ਼ਰ ਸਨ।