ਦੀਪਕ ਜੈਨ
ਜਗਰਾਓਂ, 25 ਨਵੰਬਰ 2020 - ਪੰਜਾਬੀ ਬਾਗ ਵਿਖੇ ਸਥਿਤ ਖੇਤ 'ਚ ਸਥਿਤ ਇੱਕ ਝੌਂਪੜੀ ਨੂੰ ਅੱਗ ਲੱਗ ਜਾਣ ਨਾਲ ਉਸ ਵਿਚ ਮੌਜੂਦ ਪਸ਼ੂ ਅਤੇ ਹੋਰ ਵਸਤਾਂ ਦਾ ਨੁਕਸਾਨ ਹੋ ਗਿਆ। ਇਸ ਬਾਰੇ ਜਾਣਕਾਰੀ ਦਿੰਦਿਆਂ ਪੀੜਿਤ ਜਾਹਿਦਾ ਬੇਗਮ ਨੇ ਦੱਸਿਆ ਕਿ ਕਲ ਰਾਤ ਨੂੰ 10 ਬਜੇ ਦੇ ਕਰੀਬ ਅੱਗ ਲੱਗੀ ਜਿਸ ਨਾਲ ਉਹਨਾਂ ਦੀਆਂ 23 ਬੱਕਰੀਆਂ ਸੜਕੇ ਮਰ ਗਈਆਂ ਅਤੇ ਉਨ੍ਹਾਂ ਦਾ ਹੋਰ ਵੀ ਕਾਫੀ ਨੁਕਸਾਨ ਹੋਇਆ। ਜਾਹਿਦਾ ਨੇ ਆਰੋਪ ਲਗਾਇਆ ਕਿ ਪੁਲਿਸ ਇਸ ਮਾਮਲੇ ਤੋਂ ਖਹਿੜਾ ਛਡਵਾਉਣ ਲਈ ਇਸਨੂੰ ਸਲੰਡਰ ਫਟਣ ਨਾਲ ਲੱਗੀ ਅੱਗ ਕਹਿ ਰਹੀ ਹੈ ਜਦਕਿ ਉਸਨੂੰ ਇਕ ਵਿਅਕਤੀ 'ਤੇ ਸ਼ੱਕ ਹੈ।
ਜਾਹਿਦਾ ਨੇ ਦੱਸਿਆ ਕਿ ਝੌਂਪੜੀ ਸਾਹਮਣੇ ਵਾਲੇ ਖੇਤ ਵਾਲੇ 'ਤੇ ਉਸਨੂੰ ਸ਼ੱਕ ਹੈ ਕਿ ਉਸਨੇ ਅੱਗ ਲਗਾਈ ਹੈ ਕਿਓਂਕਿ ਉਹ ਵਿਅਕਤੀ ਸਾਨੂੰ ਇਸ ਪਲਾਟ ਵਿਚੋਂ ਕੱਢਣਾ ਚਾਉਂਦਾ ਹੈ ਅਤੇ ਉਸਨੇ ਮੇਰੇ ਪਤੀ ਨੂੰ ਵੀ ਕਤਲ ਦੇ ਕੇਸ ਵਿਚ ਫਸਾਕੇ ਜੇਲ੍ਹ ਭਿਜਵਾਇਆ ਹੈ। ਪੁਲਿਸ 'ਤੇ ਆਰੋਪ ਲਗਾਉਂਦਿਆਂ ਜਾਹਿਦਾ ਨੇ ਦੱਸਿਆ ਕਿ ਪੁਲਿਸ ਮਾਮਲੇ ਵਿਚੋਂ ਖਹਿੜਾ ਛੁੜਵਾਉਂਣਾ ਚਾਹੁੰਦੀ ਹੈ ਅਤੇ ਇਸਨੂੰ ਸਲੰਡਰ ਫਟਣ ਨਾਲ ਹੋਇਆ ਹਾਦਸਾ ਕਹਿ ਰਹੀ ਹੈ।