ਸੰਬੋਧਨ ਕਰਦੇ ਹੋਏ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਨਾਲ ਹਨ ਐਮ.ਪੀ. ਡਾ. ਅਮਰ ਸਿੰਘ ਅਤੇ ਕਾਮਿਲ ਬੋਪਾਰਾਏ
ਦੀਦਾਰ ਗੁਰਨਾ
ਰਾਏਕੋਟ, 25 ਨਵੰਬਰ : ਪੰਜਾਬ ਸਰਕਾਰ ਸੂਬੇ ਵਿੱਚ ਉਦਯੋਗਿਕ ਵਿਕਾਸ ਲਈ ਨਿਵੇਸ਼ਕਾਂ ਨੂੰ ਹੋਰਨਾਂ ਸੂਬਿਆਂ ਦੇ ਮੁਕਾਬਲੇ ਵਧੀਆਂ ਸਹੂਲਤਾਂ ਮੁਹੱਈਆ ਕਰਵਾ ਰਹੀ ਹੈ ਤਾਂ ਜੋ ਸੂਬੇ ਨੂੰ ਖੇਤੀਬਾੜੀ ਦੇ ਨਾਲ-ਨਾਲ ਉਦਯੋਗਿਕ ਪੱਖ ਤੋਂ ਵੀ ਮਜ਼ਬੂਤ ਕੀਤਾ ਜਾ ਸਕੇ, ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਸਰਕਾਰ ਦੇ ਉਦਯੋਗ ਅਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਵਲੋਂ ਅੱਜ ਇੱਥੇ ਉਦਯੋਗਿਕ ਫੋਕਲ ਪੁਆਇੰਟ ਵਿੱਚ ਸਥਿਤ ਵੀਵਾ ਕੈਮ ਇੰਡਸਟ੍ਰੀਜ ਵਿਖੇ ਕਰਵਾਈ ਗਈ ਇਕ ਵਪਾਰ ਸਮਿੱਟ ਦੌਰਾਨ ਰਾਏਕੋਟ ਫੋਕਲ ਪੁਆਇੰਟ ਵਿੱਚ ਉਦਯੋਗ ਸਥਾਪਤ ਕਰਨ ਦੇ ਚਾਹਵਾਨ ਨਿਵੇਸ਼ਕਾਂ ਨੂੰ ਸੰਬੋਧਨ ਕਰਦੇ ਹੋਏ ਕੀਤਾ
ਇਸ ਮੌਕੇ ਕੈਬਨਿਟ ਮੰਤਰੀ ਸ੍ਰੀ ਅਰੋੜਾ ਨੇ ਨਿਵੇਸ਼ਕਾਂ ਨੂੰ ਭਰੋਸਾ ਦਿੱਤਾ ਕਿ ਪੰਜਾਬ ਸਰਕਾਰ ਸੂਬੇ ਵਿੱਚ ਉਦਯੋਗ ਸਥਾਪਤ ਕਰਨ ਦੇ ਚਾਹਵਾਨ ਨਿਵੇਸ਼ਕਾਂ ਨੂੰ ਸੁਖਾਵਾਂ ਮਾਹੌਲ ਦੇਣ ਲਈ ਵਚਨਬੱਧ ਹੈ, ਜਿਸ ਦੇ ਤਹਿਤ ਸੂਬੇ ਦੇ ਉਦਯੋਗਿਕ ਫੋਕਲ ਪੁਆਇੰਟਾਂ ਨੂੰ 400 ਕਰੋੜ ਰੁਪਏ ਖਰਚ ਕਰਕੇ ਛੇ ਮਹੀਨਿਆਂ ਦੇ ਅੰਦਰ ਅੰਦਰ ਬੁਨਿਆਦੀ ਸਹੂਲਤਾਂ ਨਾਲ ਲੈੱਸ ਕੀਤਾ ਜਾ ਰਿਹਾ ਹੈ, ਇਸ ਤੋਂ ਇਲਾਵਾ ਕਾਰੋਬਾਰੀਆਂ ਦੀ ਸਹੂਲਤ ਲਈ ਸਿੰਗਲ ਵਿੰਡੋ ਸਿਸਟਮ ਲਾਗੂ ਕੀਤਾ ਗਿਆ ਹੈ, ਜਿਸ ਕਾਰਨ ਨਿਵੇਸ਼ਕਾਂ ਨੂੰ ਅਲਗ-ਅਲੱਗ ਦਫਤਰਾਂ ਦੇ ਚੱਕਰ ਮਾਰਨ ਤੋਂ ਰਾਹਤ ਮਿਲਦੀ ਹੈ। ਇਸ ਤੋਂ ਇਲਾਵਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਵਿੱਚ ਇੰਸਪੈਕਟਰੀ ਰਾਜ ਦਾ ਖਾਤਮਾ ਕਰਕੇ ਕਾਰੋਬਾਰੀਆਂ ਨੂੰ ਵੱਡੀ ਰਾਹਤ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪਾਰਲੀਮੈਂਟ ਮੈਂਬਰ ਡਾ. ਅਮਰ ਸਿੰਘ ਦੇ ਯਤਨਾਂ ਸਦਕਾ ਰਾਏਕੋਟ ਹਲਕੇ ਵਿੱਚ ਉਦਯੋਗ ਸਥਾਪਤ ਕਰਨ ਲਈ ਲੋੜੀਂਦੀਆਂ ਬੁਨਿਆਦੀ ਸਹੂਲਤਾਂ ਵੱਡੀ ਪੱਧਰ 'ਤੇ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਅਤੇ ਹਲਵਾਰਾ ਹਵਾਈ ਅੱਡੇ ਦੀ ਚਾਲੂ ਹੋਣ ਤੋਂ ਬਾਅਦ ਇੱਥੇ ਉਦਯੋਗਾਂ ਨੂੰ ਵੱਡਾ ਹੁਲਾਰਾ ਮਿਲਣ ਦੀ ਉਮੀਦ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਫੋਕਲ ਪੁਆਇੰਟ ਵਿੱਚ ਬਿਜ਼ਲੀ ਤਾਰਾਂ ਦੇ ਨਵੀਨੀਕਰਨ ਲਈ ਚਾਰ ਕਰੋੜ ਰੁਪਏ ਦੀ ਰਕਮ ਵੀ ਜਾਰੀ ਕੀਤੀ ਜਾ ਚੁੱਕੀ ਹੈ। ਇਸ ਲਈ ਕਾਰੋਬਾਰੀ ਰਾਏਕੋਟ ਉਦਯੋਗਿਕ ਫੋਕਲ ਪੁਆਇੰਟ ਵਿੱਚ ਉਦਯੋਗ ਸਥਾਪਤ ਕਰਨ ਲਈ ਵੱਧ ਤੋਂ ਵੱਧ ਨਿਵੇਸ਼ ਕਰਨ। ਇਸ ਮੌਕੇ ਉਨ੍ਹਾਂ ਕਿਸਾਨ ਸੰਘਰਸ਼ ਦੀ ਹਿਮਾਇਤ ਕਰਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਨੂੰ ਫਸਲ ਦੀ ਐਮ.ਐਸ.ਪੀ ਸਬੰਧੀ ਲਿਖਤ ਰੂਪ ਵਿੱਚ ਕਿਸਾਨਾਂ ਨੂੰ ਭਰੋਸਾ ਦੇਣਾ ਚਾਹੀਦਾ ਹੈ।
ਇਸ ਮੌਕੇ ਪਾਰਲੀਮੈਂਟ ਮੈਂਬਰ ਡਾ. ਅਮਰ ਸਿੰਘ ਨੇ ਕਿਹਾ ਕਿ ਉਹ ਰਾਏਕੋਟ ਨੂੰ ਸੂਬੇ ਦੀ ਆਰਥਿਕਤਾ ਦੇ ਕੇਂਦਰ ਬਣਾਉਣ ਦਾ ਸੁਫ਼ਨਾ ਲੈ ਕੇ ਚੱਲ ਰਹੇ ਹਨ, ਜਿਸ ਦੇ ਤਹਿਤ ਉਹ ਹਲਕੇ ਵਿੱਚ ਉਦਯੋਗ ਸਥਾਪਤ ਕਰਵਾਉਣ ਲਈ ਲਗਾਤਾਰ ਯਤਨਸ਼ੀਲ ਹਨ, ਉਨ੍ਹਾਂ ਕਾਰੋਬਾਰੀਆਂ ਨੂੰ ਫੋਕਲ ਪੁਆਇੰਟ ਵਿੱਚ ਉਦਯੋਗ ਸਥਾਪਤ ਕਰਨ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਜੇਕਰ ਇੱਥੇ ਉਦਯੋਗ ਸਥਾਪਤ ਹੋਣਗੇ ਤਾਂ ਹਲਕੇ ਦੇ ਨੌਜਵਾਨਾਂ ਨੂੰ ਰੁਜ਼ਗਾਰ ਦੇ ਵੱਧ ਮੌਕੇ ਮਿਲਣਗੇ, ਉਨ੍ਹਾਂ ਕਿਹਾ ਕਿ ਰਾਏਕੋਟ ਵਿਖੇ ਬਣ ਰਹੀ ਆਈ.ਟੀ.ਆਈ ਅਤੇ ਕਾਲਜ ਵਿੱਚ ਵੀ ਉਹ ਇੱਥੇ ਲੱਗਣ ਵਾਲੇ ਉਦਯੋਗਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕਿੱਤਾ ਮੁਖੀ ਕੋਰਸ ਸ਼ੁਰੂ ਕਰਵਾਉਣਗੇ, ਇਸ ਮੌਕੇ ਮੈਡਮ ਅਵਨੀਤ ਕੌਰ ( ਏ.ਐਮ.ਡੀ ਲਘੂ ਉਦਯੋਗ ), ਰਾਜੀਵ ਗਰਗ ( ਸੀ.ਈ.ਓ ਵੀਵਾ ਕੈਮ ) ਵਲੋਂ ਵੀ ਸਮਾਗਮ 'ਚ ਪੁੱਜੇ ਨਿਵੇਸ਼ਕਾਂ ਨੂੰ ਫੋਕਲ ਪੁਆਇੰਟ ਵਿੱਚ ਉਦਯੋਗ ਸਥਾਪਤ ਕਰਨ ਸਬੰਧੀ ਲਾਹੇਵੰਦ ਜਾਣਕਾਰੀ ਦਿੱਤੀ ਗਈ, ਸਮਾਗਮ 'ਚ ਪੁੱਜੇ ਕਈ ਕਾਰੋਬਾਰੀਆਂ ਵੱਲੋਂ ਫੋਕਲ ਪੁਆਇੰਟ ਰਾਏਕੋਟ ਵਿਖੇ ਨਿਵੇਸ਼ ਕਰਨ ਦਾ ਭਰੋਸਾ ਦਿੱਤਾ ਗਿਆ। ਸਮਾਗਮ ਦੇ ਅਖੀਰ 'ਚ ਯੂਥ ਆਗੂ ਕਾਮਿਲ ਬੋਪਾਰਾਏ ਨੇ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਦਾ ਰਾਏਕੋਟ ਆਉਣ ਲਈ ਧੰਨਵਾਦ ਕੀਤਾ ਅਤੇ ਨਿਵੇਸ਼ਕਾਂ ਨੂੰ ਅਪੀਲ ਕੀਤੀ ਕਿ ਉਹ ਰਾਏਕੋਟ ਫੋਕਲ ਪੁਆਇੰਟ ਵਿੱਚ ਵੱਧ ਤੋਂ ਵੱਧ ਉਦਯੋਗ ਸਥਾਪਤ ਕਰਨ। ਇਸ ਮੌਕੇ ਪੰਜਾਬ ਰਾਜ ਉਦਯੋਗਿਕ ਵਿਕਾਸ ਕਾਰਪੋਰੇਸ਼ਨ ਦੇ ਚੇਅਰਮੈਨ ਕੇ.ਕੇ.ਬਾਵਾ, ਐਸ.ਡੀ.ਐਮ ਡਾ. ਹਿਮਾਂਸ਼ੂ ਗੁਪਤਾ, ਈ.ਓ.ਆਈ ਬਲਵਿੰਦਰ ਸਿੰਘ ਸਿੱਧੂ, ਐਸ.ਡੀ.ਓ ਅਮਨਪ੍ਰੀਤ ਸਿੰਘ, ਧਰਮਿੰਦਰ ਬੱਸੀ (ਕਾਰਕਾਰੀ ਇੰਜਨੀਅਰ), ਰਣਧੀਰ ਬੈਂਸ ਮੁੱਖ ਇੰਜਨੀਅਰ, ਜੇ.ਐਸ. ਭਾਟੀਆ (ਤਕਨੀਕੀ ਸਲਾਹਕਾਰ), ਐਕਸੀਅਨ ਰਤਨਦੀਪ ਸਿੰਘ, ਓਐਸਡੀ ਜਗਪ੍ਰੀਤ ਸਿੰਘ ਬੁੱਟਰ, ਹੀਰਾ ਲਾਲ ਬਾਂਸਲ, ਵਿਨੋਦ ਕਤਿਆਲ ਪ੍ਰਧਾਨ ਆੜ੍ਹਤੀਆ ਐਸੋਸੀਏਸ਼ਨ, ਚੇਅਰਮਨੈ ਸੁਖਪਾਲ ਸਿੰਘ ਗੋਂਦਵਾਲ, ਏਬੰਤ ਜੈਨ, ਵਿਨੋਦ ਜੈਨ (ਪੁਜਾਰੀ ਫੀਡ), ਕਮਲਪ੍ਰੀਤ ਸਿੰਘ ਬੁੱਟਰ, ਵਿਨੋਦ ਜੈਨ ਰਾਜੂ, ਚੇਅਰਮੈਨ ਕਿਰਪਾਲ ਸਿੰਘ ਨੱਥੋਵਾਲ, ਪ੍ਰੇਮ ਨਾਥ ਗੋਇਲ, ਰਮੇਸ਼ ਕੌੜਾ, ਪ੍ਰਿੰਸ ਜੈਨ, ਰਜਿੰਦਰ ਬਾਂਸਲ, ਗੁਰਚਰਨ ਸਿੰਘ, ਸੰਦੀਪ ਸ਼ਰਮਾਂ, ਸਰਪੰਚ ਜਸਪ੍ਰੀਤ ਸਿੰਘ, ਸਰਪੰਚ ਲਖਵੀਰ ਸਿੰਘ, ਸੰਮਤੀ ਮੈਂਬਰ ਸੋਹਣ ਸਿੰਘ, ਨਿਰੰਜਣ ਸਿੰਘ ਕਾਲਾ, ਮਹਿੰਦਰਪਾਲ ਸਿੰਘ ਤਲਵੰਡੀ. ਡਾ. ਅਰੁਣਦੀਪ ਸਿੰਘ ਤਲਵੰਡੀ, ਗੁਰਜੰਟ ਸਿੰਘ, ਹਰਪ੍ਰੀਤ ਸਿੰਘ ਬੋਪਾਰਾਏ, ਸਰਪੰਚ ਗੁਰਚਰਨ ਸਿੰਘ, ਗੁਰਨਾਮ ਸਿੰਘ ਸੱਤੋਵਾਲ, ਬਲਜਿੰਦਰ ਸਿੰਘ ਰਿੰਪਾ, ਨਰੈਣ ਦੱਤ ਕੌਸ਼ਿਕ, ਸਰਪੰਚ ਦਰਸ਼ਨ ਮਾਨ, ਰਜਿੰਦਰ ਭੀਲ ਤੋਂ ਇਲਾਵਾ ਹੋਰ ਕਈ ਕਾਰੋਬਾਰੀ ਵੀ ਹਾਜ਼ਰ ਸਨ