ਕੈਨੇਡਾ : ਨਵੇਂ ਸਾਲ ਤੋਂ ਇਹ ਵਾਲੇ ਪੁਰਾਣੇ ਨੋਟ ਹੋਣਗੇ ਬੰਦ
ਹਰਦਮ ਮਾਨ
ਸਰੀ, 26 ਨਵੰਬਰ 2020-ਕੈਨੇਡਾ ਵਿਚ ਨਵੇਂ ਸਾਲ ਤੋਂ 1, 2, 25, 500 ਅਤੇ 1000 ਦੇ ਪੁਰਾਣੇ ਕਰੰਸੀ ਨੋਟ ਬੰਦ ਹੋ ਜਾਣਗੇ। ਕੈਨੇਡੀਅਨ ਪਾਰਲੀਮੈਂਟ ਨੇ ਬੈਂਕ ਆਫ ਕੈਨੇਡਾ ਐਕਟ 2018 ਤਹਿਤ ਫੈਸਲਾ ਲੈਂਦਿਆਂ ਇਕ ਡਾਲਰ, 2 ਡਾਲਰ, 25 ਡਾਲਰ, 500 ਡਾਲਰ ਅਤੇ 1000 ਡਾਲਰ ਦੇ ਪੁਰਾਣੇ ਕਰੰਸੀ ਨੋਟਾਂ ਨੂੰ ਖਤਮ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਇਹ ਕਰੰਸੀ ਨੋਟ 10 ਸਾਲ ਪਹਿਲਾਂ ਹੀ ਛਾਪਣੇ ਬੰਦ ਕਰ ਦਿੱਤੇ ਸਨ।
ਬੈਂਕ ਆਫ ਕੈਨੇਡਾ ਨੇ ਕੈਨੇਡੀਅਨਾਂ ਲੋਕਾਂ ਨੂੰ ਯਾਦ ਕਰਾਇਆ ਹੈ ਕਿ ਪਹਿਲੀ ਜਨਵਰੀ 2021 ਤੋ ਇਹ ਪੁਰਾਣੇ ਨੋਟ ਮਾਰਕੀਟ ਵਿੱਚ ਨਹੀਂ ਚੱਲ ਸਕਣਗੇ। ਇਸ ਲਈ 31 ਦਸੰਬਰ 2020 ਤੱਕ ਇਹਨਾਂ ਨੋਟਾਂ ਨੂੰ ਵਰਤ ਲਿਆ ਜਾਵੇ। ਜਿਹਨਾਂ ਲੋਕਾਂ ਕੋਲ ਇਹ ਪੁਰਾਣੇ ਕਰੰਸੀ ਨੋਟ ਹਨ ਉਹ ਆਪਣੀਆਂ ਬੈਂਕਾਂ ਰਾਹੀਂ ਇਹਨਾਂ ਨੂੰ ਬਦਲ ਸਕਦੇ ਹਨ ਜਾਂ ਬੈਂਕ ਆਫ ਕੈਨੇਡਾ ਨੂੰ ਸਿੱਧੇ ਵੀ ਭੇਜ ਸਕਦੇ ਹਨ।
ਸੰਪਰਕ: ਹਰਦਮ ਮਾਨ +1 604 308 6663
ਈਮੇਲ : maanbabushahi@gmail.com