← ਪਿਛੇ ਪਰਤੋ
ਜਗਦੀਸ਼ ਥਿੰਦ
ਫਾਜ਼ਿਲਕਾ 26 ਨਵੰਬਰ ਡਿਪਟੀ ਕਮਿਸ਼ਨਰ ਸ. ਅਰਵਿੰਦ ਪਾਲ ਸਿੰਘ ਸੰਧੂ ਨੇ ਅੱਜ ਅੰਤਰ ਰਾਸਟ੍ਰੀ ਹੱਦ ਨਾਲ ਸਬੰਧਤ ਬਕਾਇਆ ਮਸ਼ਕਿਲਾਂ ਦੇ ਹੱਲ ਲਈ ਅੱਜ ਇਥੇ ਸਿਵਲ ਅਤੇ ਰੱਖਿਆ ਸੇਵਾਵਾਂ ਨਾਲ ਸਾਂਝੀ ਬੈਠਕ ਕੀਤੀ।ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਰਹੱਦਾਂ ਦੀ ਰਾਖੀ ਲਈ ਤਾਇਨਾਤ ਬੀਐਸਐਫ ਅਤੇ ਭਾਰਤੀ ਫੌਜ਼ ਦੀਆਂ ਜ਼ਰੂਰਤਾਂ ਅਨੁਸਾਰ ਸਾਰੇ ਵਿਭਾਗ ਸਹਿਯੋਗ ਕਰਨ ਅਤੇ ਇਸ ਸਬੰਧੀ ਸਾਰੇ ਬਕਾਇਆ ਕੰਮ ਪਹਿਲ ਦੇ ਅਧਾਰ ਤੇ ਕੀਤੇ ਜਾਣ। ਇਸ ਮੌਕੇ ਕਿਸਾਨਾ ਦਾ ਇਕ ਵਫਦ ਵੀ ਬੁਲਾਇਆ ਗਿਆ ਸੀ ਤਾ ਜ਼ੋ ਕੰਡਿਆਲੀ ਤਾਰ ਦੇ ਪਰਲੇ ਕਿਸਾਨਾਂ ਦੀਆਂ ਮੁਸ਼ਕਿਲਾਂ ਦਾ ਹੱਲ ਕੀਤਾ ਜਾ ਸਕੇ। ਉਨ੍ਹਾਂ ਨੇ ਅਧਿਕਾਰੀਆਂ ਅਤੇ ਬੀਐਸਐਫ ਨੂੰ ਕਿਹਾ ਕਿ ਇਨ੍ਹਾਂ ਕਿਸਾਨਾਂ ਦੀਆਂ ਮੁਸ਼ਕਿਲਾਂ ਦਾ ਹੱਲ ਕੀਤਾ ਜਾਵੇ। ਇਸੇ ਤਰ੍ਹਾਂ ਬੈਠਕ ਦੌਰਾਨ ਸਰਹੱਦੀ ਖੇਤਰ ਵਿੱਚ ਸੜਕਾਂ ਅਤੇ ਸੁਰਖਿਆ ਬੰਨਾਂ ਦੇ ਨਿਰਮਾਣ ਅਤੇ ਮੁਰੰਮਤ ਸਬੰਧੀ ਵੀ ਵਿਚਾਰ ਕੀਤਾ ਗਿਆ।ਡਿਪਟੀ ਕਮਿਸ਼ਨਰ ਨੇ ਸਰਹੱਦੀ ਖੇਤਰ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਸਤਲੁਜ਼ ਜਾ ਸੇਮ ਨਾਲਿਆਂ ਤੇ ਬਣੇ ਸੁਰੱਖਿਆ ਬੰਨਾਂ ਨੂੰ ਤੋੜਿਆ ਨਾ ਜਾਵੇ। ਉਨ੍ਹਾਂ ਨੇ ਮਿਲਟਰੀ ਖੇਤਰ ਨੇੜੇ ਕਿਸਾਨਾਂ ਨੂੰ ਫਸਲ ਦੀ ਰਹਿੰਦ ਖੁੰਹਦ ਨੂੰ ਅੱਗ ਨਾ ਲਗਾਉਣ ਦੀ ਵੀ ਅਪੀਲ ਕੀਤੀ। ਬੈਠਕ ਦੌਰਾਨ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਫਾਜ਼ਿਲਕਾ ਅਤੇ ਆਰਮੀ ਖੇਤਰ ਨੂੰ ਪੀਣ ਵਾਲੇ ਪਾਣੀ ਦੀ ਸਪਲਾਈ ਵਾਲੀ ਪਾਈਪ ਲਾਈਨ ਜਿਸ ਰਾਹੀਂ ਗੰਗ ਕੈਨਾਲ ਤੋਂ ਪਾਣੀ ਆਉਂਦਾ ਹੈ ਦੀ ਸਫਾਈ 60 ਲੱਖ ਰੁਪਏ ਦੀ ਲਾਗਤ ਨਾਲ ਕਰਵਾਈ ਜਾਵੇਗੀ। ਇਸ ਸਬੰਧੀ ਟੈਂਡਰ ਹੋ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ ਸਫਾਈ ਤੋਂ ਬਾਅਦ ਭਰਪੂਰ ਪਾਣੀ ਮਿਲੇਗਾ। ਬੈਠਕ ਦੌਰਾਨ ਗੰਗ ਕੈਨਾਲ ਤੋਂ ਇਕ ਹੋਰ ਪਾਈਪ ਪਾਉਣ ਸਬੰਧੀ ਵੀ ਪ੍ਰਸਤਾਵ ਸਰਕਾਰ ਨੂੰ ਭੇਜਣ ਦਾ ਫੈਸਲਾ ਕੀਤਾ ਗਿਆ ਤਾ ਜੋ ਰਾਮਪੁਰਾ ਕੈਂਟ ਅਤੇ ਫਾਜ਼ਿਲਕਾ ਸ਼ਹਿਰ ਨੂੰ ਵਰਤਮਾਨ ਜ਼ਰੂਰਤ ਅਨੁਸਾਰ ਪਾਣੀ ਮਿਲ ਸਕੇ। ਬੈਠਕ ਦੌਰਾਨ ਸਵਾਨਾ ਦੇ ਪ੍ਰਾਈਮਰੀ ਸਕੂਲ ਦੀ ਚਾਰਦਿਵਾਰੀ ਅਤੇ ਇਥੇ ਵਾਟਰ ਵਰਕਸ ਤੋਂ ਪੀਣ ਦੇ ਪਾਣੀ ਦੀ ਵਿਵਸਥਾ ਸਬੰਧੀ ਵੀ ਵਿਚਾਰ ਕੀਤਾ ਗਿਆ।ਬਾਰਡਰ ਨੇੜੇ ਬਿਜਲੀ ਦੀਆਂ ਤਾਰਾਂ ਦੇ ਥਲੇ ਗਾਰਡਿੰਗ ਕਰਨ ਦੇ ਹੁਕਮ ਵੀ ਦਿੱਤੇ ਗਏ। ਬੈਠਕ ਵਿੱਚ ਐਸ ਡੀ ਐਮ ਸੂਬਾ ਸਿੰਘ, ਐੱਸ ਡੀ ਐੱਮ ਫ਼ਾਜ਼ਿਲਕਾ ਸ੍ਰੀ ਕੇਸ਼ਵ ਗੋਇਲ, ਸ. ਜ਼ਸਪਾਲ ਸਿੰਘ ਤੋਂ ਇਲਾਵਾ ਫੌਜ਼ ਅਤੇ ਬੀਐਸਐਫ ਦੇ ਅਧਿਕਾਰੀ ਵੀ ਹਾਜ਼ਰ ਸਨ।
Total Responses : 267