ਰਾਜਪੁਰਾ (ਪਟਿਆਲਾ), 26 ਨਵੰਬਰ 2020 - ਨਾਭਾ ਪਾਵਰ ਲਿਮਟਿਡ (ਐਨਪੀਐਲ) ਨੇ ਉੱਤਰ ਪ੍ਰਦੇਸ਼ ਰਾਜ ਵਿਦਿਆਤ ਉਤਪਦਨ ਨਿਗਮ ਲਿਮਟਿਡ ਦੇ ਨਾਲ ਕੰਮ ਕਰ ਰਹੇ ਇੰਜੀਨੀਅਰਾਂ ਲਈ 21 ਦਿਨਾਂ ਸਿਖਲਾਈ ਪ੍ਰੋਗਰਾਮ ਆਯੋਜਿਤ ਕੀਤਾ, ਜੋ ਸੁਪਰਕ੍ਰਿਟੀਕਲ ਥਰਮਲ ਪਾਵਰ ਪਲਾਂਟ ਦੇ ਸੰਚਾਲਨ ਵਿਚ ਤਜਰਬੇ ਹਾਸਲ ਕਰਨ 'ਤੇ ਕੇਂਦ੍ਰਤ ਸੀ।
ਇਸ ਪ੍ਰੋਗਰਾਮ ਵਿਚ ਦੋ ਵੱਖ-ਵੱਖ ਬੈਚਾਂ ਵਿਚ 32 ਇੰਜੀਨੀਅਰਾਂ ਦੀ ਭਾਗੀਦਾਰੀ ਰਹੀ।
ਮੁੱਖ ਕਾਰਜਕਾਰੀ ਅਧਿਕਾਰੀ ਅਥਰ ਸ਼ਹਾਬ ਨੇ ਕਿਹਾ, “ਰਾਜਪੁਰਾ ਥਰਮਲ ਪਾਵਰ ਪਲਾਂਟ ਵਿਸ਼ਵ ਪੱਧਰ ਦਾ ਇੱਕ ਉੱਤਮ ਕੁਸ਼ਲਤਾ ਵਾਲਾ ਪਾਵਰ ਪਲਾਂਟ ਹੈ ਅਤੇ ਬਿਜਲੀ ਉਤਪਾਦਨ ਦੇ ਖੇਤਰ ਵਿੱਚ ਜੁੜੀਆਂ ਕਈ ਸੰਸਥਾਵਾਂ ਹੁਣ ਇਥੇ ਆ ਕੇ ਪ੍ਰਕਿਰਿਆਵਾਂ ਨੂੰ ਸਮਾਜਣਾ ਚਾਹੁੰਦੀਆਂ ਨੇ।”
ਪ੍ਰੋਗਰਾਮ ਦੌਰਾਨ, ਇੰਜੀਨੀਅਰਾਂ ਨੇ ਵਿਸ਼ੇਸ਼ ਤੌਰ 'ਤੇ ਤਿਆਰ ਕੀਤੇ ਗਏ ਟ੍ਰੇਨਿੰਗ ਸੈਸ਼ਨ ਵਿਚ ਹਿੱਸਾ ਲਿਆ ਅਤੇ ਸੁਰੱਖਿਆ ਪੱਖਾਂ ਦੇ ਨਾਲ ਨਾਲ ਸੁਪਰਕ੍ਰਿਟੀਕਲ ਥਰਮਲ ਪਾਵਰ ਪਲਾਂਟ ਵਿਚ ਲਗੇ ਬਾਇਲਰ, ਟਰਬਾਈਨ ਅਤੇ ਹੋਰ ਸਹਾਇਕ ਹਿਸਿਆਂ ਦੇ ਚਾਲੂਕਰਨ, ਰੱਖ-ਰਖਾਅ ਬਾਰੇ ਜਾਣਕਾਰੀ ਹਾਸਿਲ ਕੀਤੀ। ਉਹਨਾਂ ਥਰਮਲ ਪਾਵਰ ਪਲਾਂਟ ਵਿਚ ਐਮਰਜੈਂਸੀ ਸੰਭਾਲਣ ਨਾਲ ਜੁੜੇ ਪਹਿਲੂਆਂ ਦੀ ਬਿਹਤਰ ਸਮਝ ਵੀ ਹਾਸਿਲ ਕੀਤੀ।
ਇੰਜੀਨੀਅਰਾਂ ਨੂੰ ਪਲਾਂਟ ਦੇ ਆਟੋ ਅਤੇ ਮੈਨੂਅਲ ਸੰਚਾਲਨ, ਸਟਾਰਟ-ਅਪ ਅਤੇ ਬੰਦ ਕਰਨ ਦੌਰਾਨ ਐਮਰਜੈਂਸੀ ਹੈਂਡਲਿੰਗ ਪੈਦਾ ਹੋਈ ਅਸਧਾਰਨ ਸਥਿਤੀਆਂ ਬਾਰੇ ਵੀ ਜਾਣਕਾਰੀ ਹਾਸਿਲ ਕੀਤੀ ਗਈ।
ਮੁੱਖ ਥਰਮਲ ਪਾਵਰ ਪਲਾਂਟ ਦੇ ਫੀਲਡ ਫੇਰੀਆਂ ਦੌਰਾਨ ਇੰਜੀਨੀਅਰਾਂ ਨੇ ਸਮੁੱਚੇ ਕਾਰਜਾਂ ਨੂੰ ਪਹਿਲੇ ਹੱਥ ਅਨੁਭਵ ਕੀਤਾ। ਇੰਜੀਨੀਅਰਾਂ ਦੁਆਰਾ ਸਿਖਲਾਈ ਬੜੇ ਉਤਸ਼ਾਹ ਨਾਲ ਪ੍ਰਾਪਤ ਕੀਤੀ ਗਈ।