ਅਸ਼ੋਕ ਵਰਮਾ
ਬਠਿੰਡਾ,26 ਨਵੰਬਰ 2020 - ਪੰਜਾਬੀ ਸਾਹਿਤ ਸਭਾ (ਰਜਿ.)ਬਠਿੰਡਾ ਨਾਲ ਸਬੰਧਤ ਲੇਖਕਾਂ ਨੇ ਜਨਤਕ ਆਗੂਆਂ ਦੇ ਘਰੀਂ ਜਾ ਕੇ ਬੇਲੋੜੀ ਪੁੱਛਗਿਛ ਕਰਨ ਦੀ ਕਾਰਵਾਈ ਖਿਲਾਫ ਬਠਿੰਡਾ ਦੀਆਂ ਇਕ ਦਰਜਨ ਤੋਂ ਵੱਧ ਜਨਤਕ ਜਥੇਬੰਦੀਆਂ ਵੱਲੋਂ 29 ਨਵੰਬਰ ਨੂੰ ਕੱਢੇ ਜਾ ਰਹੇ ਰੋਸ ਮਾਰਚ ਵਿਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਹੈ । ਗੌਰਤਲਬ ਹੈ ਕਿ ਬਠਿੰਡਾ ਪੁਲਸ ਨੇ ਜਮਹੂਰੀ ਅਧਿਕਾਰ ਸਭਾ ਦੇ ਪ੍ਰਧਾਨ ਪਿ੍ਰੰਸੀਪਲ ਬੱਗਾ ਸਿੰਘ, ਸਕੱਤਰ ਪਿ੍ਰਤਪਾਲ ਸਿੰਘ, ਪ੍ਰੈਸ ਸਕੱਤਰ ਡਾ. ਅਜੀਤਪਾਲ ਸਿੰਘ, ਕਹਾਣੀਕਾਰ ਅਤਰਜੀਤ, ਲੋਕ ਮੋਰਚਾ ਆਗੂਆਂ ਸ੍ਰੀਮਤੀ ਪੁਸ਼ਪ ਲਤਾ ਅਤੇ ਸੁਖਵਿੰਦਰ ਸਿੰਘ ਦੇ ਘਰਾਂ ’ਚ ਜਾਕੇ ਉਹਨਾਂ ਦੇ ਨਿੱਜੀ ਵੇਰਵੇ ਅਤੇ ਘਰਾਂ ਦੇ ਨਕਸ਼ੇ ਆਦਿ ਹਾਸਲ ਕੀਤੇ ਗਏ ਸਨ ਜਿਸ ਦਾ ਨੋਟਿਸ ਲੈਂਦਿਆਂ ਇਹ ਰੋਸ ਮੁਜ਼ਾਹਰਾ ਕੀਤਾ ਜਾ ਰਿਹਾ ਹੈ।
ਸੁਰਿੰਦਰਪ੍ਰੀਤ ਘਣੀਆਂ ਦੀ ਪ੍ਰਧਾਨਗੀ ਹੇਠ ਹੋਈ ਸਭਾ ਕਾਰਜਕਾਰਨੀ ਦੀ ਮੀਟਿੰਗ ਦੌਰਾਨ ਪੁਲਿਸ ਕਾਰਵਾਈ ਦੇ ਸ਼ਿਕਾਰ ਅਤੇ ਸਭਾ ਦੇ ਸਰਪ੍ਰਸਤ ਡਾ. ਅਜੀਤਪਾਲ ਸਿੰਘ ਨੇ ਜਾਣਕਾਰੀ ਦਿੱਤੀ। ਇਸ ਮੌਕੇ ਪਿਛਲੇ ਦਿਨੀਂ ਭੁਪਿੰਦਰ ਸੰਧੂ ਦੇ ਕਾਵਿ ਸੰਗ੍ਰਹਿ “ਪੋਰ ਦੀ ਜੂਨ“ ਦੇ ਲੋਕ ਅਰਪਣ ਸਬੰਧੀ ਕੀਤੇ ਸਮਾਗਮ ਦੀ ਸਮੀਖਿਆ ਕੀਤੀ ਅਤੇ ਇੱਕਾ ਦੁੱਕਾ ਦੇ ਬਾਵਜੂਦ ਇਸ ਨੂੰ ਸਫ਼ਲ ਮੰਨਿਆ ਗਿਆ। ਵਿੱਤ ਸਕੱਤਰ ਦਵੀ ਸਿੱਧੂ ਨੇ ਵਿੱਤੀ ਲੇਖਾ-ਜੋਖਾ ਪੇਸ਼ ਕੀਤਾ। ਮੀਟਿੰਗ ’ਚ ਹਾਜ਼ਰ ਅਹੁਦੇਦਾਰਾਂ ਨੇ ਨਵੇਂ ਲੇਖਕਾਂ ਨੂੰ ਸਭਾ ਨਾਲ ਜੋੜਨ ਲਈ ਯਤਨ ਕਰਨ ਬਾਰੇ ਸੁਝਾਅ ਦਿੱਤੇ। ਸੁਰਿੰਦਰਪ੍ਰੀਤ ਘਣੀਆ ਨੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸੱਦੇ ਤਹਿਤ ਮਾਲਵੇ ਦੇ ਸਮੂਹ ਲੇਖਕਾਂ ਨੂੰ ਖੇਤੀ ਕਾਨੂੰਨਾਂ ਖਿਲਾਫ ੇ ਸੰਘਰਸ਼ ’ਚ ਵਧ ਚੜ ਕੇ ਭਾਗ ਲੈਣ ਦੀ ਅਪੀਲ ਕੀਤੀ।
ਇਸ ਮੌਕੇ ਇੱਕ ਮਤੇ ਰਾਹੀਂ ਸਭਾ ਦੇ ਸਲਾਹਕਾਰ ਅਮਰਜੀਤ ਪੇਂਟਰ ਨੂੰ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਉੱਤਰੀ ਭਾਰਤ ਦੇ ਚਿਤਰਕਾਰਾਂ ਦੀ ਵਰਕਸ਼ਾਪ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਨਮਾਨਿਤ ਕਰਨ ਤੇ ਮੁਬਾਰਕਵਾਦ ਦਿੱਤੀ ਗਈ। ਇਸ ਮੌਕੇ ਸਭਾ ਦੇ ਜਨਰਲ ਸਕੱਤਰ ਭੁਪਿੰਦਰ ਸੰਧੂ, ਸਕੱਤਰ ਡਾ. ਜਸਪਾਲਜੀਤ, ਸਲਾਹਕਾਰ ਪ੍ਰਿੰ. ਜਗਮੇਲ ਸਿੰਘ ਜਠੌਲ, ਸੀਨੀਅਰ ਮੀਤ ਪ੍ਰਧਾਨ ਸੁਖਦਰਸ਼ਨ ਗਰਗ, ਮੀਤ ਪ੍ਰਧਾਨ ਅਮਰਜੀਤ ਕੌਰ ਹਰੜ, ਕਾਰਜਕਾਰੀ ਮੈਂਬਰ ਰਾਜਦੇਵ ਕੌਰ ਸਿੱਧੂ ਅਤੇ ਜਗਨ ਨਾਥ ਆਦਿ ਲੇਖਕ ਹਾਜ਼ਰ ਸਨ।