ਹਰੀਸ਼ ਕਾਲੜਾ
- ਸ਼ਹਿਰ ਵਾਸੀਆਂ ਨੂੰ ਸਵੱਛਤਾ ਸਰਵੇਖਣ-21 ਵਿੱਚ ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ ਨੂੰ ਵਧੀਆ ਰੈਂਕ ਦਵਾਉਣ ਸਹਿਯੋਗ ਦੀ ਅਪੀਲ-ਵਿਕਾਸ ਉਪੱਲ
ਸ੍ਰੀ ਅਨੰਦਪੁਰ ਸਾਹਿਬ, 26 ਨਵੰਬਰ 2020 - ਅੱਜ ਸਵੱਛ ਸਰਵੇਖਣ 2021 ਤਹਿਤ ਸ਼ਹਿਰ ਦੇ ਵੱਖ ਵੱਖ ਸਰਕਾਰੀ ਅਦਾਰਿਆਂ, ਹੋਟਲਾਂ,ਵਾਰਡਾਂ,ਮਾਰਕੀਟ, ਹਸਪਤਾਲਾਂ ਤੇ ਸਕੂਲਾਂ ਦੀ ਨਗਰ ਕੌਂਸਲ ਸ੍ਰੀ ਅਨੰਦਪੁਰ ਸਾਹਿਬ ਦੀ ਟੀਮ ਵੱਲੋਂ ਸਵੱਛਤਾ ਰੈਂਕਿੰਗ ਤਹਿਤ ਕੀਤੀ ਗਈ ਚੈਕਿੰਗ ਵਿੱਚ ਪਹਿਲਾਂ ਸਥਾਨ ਹਾਸਲ ਕਰਨ ਵਾਲੇ ਅਦਾਰਿਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਅਤੇ ਕੋਵਿਡ-19 ਵਿੱਚ ਡਿਊਟੀ ਦੇ ਦੋਰਾਨ ਸੇਫਟੀ ਲਈ ਸਫਾਈ ਕਰਮਚਾਰੀਆਂ ਨੂੰ ਸੇਫਟੀ ਕਿੱਟਾਂ ਦਿੱਤੀਆਂ ਗਈਆਂ।
ਨਗਰ ਕੌਂਸਲ ਦੇ ਕਾਰਜਸਾਧਕ ਅਫਸਰ ਸ਼੍ਰੀ ਵਿਕਾਸ ਉੱਪਲ ਵੱਲੋਂ ਸ਼ਹਿਰ ਵਾਸੀਆਂ ਨੂੰ ਸਵੱਛਤਾ ਸਰਵੇਖਣ-21 ਵਿੱਚ ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ ਨੂੰ ਵਧੀਆ ਰੈਂਕ ਦਵਾਉਣ ਲਈ ਤੇ ਵੇਸਟ ਕੋਲੈਕਟਰਾ ਨੂੰ ਗਿੱਲਾ-ਸੁੱਕਾ ਕੂੜਾ ਅਲੱਗ ਅਲੱਗ ਦੇਣ ਲਈ ਅਪੀਲ ਕੀਤੀ।
ਇਸ ਮੋਕੇ ਨਗਰ ਕੌਂਸਲ ਦੇ ਸੈਂਟਰੀ ਇੰਸਪੈਕਟਰ ਸ਼੍ਰੀ ਪਿਤੰਬਰ ਲਾਲ,ਕਮਿਊਨਟੀ ਫੈਸੀਲਿਟੇਟਰ ਸ਼੍ਰੀ ਮਨਦੀਪ ਸਿੰਘ ਜੇ. ਈ. ਸੁਮਨ , ਜੇ. ਈ. ਰਾਕੇਸ਼ ਕੁਮਾਰ, ਧਰਮਵੀਰ ਹਾਜ਼ਰ ਸਨ।