ਪਟਿਆਲਾ, 26 ਨਵੰਬਰ 2020 - ਰਾਜਪੁਰਾ ਥਰਮਲ ਪਾਵਰ ਪਲਾਂਟ (2x700 MW) ਚਲਾਉਣ ਵਾਲੀ ਨਾਭਾ ਪਾਵਰ ਲਿਮਟਿਡ (ਐਨਪੀਐਲ) ਨੇ ਬੁੱਧਵਾਰ ਨੂੰ ਪਟਿਆਲਾ ਜ਼ਿਲੇ ਦੇ ਬਨੂੜ ਕਸਬੇ ਵਿਚ ਸੜਕ ਸੁਰੱਖਿਆ ਕਮ ਕੋਵਿਡ -19 ਜਾਗਰੂਕਤਾ ਮੁਹਿੰਮ ਦਾ ਆਯੋਜਨ ਕੀਤਾ।
ਇਹ ਮੁਹਿੰਮ ਸ਼ਹਿਰ ਅਤੇ ਟ੍ਰੈਫਿਕ ਪੁਲਿਸ ਬਨੂੜ ਦੇ ਸਹਿਯੋਗ ਨਾਲ ਆਯੋਜਿਤ ਕੀਤੀ ਗਈ, ਜਿਸ ਦੌਰਾਨ ਵਾਲੰਟੀਅਰਾਂ ਦੀ ਟੀਮ ਨੇ ਸੜਕ ਸੁਰੱਖਿਆ ਸਮਗਰੀ ਦੇ ਨਾਲ-ਨਾਲ ਮਾਸਕ ਵੱਡੀ ਗਿਣਤੀ ਵਿਚ ਕਸਬੇ ਦੇ ਲੋਕਾਂ ਅਤੇ ਯਾਤਰੀਆਂ ਨੂੰ ਵੰਡੇ।
ਵਲੰਟੀਅਰਾਂ ਦੁਆਰਾ ਕੁੱਲ 4000 ਦੇ ਕਰੀਬ ਲੋਕਾਂ ਤੱਕ ਪਹੁੰਚ ਕੀਤੀ ਗਈ। ਜਿਨ੍ਹਾਂ ਨੇ ਸੁਰੱਖਿਆ ਸਮੱਗਰੀ ਵੰਡਣ ਤੋਂ ਇਲਾਵਾ ਉਨ੍ਹਾਂ ਨੂੰ ਕੋਵਿਡ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨ ਲਈ ਜ਼ੋਰਦਾਰ ਅਪੀਲ ਕੀਤੀ।
ਨਾਭਾ ਪਾਵਰ ਲਿਮਟਿਡ ਦੇ ਮੁੱਖ ਕਾਰਜਕਾਰੀ ਅਧਿਕਾਰੀ ਸ੍ਰੀ ਅਥਰ ਸ਼ਹਾਬ ਨੇ ਕਿਹਾ, “ਇਹ ਮੁਹਿੰਮ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ (ਸੀਐਸਆਰ) ਪਹਿਲ ਦੇ ਹਿੱਸੇ ਵਜੋਂ ਚਲਾਈ ਗਈ ਹੈ। ਸੜਕ ਸੁਰੱਖਿਅਤ ਨੂੰ ਉਤਸ਼ਾਹਤ ਕਰਨ ਤੋਂ ਇਲਾਵਾ, ਐਨਪੀਐਲ ਕੋਵਿਡ -19 ਸੰਕਟ ਦੌਰਾਨ ਲੋਕਾਂ ਨੂੰ ਬਿਮਾਰੀ ਤੋਂ ਬਚਾਉਣ ਲਈ ਮਾਸਕ ਅਤੇ ਹੋਰ ਸਮੱਗਰੀ ਵੀ ਵੰਡ ਕੇ ਸਹਾਇਤਾ ਕਰਨ ਦੇ ਯਤਨ ਕਰ ਰਹੀ ਹੈ। ”
ਉਨ੍ਹਾਂ ਕਿਹਾ, “ਐਨਪੀਐਲ ਨੇ ਅਜਿਹੀਆਂ ਹੋਰ ਮੁਹਿੰਮਾਂ ਚਲਾਉਣ ਦੀ ਯੋਜਨਾ ਬਣਾਈ ਹੈ, ਜਿਸ ਦੇ ਤਹਿਤ 30 ਨਵੰਬਰ ਨੂੰ ਪਟਿਆਲਾ ਦੇ ਗੁਰਦੁਆਰਾ ਸ਼੍ਰੀ ਦੁਖਨਿਵਾਰਨ ਸਾਹਿਬ ਦੇ ਬਾਹਰ ਪਲਾਂਟ ਦੇ ਵਲੰਟੀਅਰਸ ਵਲੋਂ ਅਤੇ ਇਸੇ ਤਰ੍ਹਾਂ ਦੀ ਗਤੀਵਿਧੀ ਦਾ ਆਯੋਜਨ ਕੀਤਾ ਜਾ ਰਿਹਾ ਹੈ I "