ਰਾਜਿੰਦਰ ਕੁਮਾਰ
- ਡਾ. ਭੀਮ ਰਾਓ ਅੰਬੇਡਕਰ ਦੀ ਮਿਹਨਤ ਸਦਕਾ ਹੀ ਸੰਵਿਧਾਨ ਹੋਂਦ ਵਿੱਚ ਆਇਆ-ਪੱਲੀਝਿੱਕੀ
ਬੰਗਾ, 26 ਨਵੰਬਰ 2020 - ਡਾ. ਭੀਮ ਰਾਓ ਅੰਬੇਡਕਰ ਪਾਰਕ ਬੰਗਾ ਵਿਖੇ ਸਥਾਪਿਤ ਬਾਬਾ ਸਾਹਿਬ ਦੇ ਬੁੱਤ ਤੇ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਸਤਵੀਰ ਸਿੰਘ ਪੱਲੀਝਿੱਕੀ ਨੇ ਪਾਰਟੀ ਵਰਕਰਾਂ ਨਾਲ ਮਿਲ ਕੇ ਸ਼ਰਧਾ ਦੇ ਫੁੱਲ ਮਾਲਾਵਾਂ ਭੇਂਟ ਕਰਕੇ 71ਵਾਂ 'ਸੰਵਿਧਾਨ ਦਿਵਸ' ਮਨਾਇਆ। ਇਸ ਮੌਕੇ ਉਨ੍ਹਾਂ ਸੰਵਿਧਾਨ ਦਿਵਸ ਦੀ ਮਹੱਤਤਾ ਬਾਰੇ ਸਮੂਹ ਨੂੰ ਸੰਬੋਧਨ ਕਰਦਿਆਂ ਹਲਕਾ ਇੰਚਾਰਜ ਸਤਵੀਰ ਸਿੰਘ ਪੱਲੀਝਿੱਕੀ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਸ਼ਹੀਦ ਭਗਤ ਸਿੰਘ ਨਗਰ ਨੇ ਕਿਹਾ ਕਿ ਭਾਰਤੀ ਸੰਵਿਧਾਨ ਦੁਨੀਆ ਦਾ ਸਭ ਤੋਂ ਵੱਡਾ ਲਿਖਤੀ ਸੰਵਿਧਾਨ ਹੈ, ਸਾਨੂੰ ਸਾਰਿਆ ਨੂੰ ਇਸ ਪ੍ਰਤੀ ਵਫਾਦਾਰ ਰਹਿੰਦੇ ਹੋਏ ਇਸਦਾ ਸਤਿਕਾਰ ਕਰਨਾ ਚਾਹੀਦਾ ਹੈ।
ਪੱਲੀਝਿੱਕੀ ਨੇ ਸੰਵਿਧਾਨ ਦਿਵਸ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੰਦਿਆ ਦੱਸਿਆ ਕਿ ਡਾ. ਭੀਮ ਰਾਓ ਅੰਬੇਡਕਰ ਦੀ ਰਹਿਨੁਮਾਈ ਹੇਠ ਬਣੀ ਕਮੇਟੀ ਵੱਲੋਂ ਬੜੀ ਮਿਹਨਤ ਸਦਕਾ ਇਹ ਸੰਵਿਧਾਨ ਹੋਂਦ ਵਿੱਚ ਆਇਆ।ਇਸ ਕਮੇਟੀ ਵੱਲੋਂ 2 ਸਾਲ 11ਮਹੀਨੇ ਅਤੇ 18 ਦਿਨ ਦੀ ਸਖਤ ਮਿਹਨਤ ਨਾਲ ਸੰਵਿਧਾਨ ਨੂੰ ਤਿਆਰ ਕੀਤਾ ਗਿਆ ਸੀ।ਜਿਸਨੂੰ 26 ਨਵੰਬਰ,1949 ਨੂੰ ਸੰਵਿਧਾਨ ਸਭਾ ਵੱਲੋਂ ਅਪਣਾਇਆ ਗਿਆ ਅਤੇ 26 ਜਨਵਰੀ,1950 ਇਸ ਨੂੰ ਪੂਰਨ ਰੂਪ 'ਚ ਲਾਗੂ ਕੀਤਾ ਗਿਆ।ਇਸ ਮੌਕੇ ਸਚਿਨ ਘਈ ਸਾਬਕਾ ਐੱਮ.ਸੀ. ਬੰਗਾ, ਹਰੀ ਪਾਲ ਸਾਬਕਾ ਐੱਮ.ਸੀ. ਬੰਗਾ, ਰਵੀ ਸਹੋਤਾ, ਤੀਰਥ ਰਾਮ ਸੱਲ੍ਹਣ, ਧਰਮਪਾਲ ਸੱਲ੍ਹਣ, ਹਰੀ ਕ੍ਰਿਸ਼ਨ, ਮਨਜੀਤ ਰਾਏ ਆਦਿ ਹਾਜਰ ਸਨ।