ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ (ਕੈਲੀਫੋਰਨੀਆ), 26 ਨਵੰਬਰ 2020: ਦੱਖਣੀ ਕੈਲੀਫੋਰਨੀਆ ਵਿੱਚ ਬਿਜਲੀ ਕੰਪਨੀ ਐਡੀਸਨ ਨੇ ਖਦਸ਼ਾ ਪ੍ਰਗਟ ਕਰਦਿਆਂ ਕਿਹਾ ਕਿ ਉੱਤਰੀ ਜੰਗਲਾਂ ਦੀ ਅੱਗ ਦੇ ਖਤਰੇ ਕਾਰਨ ਲਗਭੱਗ 76,000 ਬਿਜਲੀ ਗ੍ਰਾਹਕ ਥੈਂਕਸਗਿਵਿੰਗ ਦੌਰਾਨ ਇਸਦੀ ਸਪਲਾਈ ਸੰਬਧੀ ਸਮੱਸਿਆ ਦਾ ਸਾਹਮਣਾ ਕਰ ਸਕਦੇ ਹਨ। ਮੌਸਮ ਵਿਭਾਗ ਦੇ ਅਨੁਮਾਨ ਅਨੁਸਾਰ ਦੱਖਣੀ ਵਿੱਚ ਸੈਂਟਾ ਐਨਾ ਖੁਸ਼ਕ ਹਵਾਵਾਂ ਕਾਰਨ ਹੇਮੇਟ ਤੋਂ ਵੈਨਤੂਰਾ ਤੱਕ ਦੇ ਖੇਤਰ ਬਿਜਲੀ ਕੰਪਨੀ ਵੱਲੋਂ ਅੱਗ ਲੱਗਣ ਦਾ ਕਾਰਨ ਬਣਨ ਤੋਂ ਬਚਣ ਲਈ ਸੁਰੱਖਿਆ ਕਾਰਨਾਂ ਕਰਕੇ ਇਸਦੀ ਸਪਲਾਈ ਦੇ ਬੰਦ ਹੋਣ ਦਾ ਸਾਹਮਣਾ ਕਰ ਸਕਦੇ ਹਨ।
ਰਾਸ਼ਟਰੀ ਮੌਸਮ ਸੇਵਾ ਅਨੁਸਾਰ ਇਹ ਤੇਜ਼ ਹਵਾਵਾਂ ਵੀਰਵਾਰ ਤੋਂ ਸ਼ੁਰੂ ਹੋ ਸ਼ੁੱਕਰਵਾਰ ਸ਼ਾਮ ਤੱਕ ਚੱਲਣ ਦੀ ਉਮੀਦ ਹੈ। ਆਕਸਨਾਰਡ ਵਿੱਚ ਨੈਸ਼ਨਲ ਮੌਸਮ ਸੇਵਾ ਦੇ ਮੌਸਮ ਵਿਗਿਆਨੀ ਰਿਆਨ ਕਿਟੇਲ ਨੇ ਕਿਹਾ ਕਿ 65 ਮੀਲ ਪ੍ਰਤੀ ਘੰਟਾ ਦੀਆਂ ਹਵਾਵਾਂ ਸੈਨ ਫਰਨੈਂਡੋ ਵੈਲੀ, ਸੈਂਟਾ ਮੋਨਿਕਾ , ਸਾਂਟਾ ਕਲੈਰਟਾ ਵੈਲੀ, ਸੈਨ ਗੈਬਰੀਅਲ ਅਤੇ ਮਾਲੀਬੂ ਦੇ ਹਿੱਸੇ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ। ਐਡੀਸਨ ਦੇ ਬੁਲਾਰੇ ਰੈਗੀ ਕੁਮਾਰ ਅਨੁਸਾਰ ਬਿਜਲੀ ਬੰਦ ਕਰਨ ਦੇ ਫੈਸਲੇ ਸੰਬੰਧੀ ਕੰਪਨੀ ਦੀ ਪਹਿਲ ਜਨਤਕ ਸੁਰੱਖਿਆ ਦੀ ਹੈ ਜਦਕਿ ਕੰਪਨੀ ਪਹਿਲਾਂ ਹੀ ਬਿਜਲੀ ਬੰਦ ਤੋਂ ਪ੍ਰਭਾਵਿਤ ਹੋ ਸਕਣ ਵਾਲੇ ਗਾਹਕਾਂ ਨੂੰ ਸੂਚਿਤ ਕਰ ਚੁੱਕੀ ਹੈ ਜਿਸ ਵਿੱਚ ਲਾਸ ਏਂਜਲਸ ਕਾਉਂਟੀ ਵਿੱਚ 15,000, ਸੈਨ ਬਰਨਾਰਡੀਨੋ ਕਾਉਂਟੀ ਵਿੱਚ 42,000 ਅਤੇ ਵੈਨਤੂਰਾ ਕਾਉਂਟੀ ਵਿੱਚ 12,000 ਖਪਤਕਾਰ ਸ਼ਾਮਲ ਹਨ।