ਡੀ.ਜੀ.ਪੀ. ਦਿਨਕਰ ਗੁਪਤਾ ਪੁਲੀਸ ਲਾਈਨ ਮਹੱਦੀਆਂ ਵਿਖੇ ਬਣਾਏ ਸਟੇਡੀਅਮ ਨੂੰ ਲੋਕਾਂ ਨੂੰ ਸਮਰਪਿਤ ਕਰਦੇ ਹੋਏ
ਦੀਦਾਰ ਗੁਰਨਾ
ਫ਼ਤਹਿਗੜ੍ਹ ਸਾਹਿਬ, 26 ਨਵੰਬਰ : ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਪੁਲੀਸ ਨੇ ਵਿਭਾਗ ਸਬੰਧੀ ਗਤੀਵਿਧੀਆਂ ਲਈ ਆਧੁਨਿਕ ਢਾਂਚਾ ਵਿਕਸਤ ਕੀਤਾ ਹੈ, ਜੋ ਕਿ ਹੋਰਨਾਂ ਜ਼ਿਲ੍ਹਿਆਂ ਲਈ ਵੀ ਮਿਸਾਲ ਹੈ, ਇਸ ਨਾਲ ਪੁਲੀਸ ਵਿਭਾਗ ਨੂੰ ਆਪਣੇ ਕੰਮ ਕਾਰ ਸਬੰਧੀ ਵੱਡੀ ਸਹੂਲਤ ਮਿਲੇਗੀ, ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਾਇਰੈਕਟਰ ਜਨਰਲ ਆਫ਼ ਪੁਲੀਸ ਸ਼੍ਰੀ ਦਿਨਕਰ ਗੁਪਤਾ ਨੇ ਪੁਲੀਸ ਲਾਈਨ ਵਿਖੇ ਕਰੀਬ 25 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤੇ ਸਟੇਡੀਅਮ ਨੂੰ ਪੁਲੀਸ ਮੁਲਾਜ਼ਮਾਂ ਨੂੰ ਸਮਰਪਿਤ ਕਰਨ ਮੌਕੇ ਕੀਤਾ, ਇਸ ਮੌਕੇ ਉਨ੍ਹਾਂ ਨੇ ਵਿਲੱਖਣ ਕਾਰਗੁਜ਼ਾਰੀ ਵਾਲੇ ਪੁਲੀਸ ਅਧਿਕਾਰੀਆਂ ਤੇ ਮੁਲਾਜ਼ਮਾਂ ਦਾ ਡੀ.ਜੀ.ਪੀ. ਕਮੋਡੇਸ਼ਨ ਡਿਸਕ ਨਾਲ ਸਨਮਾਨ ਕੀਤਾ ਅਤੇ ਪੁਲੀਸ ਲਾਈਨ ਵਿਖੇ ਬੂਟੇ ਵੀ ਲਾਏ
ਜ਼ਿਕਰਯੋਗ ਹੈ ਕਿ 2012 ਵਿੱਚ ਪੁਲੀਸ ਲਾਈਨ ਬਣੀ ਸੀ ਪਰ ਇੱਥੇ ਸਟੇਡੀਅਮ ਵਰਗੀ ਕੋਈ ਥਾਂ ਨਹੀਂ ਸੀ ਜਿੱਥੇ ਪੁਲੀਸ ਦੇ ਅਧਿਕਾਰੀ ਤੇ ਮੁਲਾਜ਼ਮ ਖੇਡਾਂ ਤੇ ਹੋਰ ਸਰੀਰਕ ਗਤੀਵਿਧੀਆਂ ਕਰ ਸਕਣ ਅਤੇ ਆਪਣੀ ਰੋਜ਼ਾਨਾ ਦੀ ਰੂਟੀਨ ਅਤੇ ਮਾਨਸਿਕ ਤਣਾਅ ਤੋਂ ਬਾਹਰ ਆ ਸਕਣ , ਇਸ ਲੋੜ ਦੀ ਪੂਰਤੀ ਲਈ ਇੱਥੇ ਇੱਕ ਸਟੇਡੀਅਮ ਬਨਾਉਣ ਦਾ ਪ੍ਰਸਤਾਵ ਬਣਾ ਕੇ ਡੀ.ਜੀ.ਪੀ. ਪੰਜਾਬ ਨੂੰ ਭੇਜਿਆ ਗਿਆ ਸੀ ਤੇ ਉਨ੍ਹਾਂ ਵੱਲੋਂ ਇਹ ਕੰਮ ਨੇਪਰੇ ਚਾੜ੍ਹਨ ਲਈ 25 ਲੱਖ ਰੁਪਏ ਅਲਾਟ ਕੀਤੇ ਗਏ ਸਨ, ਇਸ ਸਟੇਡੀਅਮ ਵਿੱਚ 3840 ਸਕੁਐਰ ਫੁੱਟ ਦੀ ਸਟੇਜ ਵੀ ਬਣਾਈ ਗਈ ਹੈ, ਜਿਸ ਦੇ ਨਾਲ ਇੱਥ ਖੁੱਲ੍ਹਾ ਕਮਰਾ, ਵਰਾਂਡਾ, ਪੈਂਟਰੀ, ਪਖਾਨਿਆਂ ਸਮੇਤ ਅਤਿ ਆਧੁਨਿਕ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਹਨ। ਇੱਥੇ ਇਹ ਵੀ ਵਰਨਣਯੋਗ ਹੈ ਕਿ ਪੁਲੀਸ ਦੇ ਮੁੱਖ ਗੇਟ ਨੂੰ ਵੀ ਨਵੀਂ ਦਿਖ ਦਿੱਤੀ ਗਈ ਹੈ ਅਤੇ ਜ਼ਿਲ੍ਹਾ ਪੁਲੀਸ ਵੱਲੋਂ ਡੀ.ਜੀ.ਪੀ. ਦਾ ਯਦਾਗਾਰੀ ਚਿੰਨ੍ਹ ਦੇ ਕੇ ਸਨਮਾਨ ਵੀ ਕੀਤਾ ਗਿਆ
ਇਸ ਮੌਕੇ ਐਸ.ਪੀ. (ਡੀ) ਜਗਜੀਤ ਸਿੰਘ ਜੱਲ੍ਹਾ, ਡੀ.ਐਸ.ਪੀ. ਹਰਦੀਪ ਸਿੰਘ ਬਡੂੰਗਰ, ਇੰਸਪੈਕਟਰ ਰਜਨੀਸ਼ ਕੁਮਾਰ ਅਤੇ ਸਿਪਾਹੀ ਨਰਿੰਦਰ ਸਿੰਘ ਦਾ ਵਧੀਆ ਕਾਰਗੁਜ਼ਾਰੀ ਲਈ ਡੀ.ਜੀ.ਪੀ. ਕਮੋਡੇਸ਼ਨ ਡਿਸਕ ਨਾਲ ਸਨਮਾਨ ਕੀਤਾ ਗਿਆ ,ਇਸ ਮੌਕੇ ਆਈ.ਜੀ. ਅਮਿਤ ਪਰਾਸ਼ਰ, ਡਿਪਟੀ ਕਮਿਸ਼ਨਰ ਸ੍ਰੀਮਤੀ ਅੰਮ੍ਰਿਤ ਕੌਰ ਗਿੱਲ, ਵਧੀਕ ਡਿਪਟੀ ਕਮਿਸ਼ਨਰ ਅਨੁਪ੍ਰਿਤਾ ਜੌਹਲ, ਐਸ.ਪੀ. ਹਰਪਾਲ ਸਿੰਘ, ਐਸ.ਪੀ. ਜਗਜੀਤ ਸਿੰਘ ਜੱਲਾ, ਐਸ.ਪੀ. ਨਵਰੀਤ ਸਿੰਘ ਵਿਰਕ, ਐਸ.ਪੀ. ਅਮਰਜੀਤ ਸਿੰਘ ਮਟਵਾਨੀ ਸਮੇਤ ਵੱਡੀ ਗਿਣਤੀ ਪੁਲੀਸ ਅਧਿਕਾਰੀ ਹਾਜ਼ਰ ਸਨ
ਡੀ.ਜੀ.ਪੀ. ਦਿਨਕਰ ਗੁਪਤਾ ਪੁਲੀਸ ਲਾਈਨ ਮਹੱਦੀਆਂ ਵਿਖੇ ਬੂਟੇ ਲਾਉਂਦੇ ਹੋਏੇ
ਡੀ.ਜੀ.ਪੀ. ਦਿਨਕਰ ਗੁਪਤਾ, ਵਧੀਆ ਕਾਰਗੁਜ਼ਾਰੀ ਵਾਲੇ ਅਧਿਕਾਰੀਆਂ ਦਾ ਸਨਮਾਨ ਕਰਦੇ ਹੋਏ