ਹਰਦਮ ਮਾਨ
- ਪੰਜਾਬੀ ਮੂਲ ਦੇ ਹੈਰੀ ਬੈਂਸ ਅਤੇ ਰਵੀ ਕਾਹਲੋਂ ਮਨਿਸਟਰ- ਰਚਨਾ ਸਿੰਘ ਤੇ ਨਿੱਕੀ ਸ਼ਰਮਾ ਪਾਰਲਮਾਨੀ ਸਕੱਤਰ ਬਣੇ
ਸਰੀ, 27 ਨਵੰਬਰ 2020-ਬੀ.ਸੀ. ਵਿਚ ਅੱਜ ਪ੍ਰੀਮੀਅਰ ਜੌਹਨ ਹੌਰਗਨ ਦੀ ਅਗਵਾਈ ਹੇਠ ਨਵੇਂ ਮੰਤਰੀ ਮੰਡਲ ਨੂੰ ਲੈਫ ਗਵਰਨਰ ਜੈਨਟ ਔਸਟਨ ਨੇ ਵਰਚੂਅਲ ਸਹੁੰ ਚੁਕਾਈ। ਨਵੇਂ ਮੰਤਰੀ ਮੰਡਲ ਵਿਚ 21 ਕੈਬਨਿਟ ਅਤੇ 2 ਸਟੇਟ ਮਨਿਸਟਰ ਲਏ ਗਏ ਹਨ। ਇਨ੍ਹਾਂ ਤੋਂ ਇਲਾਵਾ 13 ਪਾਰਲੀਮਾਨੀ ਸਕੱਤਰ ਬਣਾਏ ਗਏ ਹਨ। ਪੰਜਾਬੀ ਮੂਲ ਦੇ ਹੈਰੀ ਬੈਂਸ ਅਤੇ ਰਵੀ ਕਾਹਲੋਂ ਨੂੰ ਮੰਤਰੀ ਮੰਡਲ ਵਿਚ ਸ਼ਾਮਲ ਕੀਤਾ ਗਿਆ ਹੈ, ਰਚਨਾ ਸਿੰਘ ਅਤੇ ਨਿੱਕੀ ਸ਼ਰਮਾ ਪਾਰਲੀਮਾਨੀ ਸਕੱਤਰ ਬਣੇ ਹਨ।
ਸਮਾਗਮ ਦੌਰਾਨ ਸਿਲੀਨਾ ਰੌਬਿਨਸਨ ਨੂੰ ਵਿਤ ਮੰਤਰੀ, ਜੈਨੀਫਰ ਵਾਈਟਸਾਈਡ ਨੂੰ ਸਿੱਖਿਆ ਮੰਤਰੀ, ਐਡਰੀਅਨ ਡਿਕਸ ਨੂੰ ਸਿਹਤ ਮੰਤਰੀ, ਹੈਰੀ ਬੈਂਸ ਨੂੰ ਲੇਬਰ ਮੰਤਰੀ, ਮਾਈਕ ਫਾਰਨਵਰਥ ਨੂੰ ਮਨਿਸਟਰ ਆਫ ਪਬਲਿਕ ਸੇਫਟੀ ਅਤੇ ਰੌਬ ਫਲੈਮਿੰਗ ਨੂੰ ਟ੍ਰਾਂਸਪੋਰਟੇਸ਼ਨ ਅਤੇ ਇੰਫ੍ਰਾਸਟ੍ਰਕਚਰ ਮੰਤਰੀ ਵਜੋਂ ਸਹੁੰ ਚੁਕਾਈ ਗਈ।

ਸਮੁੱਚੀ ਨਵੀਂ ਕੈਬਨਿਟ ਦਾ ਵੇਰਵਾ ਇਸ ਪ੍ਰਕਾਰ ਹੈ-
ਐਨੀ ਕੈਂਗ-ਅਡਵਾਂਸ ਐਜੂਕੇਸ਼ਨ
ਲੈਨਾ ਪੋਫੈਮ-ਖੇਤੀ,ਫੂਡ ਅਤੇ ਫਿਸ਼ਰੀ.
ਲੀਜ਼ਾ ਬੀਅਰ- ਸਿਟੀਜ਼ਨ ਸਰਵਿਸਜ਼.
ਮਿਟਜ਼ੀ ਡੀਨ-ਬਾਲ ਅਤੇ ਪਰਿਵਾਰ ਭਲਾਈ,
. ਜੈਨੀਫਰ ਵਾਈਟਸਾਈਡ-ਸਿੱਖਿਆ ਮੰਤਰੀ,
ਬਰੂਸ ਰਾਲਸਟਰਨ- ਊਰਜਾ ਮੰਤਰੀ,
.ਜੌਰਜ ਹੀਮੈਨ-ਵਾਤਾਵਰਣ ਮੰਤਰੀ,
ਸੈਲੀਨਾ ਰੌਬਿਨਸਨ-ਵਿੱਤ ਮੰਤਰੀ
ਕੈਟਰੀਨ ਕੌਨਰੋਏ- ਜੰਗਲਾਤ ਮੰਤਰੀ
ਨਾਥਨ ਕੁਲੇਨ-ਭੌਂ ਤੇ ਕੁਦਰਤੀ ਸਰੋਤ ਰਾਜ ਮੰਤਰੀ
ਐਂਡਰੀਅਨ ਡਿਕਸ-ਸਿਹਤ ਮੰਤਰੀ
ਮੂਰੇ ਰੈਂਕਿਨ- ਮੂਲਨਿਵਾਸੀ ਮੰਤਰਾਲਾ
ਰਵੀ ਕਾਹਲੋਂ- ਰੋਜ਼ਗਾਰ, ਆਰਥਿਕ ਅਤੇ ਖੋਜ ਮਾਮਲੇ
ਜੌਰਜ ਚੋਅ-ਵਪਾਰ ਰਾਜ ਮੰਤਰੀ
ਹੈਰੀ ਬੈਂਸ- ਕਿਰਤ ਮੰਤਰੀ
ਸ਼ੀਲਾ ਮਾਲਕੋਲਮਸਨ- ਮੈਂਟਲ ਹੈਲਥ
ਜੋਸੀ ਓਸਬਰਨੀ-ਮਿਊਂਸਪਲ ਮਾਮਲੇ
ਮਾਈਕ ਫਾਰਨਵਰਥ-ਪਬਲਿਸ ਸੇਫਟੀ ਅਤੇ ਸੋਲਿਸਟਰ ਜਨਰਲ
ਨਿਕੋਲਸ ਸਾਈਮਨਜ-ਸਮਾਜ ਭਲਾਈ ਅਤੇ ਗਰੀਬੀ ਹਟਾਓ ਮੰਤਰਾਲਾ
ਮੈਲਨੀ ਮਾਰਕ-ਸੈਰ ਸਪਾਟਾ, ਕਲਾ, ਸਭਿਆਚਾਰ ਅਤੇ ਖੇਡਾਂ
ਰੌਬ ਫਲੈਮਿੰਗ-ਟਰਾਂਸਪੋਰਟ ਅਤੇ ਬੁਨਿਆਦੀ ਢਾਂਚਾ
ਡੇਵਿਡ ਐਬੀ- ਅਟਾਰਨੀ ਜਨਰਲ ਅਤੇ ਹਾਊਸਿੰਗ ਮੰਤਰਾਲਾ।ਰਾਜ ਮੰਤਰੀ
-ਕੈਟਰੀਨਾ ਚੈਨ-ਬਾਲ ਭਲਾਈ ਰਾਜ ਮੰਤਰੀ,
.ਬੋਮਿਨ ਮਾ-ਬੁਨਿਆਦੀ ਢਾਂਚਾ ਰਾਜ ਮੰਤਰੀ
ਪਰਾਲੀਮਾਨੀ ਸਕੱਤਰ:
ਨਸਲਵਾਦ ਵਿਰੋਧੀ ਗਤੀਵਿਧੀਆਂ: ਰਚਨਾ ਸਿੰਘ
ਹੁਨਰ ਸਿਖਲਾਈ: ਐਂਡਰਿਮਰਸੀਅਰ
ਮੱਛੀ ਪਾਲਣ ਅਤੇ ਜਲ-ਪਾਲਣ: ਫਿਨ ਡੋਨੇਲੀ
ਵਾਤਾਵਰਣ: ਕੈਲੀ ਗ੍ਰੀਨ
ਲਿੰਗ ਇਕੁਇਟੀ: ਗ੍ਰੇਸ ਲੋਅਰ
ਪੇਡੂ ਵਿਕਾਸ: ਰੋਲੀ ਰਸਲ
ਬਜ਼ੁਰਗ ਸੇਵਾਵਾਂ ਅਤੇ ਲੰਬੀ ਮਿਆਦ ਦੀ ਦੇਖਭਾਲ: ਕਾਬਲ ਐਲਮੋਰ
ਟੈਕਨੋਲੋਜੀ ਅਤੇ ਨਵੀਨਤਾ: ਬ੍ਰੈਂਡਾ ਬੇਲੀ
ਨਵੀਂ ਆਰਥਿਕਤਾ: ਐਡਮ ਵਾਕਰ
ਐਮਰਜੈਂਸੀ ਦੀ ਤਿਆਰੀ: ਜੈਨੀਫ਼ਰ ਰਾਈਸ
ਕਮਿਊਨਿਟੀ ਡਿਵੈਲਪਮੈਂਟ ਅਤੇ ਗੈਰ-ਮੁਨਾਫਾ: ਨਿੱਕੀ ਸ਼ਰਮਾ
ਪਹੁੰਚ ਯੋਗਤਾ: ਡੈਨ ਕੁਲਟਰ
ਕਲਾ ਅਤੇ ਫਿਲਮ: ਬੌਬ ਡੀ ਆਈਥ
ਸੰਪਰਕ: ਹਰਦਮ ਮਾਨ +1 604 308 6663
ਈਮੇਲ : maanbabushahi@gmail.com