ਅੰਮ੍ਰਿਤਸਰ, 27 ਨਵੰਬਰ 2020 - ਨਿਹੰਗ ਸਿੰਘਾਂ ਦੀ ਸਿਰਮੌਰ ਜਥੇਬੰਦੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਚਲਦਾ ਵਹੀਰ ਦੇ ਮੁਖੀ ਨਿਹੰਗ ਮੁਖੀ ਬਾਬਾ ਬਲਬੀਰ ਸਿੰਘ 96 ਕਰੋੜੀ ਨੇ ਕਿਹਾ ਕਿ ਦਿਲੀ ਸਰਕਾਰ ਕਿਸਾਨ ਸੰਘਰਸ਼ ਅੱਗੇ ਝੁਕੀ।ਸਰਕਾਰ ਦਾ ਕਿਸਾਨ ਮਾਰੂ ਹਰ ਹਮਲਾ ਬੁਰੀ ਤਰ੍ਹਾਂ ਫੇਲ੍ਹ ਹੋਇਆ ਹੈ। ਉਨ੍ਹਾਂ ਕਿਸਾਨਾਂ ਨਾਲ ਹੋ ਰਹੀ ਬੇਇਨਸਾਫੀ ਤੇ ਹਮਦਰਦੀ ਪ੍ਰਗਟ ਕਰਦਿਆਂ ਕੇਂਦਰ ਸਰਕਾਰ ਦੇ ਰਵਾਇਏ ਦੀ ਡਟਵੀਂ ਨਿੰਦਾ ਕਰਦਿਆਂ ਕਿਹਾ ਕਿ ਕਿਸਾਨ ਸੰਘਰਸ਼ ਨੂੰ ਦੱਬਣ ਕੁੱਚਲਣ ਲਈ ਕੇਂਦਰ ਸਰਕਾਰ ਦੇ ਹੱਥਕੰਡੇ ਬਹੁਤ ਦੁਖਦਾਈ ਮੰਦਭਾਗੇ ਅਤੇ ਨਿੰਦਣਯੋਗ ਹਨ।ਦਿੱਲੀ ਵਿਖੇ ਸਾਂਤਮਈ ਤਰੀਕੇ ਨਾਲ ਜਾ ਰਹੇ ਕਿਸਾਨਾਂ ਤੇ ਗੰਦੇ ਪਾਣੀ ਦੀ ਬੁਛਾੜਾਂ, ਜਹਿਰਲੀ ਅੱਥਰੂ ਗੈਸ ਗੋਲੇ, ਥਾਂ-ਥਾਂ ਭਾਰੇ ਪੱਥਰ ਰੱਖ ਕੇ, ਸੜਕ ਵਿਚ ਟੋਏ ਪੁੱਟ, ਮਿੱਟੀ ਦੇ ਟਿਪਰ ਸੁਟ, ਕੰਡਿਆਲੀ ਤਾਰ ਵਛਾ ਕੇ ਭਾਰੀ ਰੋਕਾਂ ਅਤੇ ਪੁਲਿਸ ਫੋਰਸਾਂ ਵਲੋਂ ਧੱਕਾ, ਲੋਕਤੰਤਰੀ ਢਾਂਚੇ ਨੂੰ ਤਾਰਪੀਡੋ ਤੇ ਉਲੰਘਣ ਕਰਨ ਵਾਲਾ ਸਰਮਨਾਕ ਕਾਰਾ ਹੈ।
ਅੱਜ ਏਥੋ ਨਿਹੰਗ ਸਿੰਘਾਂ ਦੀ ਛਾਉਣੀ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਸ਼ਹੀਦ ਤੋਂ ਬੁੱਢਾ ਦਲ ਦੇ ਸਕੱਤਰ ਦਿਲਜੀਤ ਸਿੰਘ ਬੇਦੀ ਵੱਲੋ ਜਾਰੀ ਇੱਕ ਲਿਖਤੀ ਪ੍ਰੈਸ ਬਿਆਨ ਵਿੱਚ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ 96 ਕਰੋੜੀ ਨੇ ਕਿਹਾ ਕਿ ਹਰੇਕ ਨੂੰ ਆਪਣਾ ਸਾਂਤਮਈ ਢੰਗ ਨਾਲ ਗੱਲ ਕਹਿਣ ਦਾ ਹੱਕ ਹੈ।ਕਿਸਾਨਾਂ ਦਾ ਸਾਂਤਮਈ ਮਾਰਚ ਉੱਪਰ ਅਜਿਹੇ ਹਮਲੇ ਕਿਉਂ ਉਨ੍ਹਾਂ ਨੂੰ ਦਿੱਲੀ ਜਾਣ ਤੋਂ ਕਿਉਂ ਰੋਕਿਆ ਗਿਆ।
ਕਿਸਾਨਾਂ ਦੇ ਮਸਲੇ ਸਰਕਾਰ ਨਿਠ ਕੇ ਕਿਉਂ ਨਹੀਂ ਸੁਣ ਰਹੀ।ਇਸ ਤੋਂ ਸਾਫ ਸਪੱਸ਼ਟ ਹੁੰਦਾ ਹੈ ਕਿ ਸਰਕਾਰ ਕਿਰਸਾਨੀ ਪ੍ਰਤੀ ਸੁਹਿਰਦ ਨਹੀਂ ਅਤੇ ਨਾ ਹੀ ਇਮਾਨਦਾਰੀ ਵਾਲਾ ਕੋਈ ਰਾਹ ਕੱਢਣਾ ਚਾਹੁੰਦੀ ਹੈ।ਉਨ੍ਹਾਂ ਕਿਹਾ ਕਿ ਅਸੀਂ ਕਿਰਸਾਨ ਸੰਘਰਸ਼ ਨਾਲ ਹਰ ਘੜੀ ਨਾਲ ਮੋਢਾ ਡਾਹ ਕੇ ਖੜੇ ਹਾਂ।ਉਨ੍ਹਾਂ ਕਿਹਾ ਕਿ ਜੇ ਕਿਰਸਾਨੀ ਵਾਲਾ ਮਾਮਲਾ ਸਰਕਾਰ ਹੱਲ ਨਾ ਕੀਤਾ ਤਾਂ ਆਉਣ ਵਾਲੇ ਦਿਨ ਦੇਸ਼ ਲਈ ਮੰਦਭਾਗੀ ਹੋਣਗੇ।ਉਨ੍ਹਾਂ ਕਿਹਾ ਕਿ ਜੇ ਸਰਕਾਰ ਨੇ ਧਰਨੇ ਲਈ ਥਾਂ ਮਹੱਇਆਂ ਕਰਨੀ ਸੀ ਹੀ ਫਿਰ ਰਾਹ ਵਿਚ ਰੋਕਾਂ ਤੇ ਅੱਥਰੂ ਗੈਸ ਸੁੱਟਣ ਦੇ ਕੀ ਮਾਹਣੇ ਹਨ।ਉਨ੍ਹਾਂ ਕਿਹਾ ਕਿ ਚੰਗੀ ਗੱਲ ਹੈ ਕਿ ਕੇਂਦਰ ਸਰਕਾਰ ਨੇ ਗੱਲਬਾਤ ਲਈ ਰਾਹ ਖੋਹਲੇ ਹਨ ਹਰ ਮਸਲਾ ਗੱਲਬਾਤ ਰਾਹੀ ਹੀ ਹੱਲ ਹੋਣਾ ਹੈ।